ਲੋਕ ਸਭਾ ਚੋਣਾਂ : ਤਿੰਨ ਵਜੇ ਤਕ ਯੂ.ਪੀ. ''ਚ 47 ਤਾਂ ਉੱਤਰਾਖੰਡ ''ਚ 45 ਫੀਸਦੀ, ਤ੍ਰਿਪੁਰਾ ''ਚ ਹੋਈ ਸਭ ਤੋਂ ਵੱਧ ਵੋਟਿੰਗ

Friday, Apr 19, 2024 - 04:35 PM (IST)

ਲੋਕ ਸਭਾ ਚੋਣਾਂ : ਤਿੰਨ ਵਜੇ ਤਕ ਯੂ.ਪੀ. ''ਚ 47 ਤਾਂ ਉੱਤਰਾਖੰਡ ''ਚ 45 ਫੀਸਦੀ, ਤ੍ਰਿਪੁਰਾ ''ਚ ਹੋਈ ਸਭ ਤੋਂ ਵੱਧ ਵੋਟਿੰਗ

ਨਵੀਂ ਦਿੱਲੀ- ਅੱਜ ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਦੀਆਂ ਚੋਣਾਂ ਹਨ। ਇਸ ਪੜਾਅ 'ਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾ ਦੀਆਂ 102 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਪਹਿਲੇ ਪੜਾਅ 'ਚ 1600 ਤੋਂ ਵੱਧ ਉਮੀਦਵਾਰ ਮੈਦਾਨ 'ਚ ਹਨ। ਇਸ ਪੜਾਅ 'ਚ 9 ਕੇਂਦਰੀ ਮੰਤਰੀ, ਦੋ ਸਾਬਕਾ ਮੁੱਖ ਮੰਤਰੀ ਅਤੇ ਇਕ ਸਾਬਕਾ ਰਾਜਪਾਲ ਦੀ ਕਿਸਮ ਵੀ ਦਾਅ 'ਤੇ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਅੱਜ ਅਰੁਣਾਚਲ ਪ੍ਰਦੇਸ਼ ਅਤੇ ਸਿਕਮ ਦੀਆਂ 92 ਵਿਧਾਨ ਸਭਾ ਸੀਟਾਂ 'ਤੇ ਵੀ ਵੋਟਿੰਗ ਹੋ ਰਹੀ ਹੈ। 

ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ਵਿੱਚ 16.63 ਕਰੋੜ ਤੋਂ ਵੱਧ ਵੋਟਰ ਹਨ। ਇਨ੍ਹਾਂ ਵਿੱਚ 8.4 ਕਰੋੜ ਪੁਰਸ਼ ਅਤੇ 8.23 ​​ਕਰੋੜ ਮਹਿਲਾ ਵੋਟਰ ਹਨ। ਇਨ੍ਹਾਂ ਵਿੱਚੋਂ 35.67 ਲੱਖ ਵੋਟਰ ਅਜਿਹੇ ਹਨ ਜੋ ਪਹਿਲੀ ਵਾਰ ਵੋਟ ਪਾਉਣਗੇ। ਜਦਕਿ 20 ਤੋਂ 29 ਸਾਲ ਦੀ ਉਮਰ ਦੇ ਵੋਟਰਾਂ ਦੀ ਗਿਣਤੀ 3.51 ਕਰੋੜ ਹੈ। ਇਨ੍ਹਾਂ ਲਈ 1.87 ਲੱਖ ਪੋਲਿੰਗ ਬੂਥ ਬਣਾਏ ਗਏ ਹਨ।

ਰਾਜਸਥਾਨ ਦੀਆਂ 12 ਲੋਕ ਸਭਾ ਸੀਟਾਂ 'ਤੇ ਦੁਪਹਿਰ ਤਿੰਨ ਵਜੇ ਤਕ 41.51 ਫੀਸਦੀ ਵੋਟਿੰਗ ਹੋ ਚੁੱਕੀ ਹੈ। ਮਹਾਰਾਸ਼ਟਰ 'ਚ ਦੁਪਹਿਰ 3 ਵਜੇ ਤਕ 44.12 ਫੀਸਦੀ, ਮੱਧ ਪ੍ਰਦੇਸ਼ 'ਚ 53.40 ਫੀਸਦੀ, ਅੰਡਮਾਨ ਨਿਕੋਬਾਰ 'ਚ 45.48 ਫੀਸਦੀ, ਅਰੁਣਾਚਲ ਪ੍ਰਦੇਸ਼ 'ਚ 53.49 ਫੀਸਦੀ, ਅਸਾਮ 'ਚ 60.70 ਫੀਸਦੀ, ਬਿਹਾਰ 'ਚ 39.73 ਫੀਸਦੀ, ਛੱਤੀਸਗੜ੍ਹ 'ਚ 58 ਫੀਸਦੀ, ਜੰਮੂ-ਕਸ਼ਮੀਰ 'ਚ 57.09 ਫੀਸਦੀ, ਲਕਸ਼ਦੀਪ 'ਚ 43.98 ਫੀਸਦੀ, ਮਹਾਰਾਸ਼ਟਰ 'ਚ 44.12 ਫੀਸਦੀ, ਮਣੀਪੁਰ 'ਚ 62.58 ਫੀਸਦੀ, ਮੇਘਾਲਿਆ 'ਚ 61.95 ਫੀਸਦੀ, ਮਿਜ਼ੋਰਮ 'ਚ 48.93 ਫੀਸਦੀ, ਨਗਾਲੈਂਡ 'ਚ 51.03 ਫੀਸਦੀ ਵੋਟਿੰਗ ਹੋਈ। ਇਸ ਤੋਂ ਇਲਾਵਾ ਪੁਡੂਚੇਰੀ 'ਚ ਦੁਪਹਿਰ ਤਿੰਨ ਵਜੇ ਤਕ 58.86 ਫੀਸਦੀ, ਸਿੱਕਮ 'ਚ 52.72 ਫੀਸਦੀ, ਤਾਮਿਲਨਾਡੂ 'ਚ 50.80 ਫੀਸਦੀ, ਉੱਤਰ ਪ੍ਰਦੇਸ਼ 'ਚ 47.44 ਫੀਸਦੀ, ਉੱਤਰਾਖੰਡ 'ਚ 45.53 ਫੀਸਦੀ, ਪੱਛਮੀ ਬੰਗਾਲ 'ਚ 66.34 ਫੀਸਦੀ ਅਤੇ ਤ੍ਰਿਪੁਰਾ 'ਚ ਸਭ ਤੋਂ ਵੱਧ 68.35 ਫੀਸਦੀ ਵੋਟਿੰਗ ਹੋ ਚੁੱਕੀ ਹੈ।


author

Rakesh

Content Editor

Related News