ਕੁੱਟਮਾਰ ਕਰਨ ਦੇ ਦੋਸ਼ ’ਚ ਇਕ ਖ਼ਿਲਾਫ਼ ਪਰਚਾ ਦਰਜ

Saturday, May 11, 2024 - 02:56 PM (IST)

ਕੁੱਟਮਾਰ ਕਰਨ ਦੇ ਦੋਸ਼ ’ਚ ਇਕ ਖ਼ਿਲਾਫ਼ ਪਰਚਾ ਦਰਜ

ਕਾਠਗੜ੍ਹ (ਰਾਜੇਸ਼)- ਥਾਣਾ ਕਾਠਗੜ੍ਹ ਪੁਲਸ ਨੇ ਕੁੱਟਮਾਰ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ’ਤੇ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਿਕਾਇਤਕਰਤਾ ਬਲਵੰਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਰਾਏਪੁਰ ਨੰਗਲ ਥਾਣਾ ਕਾਠਗਡ਼੍ਹ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਬੀਤੀ 7 ਮਈ ਨੂੰ ਉਹ ਆਪਣੇ ਘਰ ਮੌਜੂਦ ਸੀ ਤਾਂ ਸਵੇਰੇ 9 ਵਜੇ ਦੇ ਕਰੀਬ ਇਕ ਪੁਲਸ ਮੁਲਾਜ਼ਮ ਆਇਆ ਉਸ ਨੂੰ ਅਤੇ ਦੂਜੀ ਪਾਰਟੀ ਨੂੰ ਸ਼ਾਮ ਸਮੇਂ ਚੌਕੀ ਵਿਖੇ ਆ ਜਾਣ ਦਾ ਸੁਨੇਹਾ ਦੇ ਚੱਲਾ ਗਿਆ ਪਰ ਉਸ ਦੇ ਜਾਣ ਤੋਂ 2-3 ਮਿੰਟ ਬਾਅਦ ਬਲਦੀਸ਼ ਸਿੰਘ ਪੁੱਤਰ ਲੇਟ ਬਲਦੇਵ ਸਿੰਘ ਵਾਸੀ ਰਾਏਪੁਰ ਨੰਗਲ ਜੋ ਰਿਸ਼ਤੇ ਵਿਚ ਭਤੀਜਾ ਲੱਗਦਾ ਹੈ, ਦੀ ਆਵਾਜ਼ ਸੁਣ ਕੇ ਮੈਂ ਗੇਟ ਕੋਲ ਗਿਆ ਤਾਂ ਗੇਟ ਦੇ ਸਾਹਮਣੇ ਬਲਦੀਸ਼ ਸਿੰਘ ਉਸ ਦੀ ਮਾਤਾ ਸੁਖਵਿੰਦਰ ਕੌਰ, ਅਮਰਜੀਤ ਕੌਰ, ਤਰਲੋਕ ਸਿੰਘ ਤੇ ਸਵਰਨੋ ਖੜ੍ਹੇ ਸਨ ।

ਇਹ ਵੀ ਪੜ੍ਹੋ- ਬੈੱਡ ’ਚੋਂ ਮਿਲੀ ਫ਼ੌਜੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜੀਵਨ ਸਾਥੀ ਦੀ ਭਾਲ 'ਚ ਔਰਤ ਨੇ ਇੰਝ ਫਸਾਇਆ ਸੀ ਜਾਲ 'ਚ

ਇਸੇ ਦੌਰਾਨ ਬਲਦੀਸ਼ ਸਿੰਘ ਨੇ ਡਾਂਗ ਚੁੱਕੀ ਤੇ ਮੇਰੇ ਗੁੱਟ ’ਤੇ ਮਾਰੀ ਜਿਸ ਨਾਲ ਉਸ ਦਾ ਖੱਬਾ ਗੁੱਟ ਟੁੱਟ ਗਿਆ, ਬਲਦੀਸ਼ ਸਿੰਘ ਨੇ ਕਾਫ਼ੀ ਗਾਲਾਂ ਕੱਢੀਆਂ ਅਤੇ ਘਰ ਸਾਹਮਣੇ ਪਿਆ ਪੱਥਰ ਚੁੱਕ ਕੇ ਮਾਰਨ ਲੱਗਾ ਤਾਂ ਮੌਕੇ ’ਤੇ ਖਡ਼੍ਹੀਆਂ ਔਰਤਾਂ ਨੇ ਛੁਡਾ ਲਿਆ ਅਤੇ ਬਾਅਦ ਵਿਚ ਬਲਦੀਸ਼ ਸਿੰਘ ਕੁੱਟਮਾਰ ਕਰਨ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਚਲਾ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਰੂਪਨਗਰ ਦੇ ਇਕ ਹਸਪਤਾਲ ਦਾਖਲ ਕਰਵਾਇਆ । ਪੁਲਸ ਨੇ ਹਸਪਤਾਲ ਪਹੁੰਚ ਕੇ ਪੀੜਤ ਦੇ ਬਿਆਨ ਲੈਣ ਉਪਰੰਤ ਬਲਦੀਸ਼ ਸਿੰਘ ’ਤੇ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ- ਅਸ਼ਲੀਲ ਫ਼ਿਲਮਾਂ ਵੇਖਣੀਆਂ ਨੌਜਵਾਨ ਨੂੰ ਪਈਆਂ ਮਹਿੰਗੀਆਂ, ਆਨਲਾਈਨ ਮਿਲੇ ਨੰਬਰ ਨੇ ਫਸਾਇਆ ਕਸੂਤਾ, ਫਿਰ ਹੋਟਲ ’ਚ ਹੋਇਆ...
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News