ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਵਿਕਸਿਤ ਕਰਨ ਲਈ ਨਿਮਿਸ਼ਾ ਮਹਿਤਾ ਨੇ ਕੇਂਦਰੀ ਮੰਤਰੀ ਨੂੰ ਦਿੱਤਾ ਮੰਗ ਪੱਤਰ
Thursday, Jan 29, 2026 - 03:23 PM (IST)
ਗੜ੍ਹਸ਼ੰਕਰ (ਵੈੱਬ ਡੈਸਕ)- ਗੜ੍ਹਸ਼ੰਕਰ ਤੋਂ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਭਾਰਤ ਦੇ ਕੇਂਦਰੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਕੇ ਭਾਰਤ ਸਰਕਾਰ ਤੋਂ ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਧੂਮਧਾਮ ਨਾਲ ਮਨਾਉਣ ਅਤੇ ਸ਼੍ਰੀ ਖੁਰਾਲਗੜ੍ਹ ਸਾਹਿਬ ਅਤੇ ਸ਼੍ਰੀ ਚਰਨਛੋਹ ਗੰਗਾ ਨਾਮ ਦੇ ਰਵਿਦਾਸ ਤੀਰਥ ਸਥਾਨਾਂ ਨੂੰ ਬਿਹਤਰੀਨ ਤਰੀਕੇ ਨਾਲ ਵਿਕਸਿਤ ਕਰਨ ਦੀ ਮੰਗ ਰੱਖੀ।
ਇਹ ਵੀ ਪੜ੍ਹੋ: ਜਲੰਧਰ ਦੇ ਨਾਮੀ ਡਾਕਟਰ ਤੋਂ ਗੈਂਗਸਟਰ ਨੇ ਮੰਗੀ 2 ਕਰੋੜ ਦੀ ਫਿਰੌਤੀ, ਕਿਹਾ-ਜਾਨੋਂ ਮਾਰ ਦਿਆਂਗੇ ਪਰਿਵਾਰ
ਨਿਮਿਸ਼ਾ ਮਹਿਤਾ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਸ਼੍ਰੀ ਖੁਰਾਲਗੜ ਸਾਹਿਬ ਇਕੋ-ਇਕ ਉਹ ਤੀਰਥ ਸਥਾਨ ਹੈ, ਜਿੱਥੇ ਪੰਜਾਬ ਦੀ ਧਰਤੀ 'ਤੇ ਗੁਰੂ ਰਵਿਦਾਸ ਜੀ ਨੇ 4 ਸਾਲ ਤੋਂ ਵੱਧ ਤਪੱਸਿਆ ਕੀਤੀ ਅਤੇ ਇਥੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਮੱਥਾ ਟੇਕਣ ਲਈ ਆਉਂਦੇ ਹਨ। ਇਸ ਲਈ ਪਿੰਡ ਬੱਸੀ ਅਤੇ ਖੁਰਾਲੀ ਜਿੱਥੇ ਚਰਨਛੋਹ ਗੰਗਾ ਅਤੇ ਸ਼੍ਰੀ ਖੁਰਾਲਗੜ ਸਾਹਿਬ ਸਥਿਤ ਹਨ, ਇਨ੍ਹਾਂ ਦੋਵੇਂ ਪਿੰਡਾਂ ਨੂੰ ਹੈਰੀਟੇਜ ਵਿਲੇਜ ਵਜੋਂ ਭਾਰਤ ਸਰਕਾਰ ਵਿਕਸਿਤ ਕਰੇ ਅਤੇ ਭਾਰਤ ਸਰਕਾਰ ਦੀ ਪ੍ਰਸਾਦ ਸਕੀਮ ਤਹਿਤ ਜੋ ਵੀ ਕੰਮ, ਇਨ੍ਹਾਂ ਥਾਵਾਂ ਨੂੰ ਵਿਕਸਿਤ ਕਰਨ ਲਈ ਕੀਤੇ ਜਾ ਸਕਦੇ ਹਨ, ਉਹ ਜ਼ਰੂਰ ਕੀਤੇ ਜਾਣ। ਉਨ੍ਹਾਂ ਮੰਗ ਰੱਖੀ ਕਿ ਇਨ੍ਹਾਂ ਸਥਾਨਾਂ ਦੀ ਧਾਰਮਿਕ ਮਹੱਤਤਾ ਨੂੰ ਵੇਖਦੇ ਇਸ ਜਗ੍ਹਾ ਨੂੰ ਸ਼ਿੰਗਾਰਣ ਲਈ ਵੱਡੇ ਗੇਟ ਇਨ੍ਹਾਂ ਸਥਾਨਾਂ ਨੂੰ ਆਉਣ ਵਾਲੇ ਮਾਰਗਾਂ 'ਤੇ ਵੀ ਬਣਵਾਏ ਜਾਣ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ Alert ਜਾਰੀ! 5 ਦਿਨਾਂ ਲਈ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਨਿਮਿਸ਼ਾ ਮਹਿਤਾ ਨੇ ਕੇਂਦਰੀ ਮੰਤਰੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਇਸ ਤੀਰਥ ਨੂੰ ਜਾਣ ਵਾਲਾ ਰਸਤਾ ਬੇਹੱਦ ਅਸੁਰੱਖਿਅਤ ਹੈ ਅਤੇ ਘੱਟ ਚੌੜ੍ਹਾ, ਟੁੱਟਾ ਹੋਇਆ ਵੀ ਹੈ ਅਤੇ ਖਰਾਬ ਰਸਤਾ ਪਹਾੜੀ ਇਲਾਕੇ ਵਿਚ ਹੋਣ ਕਾਰਨ ਹਰ ਸਾਲ ਇਥੇ ਭਿਆਨਕ ਸੜਕ ਹਾਦਸੇ ਹੁੰਦੇ ਹਨ। ਸਾਲ 2022 ਮਾਰਚ ਤੋਂ ਲੈ ਕੇ ਹੁਣ ਇਥੇ ਹੋਈਆਂ ਸੜਕ ਦੁਰਘਟਨਾਵਾਂ ਵਿਚ 18 ਤੋਂ ਵਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਹਰ ਸਾਲ ਇਥੇ ਲੱਖਾਂ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਅਗਲੇ ਸਾਲ ਆਉਣ ਵਾਲੀ ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਦੇ ਸਬੰਧ ਵਿਚ ਨਿਸ਼ਚਿਤ ਹੀ ਸ਼ਰਧਾਲੂਆਂ ਦੀ ਗਿਣਤੀ ਕਈ ਗੁਣਾ ਵਧੇਗੀ। ਇਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਸੜਕ ਦਾ ਨਿਰਮਾਣ ਕਰਵਾਇਆ ਜਾਵੇ। ਗਜੇਂਦਰ ਸ਼ੇਖਾਵਤ ਨੇ ਨਿਮਿਸ਼ਾ ਮਹਿਤਾ ਵੱਲੋਂ ਰੱਖੀਆਂ ਗਈਆਂ ਮੰਗਾਂ 'ਤੇ ਗੌਰ ਕੀਤਾ ਅਤੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਧੂਮਧਾਮ ਨਾਲ ਮਨਾਉਣ ਲਈ ਕਦਮ ਜ਼ਰੂਰ ਚੁੱਕੇ ਜਾਣਗੇ।
ਇਹ ਵੀ ਪੜ੍ਹੋ: ਮੋਹਾਲੀ 'ਚ ਗੋਲ਼ੀਆਂ ਮਾਰ ਕਤਲ ਕੀਤੇ ਗੁਰਵਿੰਦਰ ਦੇ ਮਾਮਲੇ 'ਚ ਨਵਾਂ ਮੋੜ! ਗੈਂਗਸਟਰ ਗੋਲਡੀ ਬਰਾੜ ਨੇ ਪਾਈ ਪੋਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
