ਅਮਰੀਕਾ: ਕਾਲਜ ਕੈਂਪਸ ''ਚ ਫਲਸਤੀਨ ਸਮਰਥਕਾਂ ਦੇ ਪ੍ਰਦਰਸ਼ਨ ਦੌਰਾਨ 2100 ਤੋਂ ਵੱਧ ਲੋਕ ਗ੍ਰਿਫ਼ਤਾਰ
Friday, May 03, 2024 - 12:06 PM (IST)
ਲਾਸ ਏਂਜਲਸ (ਪੋਸਟ ਬਿਊਰੋ) - ਅਮਰੀਕਾ ਦੇ ਵੱਖ-ਵੱਖ ਕਾਲਜ ਕੈਂਪਸਾਂ 'ਤੇ ਫਲਸਤੀਨ ਪੱਖੀ ਪ੍ਰਦਰਸ਼ਨਾਂ ਦੇ ਹਾਲ ਹੀ ਦੇ ਦਿਨਾਂ ਦੌਰਾਨ ਪੁਲਸ ਨੇ 2,100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਪੁਲਸ ਨੇ ਪ੍ਰਦਰਸ਼ਨਕਾਰੀਆਂ ਦੇ ਕਬਜ਼ੇ ਵਾਲੇ ਕੈਂਪਸ ਅਤੇ ਇਮਾਰਤਾਂ 'ਤੇ ਲਗਾਏ ਗਏ ਟੈਂਟਾਂ ਨੂੰ ਖਾਲੀ ਕਰਵਾਇਆ ਗਿਆ। ਸਰਕਾਰੀ ਵਕੀਲ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਕੋਲੰਬੀਆ ਯੂਨੀਵਰਸਿਟੀ ਦੀ ਪ੍ਰਬੰਧਕੀ ਇਮਾਰਤ ਦੇ ਅੰਦਰ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਇੱਕ ਅਧਿਕਾਰੀ ਨੇ ਗੋਲੀਬਾਰੀ ਵੀ ਕੀਤੀ।
ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ
ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਦੇ ਦਫ਼ਤਰ ਦੇ ਬੁਲਾਰੇ ਡੱਗ ਕੋਹੇਨ ਅਨੁਸਾਰ, ਕੋਲੰਬੀਆ ਕੈਂਪਸ ਦੇ ਹੈਮਿਲਟਨ ਹਾਲ ਦੇ ਅੰਦਰ ਮੰਗਲਵਾਰ ਦੇਰ ਰਾਤ ਅਧਿਕਾਰੀਆਂ ਵਲੋਂ ਚਲਾਈ ਗੋਲੀਬਾਰੀ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਕੋਹੇਨ ਨੇ ਵੀਰਵਾਰ ਨੂੰ ਕਿਹਾ ਕਿ ਗੋਲੀ ਦਾ ਨਿਸ਼ਾਨਾ ਕਿਸੇ 'ਤੇ ਨਹੀਂ ਸੀ ਅਤੇ ਉਸ ਸਮੇਂ ਹੋਰ ਅਧਿਕਾਰੀ ਮੌਜੂਦ ਸਨ ਪਰ ਨੇੜੇ ਕੋਈ ਵਿਦਿਆਰਥੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਬ੍ਰੈਗ ਦਾ ਦਫ਼ਤਰ ਇਸ ਘਟਨਾ ਦੀ ਸਮੀਖਿਆ ਕਰ ਰਿਹਾ ਹੈ। ਕੋਲੰਬੀਆ ਵਿੱਚ ਇਜ਼ਰਾਈਲ-ਹਮਾਸ ਯੁੱਧ ਨੂੰ ਲੈ ਕੇ ਹਾਲ ਹੀ ਦੇ ਕੈਂਪਸ ਪ੍ਰਦਰਸ਼ਨਾਂ 'ਤੇ ਕਰੈਕਡਾਉਨ ਵਿੱਚ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐਸੋਸੀਏਟਿਡ ਪ੍ਰੈਸ ਦੁਆਰਾ ਵੀਰਵਾਰ ਨੂੰ ਇਕੱਠੇ ਕੀਤੇ ਗਏ ਡੇਟਾ ਨੇ ਪਾਇਆ ਕਿ 18 ਅਪ੍ਰੈਲ ਤੋਂ 40 ਯੂਐਸ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਘੱਟੋ ਘੱਟ 50 ਗ੍ਰਿਫ਼ਤਾਰੀਆਂ ਹੋਈਆਂ ਹਨ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8