ਚੋਰਾਂ ਨੇ ਘਰ ਦਾ ਤਾਲਾ ਤੋੜ ਕੇ ਗਹਿਣਿਆਂ ਸਣੇ ਉਡਾਈ ਨਕਦੀ

11/25/2020 3:24:39 PM

ਰਾਹੋਂ (ਪ੍ਰਭਾਕਰ)— ਮਾਛੀਵਾੜਾ ਰੋਡ ਰਾਹੋਂ ਵਿਖੇ ਸਥਿਤ ਮੁਹੱਲਾ ਡਾ. ਭੀਮ ਰਾਓ ਅੰਬੇਡਕਰ ਨਗਰ ਦੇ ਇਕ ਘਰ 'ਚ ਚੋਰਾਂ ਵੱਲੋਂ ਤਾਲੇ ਤੋੜ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ।
ਇਹ ਵੀ ਪੜ੍ਹੋ: ਪੰਜਾਬ ਵਿਚ ਫਿਰ ਤੋਂ ਨਾਈਟ ਕਰਫਿਊ ਦਾ ਐਲਾਨ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਥਾਣਾ ਰਾਹੋਂ ਦੇ ਐੱਸ. ਐੱਚ. ਓ. ਸ ਹਰਪ੍ਰੀਤ ਸਿੰਘ ਦਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹੱਲੇ ਦੀ ਰਹਿਣ ਵਾਲੀ ਸੁਰਜੀਤ ਕੌਰ ਉਮਰ 70 ਸਾਲ ਪਤਨੀ ਸ ਮੋਹਨ ਲਾਲ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੇਰਾ ਵੱਡਾ ਲੜਕਾ ਜੋ ਆਪਣੇ ਮਕਾਨ 'ਚ ਵੱਖਰਾ ਰਹਿੰਦਾ ਹੈ ਮੈਂ ਰਾਤ 8 ਵਜੇ ਨੂੰਹ ਅਤੇ ਬੱਚਿਆਂ ਨਾਲ ਖਾਣਾ ਖਾ ਕੇ ਇਸ ਘਰ ਨੂੰ ਤਾਲਾ ਲਗਾ ਕੇ ਆਪਣੇ ਵੱਡੇ ਲੜਕੇ ਦੇ ਘਰ ਸੌਣ ਚਲੀ ਗਈ ਸੀ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਨੂੰ ਲੰਚ 'ਤੇ ਸੱਦਣ ਦੇ ਮਾਇਨੇ

ਜਦੋਂ ਸਵੇਰੇ ਸਾਢੇ ਅੱਠ ਵਜੇ ਆਪਣੇ ਘਰ ਆ ਕੇ ਬਾਹਰ ਦੇ ਗੇਟ ਦਾ ਤਾਲਾ ਖੋਲ੍ਹ ਕੇ ਅੰਦਰ ਗਏ ਤਾਂ ਅੰਦਰਲਾ ਤਾਲਾ ਟੁੱਟਿਆ ਹੋਇਆ ਸੀ। ਇਸ ਦੇ ਨਾਲ ਹੀ ਅਲਮਾਰੀ ਅਤੇ ਪੇਟੀ, ਬੈਂਡ ਦਾ ਸਾਮਾਨ ਖਿੱਲਰਿਆ ਪਿਆ ਸੀ। ਚੋਰਾਂ ਨੇ ਤਲਾਸ਼ੀ ਲੈ ਕੇ ਸਾਮਾਨ ਇੱਧਰ-ਉੱਧਰ ਖਿੱਲਾਰ ਦਿੱਤਾ ਸੀ। ਸਾਮਾਨ ਚੈੱਕ ਕਰਨ 'ਤੇ ਪਤਾ ਲੱਗਾ ਕਿ ਚੋਰ ਇਕ ਐੱਲ. ਸੀ. ਡੀ, ਇਕ ਸੋਨੇ ਦੀ ਚੇਨ ਲੌਕਟ ਸਣੇ, ਸੋਨੇ ਦੀਆਂ ਬਾਲੀਆਂ ਦਾ ਜੋੜਾ ਅਤੇ ਅਣਸੀਤੇ ਕੱਪੜੇ, 6 ਹਜ਼ਾਰ ਨਗਦ ਚੋਰੀ ਕਰਕੇ ਲੈ ਗਏ। ਚੋਰਾਂ ਨੇ ਕੰਧ ਟੱਪ ਕੇ ਕਮਰੇ ਦਾ ਤਾਲਾ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਏ. ਐੱਸ. ਆਈ. ਪਰਮਜੀਤ ਸਿੰਘ ਨੇ ਸੁਰਜੀਤ ਕੌਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ: ਜਲੰਧਰ: ਸ੍ਰੀ ਗੁਰੂ ਰਵਿਦਾਸ ਧਾਮ ਦੇ ਬਾਹਰ ਟਰਾਲੀ ਵਾਲੇ ਦੀ ਬਹਾਦਰੀ ਨਾਲ ਟਲੀ ਵਾਰਦਾਤ, ਬਦਮਾਸ਼ ਕੀਤੇ ਕਾਬੂ


shivani attri

Content Editor

Related News