ਰੈੱਡ ਮਰਕਰੀ ਕੈਮੀਕਲ ਨਾਲ ਕੋਰੋਨਾ ਇਲਾਜ ਹੋਣ ਦੇ ਨਾਂ ''ਤੇ ਕੀਤੀ ਲੱਖਾਂ ਦੀ ਠੱਗੀ

10/29/2020 1:21:32 PM

ਰੂਪਨਗਰ (ਵਿਜੇ ਸ਼ਰਮਾ)— ਜ਼ਿਲ੍ਹਾ ਪੁਲਸ ਰੂਪਨਗਰ ਵੱਲੋਂ ਠੱਗੀ ਦੇ ਮਾਮਲੇ 'ਚ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡਾ. ਅਖਿਲ ਚੌਧਰੀ ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਇਥੇ ਪ੍ਰੈੱਸ ਨੂੰ ਸੰਬੋਧਨ ਕਰਦੇ ਦੱਸਿਆ ਕਿ ਕੋਵਿਡ-19 ਨਾਂ ਦੀ ਮਹਾਮਾਰੀ ਦੇ ਅਸਾਧਾਰਨ ਸਮੇਂ 'ਚ ਧੋਖੇਬਾਜ਼ਾਂਨੇ ਲੋਕਾਂ ਨੂੰ ਠੱਗਣ ਦੇ ਨਵੇਂ ਢੰਗ ਲੱਭ ਲਏ ਹਨ।

ਇਹ ਵੀ ਪੜ੍ਹੋ: ਆਈਲੈੱਟਸ ਨੇ ਖੋਹੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸ ਤਰ੍ਹਾਂ ਦਾ ਇਕ ਮਾਮਲਾ ਰੂਪਨਗਰ ਜ਼ਿਲ੍ਹੇ 'ਚ ਆਇਆ ਕਿ ਜੁਪੀਟਰ ਐਂਟੀਕੁਆਰੀਅਨ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਕਿ ਕੋਈ ਰੈੱਡ ਮਰਕਰੀ ਵੇਚਣਾ ਚਾਹੁੰਦਾ ਹੈ। ਰੈੱਡ ਮਰਕਰੀ ਇਕ ਭੇਦ ਭਰਿਆ ਕੈਮੀਕਲ ਹੁੰਦਾ ਹੈ ਜੋ ਅਸਲੀਅਤ 'ਚ ਨਹੀ ਹੁੰਦਾ ਪਰ ਅਜਿਹੀਆਂ ਧੋਖੇਬਾਜ਼ ਕੰਪਨੀਆਂ ਲੋਕਾਂ ਨੂੰ ਇਹ ਕਹਿ ਕੇ ਠੱਗਦੀਆਂ ਹਨ ਕਿ ਇਸ ਨਾਲ ਕੋਰੋਨਾ ਨਾਮ ਦੀ ਬੀਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸਨੂੰ ਨਿਊਕਲਰ ਮਟੀਰੀਅਲ ਤਿਆਰ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਇਹ ਰੈੱਡ ਮਰਕਰੀ ਪੁਰਾਣੇ ਟ੍ਰਾਂਜਿਸਟਰਾਂ 'ਚ ਪਾਇਆ ਜਾਂਦਾ ਹੈ। ਇਨ੍ਹਾਂ ਧੋਖੇਬਾਜ਼ ਕੰਪਨੀ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਹ ਵੇਚਣ ਵਾਲੇ ਪਾਸ ਖੁਦ ਆਉਣਗੇ ਅਤੇ ਰੈੱਡ ਮਰਕਰੀ ਦੇ ਅਸਲੀ ਹੋਣ ਬਾਰੇ ਚੈੱਕ ਕਰਨਗੇ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮ ਪੁੱਜੇ ਜੇਲ

ਜੇਕਰ ਮਾਲ ਅਸਲੀ ਪਾਇਆ ਗਿਆ ਤਾਂ ਉਸ ਦੀ ਵੱਡੀ ਕੀਮਤ ਦਿੱਤੀ ਜਾਵੇਗੀ ਪਰ ਉਹ ਆਉਣ-ਜਾਣ ਦਾ ਖਰਚਾ ਵੇਚਣ ਵਾਲੇ ਪਾਸੋਂ ਹਾਸਿਲ ਕਰਨਗੇ। ਜਦੋ ਕਿ ਇਥੋਂ ਹੀ ਧੋਖੇਬਾਜ਼ੀ ਸ਼ੁਰੂ ਹੋ ਜਾਂਦੀ ਹੈ ਉਹ ਸਾਮਾਨ ਨੂੰ ਚੈੱਕ ਕਰਕੇ ਉਸ ਨੂੰ ਰਿਜੈਕਟ ਕਰ ਦਿੰਦੇ ਹਨ ਪਰ ਵੇਚਦਾਰ ਪਾਸੋਂ ਲੱਖਾਂ ਰੁ. ਫੀਸ ਹਾਸਿਲ ਕਰਦੇ ਹਨ। ਮੌਜੂਦਾ ਕੇਸ 'ਚ ਨੰਗਲ ਸ਼ਹਿਰ ਦੇ ਇਕ ਮੁਕੇਸ਼ ਨਾਂ ਦੇ ਵਿਅਕਤੀ ਨੇ ਅਜਿਹਾ ਸਾਮਾਨ ਵੇਚਣ ਲਈ ਕੰਪਨੀ ਨਾਲ ਸੰਪਰਕ ਕੀਤਾ। ਜਿਸ 'ਤੇ ਕੰਪਨੀ ਦੇ ਵਿਅਕਤੀ ਦੇ ਘਰ ਆਏ ਅਤੇ ਪੁਰਾਣੇ ਟ੍ਰਾਂਜਿਸਟਰ ਨੂੰ ਚੈੱਕ ਕੀਤਾ ਅਤੇ ਸਾਮਾਨ ਨੂੰ ਅਸਲੀ ਨਾ ਦੱਸਦੇ ਹੋਏ ਉਸ ਪਾਸੋਂ 5.5 ਲੱਖ ਰੁ. ਲੈ ਕੇ ਰਫੂ ਚੱਕਰ ਹੋ ਗਏ।

ਇਹ ਵੀ ਪੜ੍ਹੋ: ਮਹਿੰਗੇ ਸ਼ੌਂਕਾਂ ਨੇ ਕਰਵਾਈ ਇਹ ਘਟੀਆ ਕਰਤੂਤ, ਪੁਲਸ ਅੜਿੱਕੇ ਆਉਣ 'ਤੇ ਖੁੱਲ੍ਹਿਆ ਭੇਤ

ਰੂਪਨਗਰ ਪੁਲਸ ਨੂੰ ਇਸ ਸਬੰਧੀ ਖ਼ੁਫੀਆ ਸੂਚਨਾ ਮਿਲਣ 'ਤੇ ਫੌਰੀ ਕਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ 4 ਵੱਖ ਵੱਖ ਟੀਮਾਂ ਦਾ ਗਠਨ ਕੀਤਾ ਅਤੇ ਦੋਸ਼ੀਆਂ ਨੂੰ ਫੜਨ ਲਈ ਜ਼ਿਲੇ 'ਚ ਨਾਕਾਬੰਦੀ ਕਰ ਦਿੱਤੀ ਗਈ ਅਤੇ ਘਨੌਲੀ ਨਾਕੇ 'ਤੇ ਪੁਲਸ ਕਰਮਚਾਰੀਆਂ ਵੱਲੋਂ ਇਕ ਅਮਿਤ ਕੁਮਾਰ ਨਾਮ ਦੇ ਵਿਅਕਤੀ ਨੂੰ ਘੇਰ ਕੇ ਉਸਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਗਿਆ।
ਇਸ ਸਬੰਧੀ ਥਾਣਾ ਸਦਰ ਰੂਪਨਗਰ 'ਚ ਮੁਕੱਦਮਾ ਨੰ. 180 ਅਧੀਨ ਧਾਰਾ 406, 120 ਬੀ ਹਿੰ. ਦੰਡ. ਅਮਿਤ ਕੁਮਾਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਪਾਇਆ ਗਿਆ ਕਿ ਅਜਿਹੇ ਧੋਖਾਧੜੀ ਦੇ ਕੇਸ ਹੋਰ ਰਾਜਾਂ 'ਚ ਵੀ ਵਾਪਰੇ ਹਨ। ਐੱਸ. ਐੱਸ.ਪੀ. ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਇਸ ਤਰ੍ਹਾਂ ਦੇ ਧੋਖੇਬਾਜ਼ ਲੋਕਾਂ ਤੋਂ ਸੁਚੇਤ ਰਿਹਾ ਜਾਵੇ ਅਤੇ ਜੇਕਰ ਇਸ ਤਰ੍ਹਾਂ ਕੋਈ ਵਿਅਕਤੀ ਉਨ੍ਹਾਂ ਕੋਲ ਪਹੁੰਚ ਕਰਦਾ ਹੈ ਤਾਂ ਤੁਰੰਤ ਲੋਕਲ ਪੁਲਸ ਨੂੰ ਸੂਚਿਤ ਕੀਤਾ ਜਾਵੇ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀਆਂ ਲਾਸ਼ਾਂ


shivani attri

Content Editor

Related News