ਟਿਊਸ਼ਨ ਪੜ੍ਹਨ ਗਿਆ ਬੱਚਾ ਭੇਦਭਰੇ ਹਾਲਾਤ ''ਚ ਲਾਪਤਾ
Saturday, Jan 04, 2020 - 12:30 PM (IST)

ਫਗਵਾੜਾ (ਹਰਜੋਤ)— ਮੁਹੱਲਾ ਵਰਿੰਦਰ ਨਗਰ ਦਾ ਇਕ 15 ਸਾਲਾ ਨੌਜਵਾਨ ਟਿਊਸ਼ਨ ਪੜ੍ਹਨ ਗਿਆ, ਵਾਪਸ ਨਾ ਆਉਣ ਕਾਰਨ ਉਸ ਦਾ ਮਾਮਲਾ ਅਜੇ ਤਕ ਭੇਦਭਰਿਆ ਬਣਿਆ ਹੋਇਆ ਹੈ। ਉਕਤ ਬੱਚੇ ਦੀ ਪਛਾਣ ਇੰਦਰਜੀਤ ਸਿੰਘ ਉਰਫ ਲੱਕੀ ਪੁੱਤਰ ਰਣਦੀਪ ਸਿੰਘ ਵਾਸੀ ਵਰਿੰਦਰ ਨਗਰ ਵਜੋਂ ਦੱਸੀ ਜਾਂਦੀ ਹੈ। ਪੁਲਸ ਅਨੁਸਾਰ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਸ ਨੇ ਇਸ ਸਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ।