ਆਬਕਾਰੀ ਵਿਭਾਗ ਨੇ ਸਰਚ ਮੁਹਿੰਮ ਦੌਰਾਨ 13009 ਕਿੱਲੋ ਲਾਹਣ ਕੀਤੀ ਬਰਾਮਦ

Friday, Sep 13, 2024 - 04:42 PM (IST)

ਦਸੂਹਾ (ਝਾਵਰ, ਨਾਗਲਾ)- ਆਬਕਾਰੀ ਵਿਭਾਗ ਨੇ ਅੱਜ ਤੜਕੇ 5 ਵਜੇ ਦੇ ਕਰੀਬ ਬਿਆਸ ਦਰਿਆ ਮੰਡ ਖੇਤਰ ਦਸੂਹਾ ਵਿਖੇ ਆਬਕਾਰੀ ਸਰਕਲ ਦਸੂਹਾ ਅਧੀਨ ਪੈਂਦੇ ਮੰਡ ਖੇਤਰ ਦੇ ਪਿੰਡ ਭੀਖੋਵਾਲ, ਟੇਰਕਿਆਣਾ, ਸਦਰਪੁਰ ਅਤੇ ਹੋਰ ਪਿੰਡਾਂ ਵਿਚ ਨਾਜਾਇਜ਼ ਸਰਾਬ ਫੜਨ ਲਈ ਵੱਡੇ ਪੱਧਰ 'ਤੇ ਸਰਚ ਮੁਹਿੰਮ ਚਲਾਈ। 

ਇਹ ਸਰਚ ਮੁਹਿੰਮ ਆਬਕਾਰੀ ਵਿਭਾਗ ਦੇ ਏ. ਟੀ. ਸੀ. ਹਨੂਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਕਸਾਈਜ਼ ਇੰਸਪੈਕਟਰ ਦਸੂਹਾ ਨਰੇਸ਼ ਸਹੋਤਾ ਅਤੇ ਇੰਸਪੈਕਟਰ ਅਮਿਤ ਵਿਆਸ, ਇੰਸਪੈਕਟਰ ਅਜੈ ਸ਼ਰਮਾ, ਇੰਸਪੈਕਟਰ ਲਵਪ੍ਰੀਤ ਸਿੰਘ ਦੀ ਅਗਵਾਈ ਹੇਠ ਈ. ਟੀ. ਓ. ਪ੍ਰੀਤ ਭੁਪਿੰਦਰ ਸਿੰਘ ਐਕਸਾਈਜ਼ ਹੁਸ਼ਿਆਰਪੁਰ ਸਰਕਲ 2 ਵੱਲੋਂ ਇਹ ਸਰਚ ਮੁਹਿੰਮ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ- ਚੰਡੀਗੜ੍ਹ ਬਲਾਸਟ ਮਾਮਲੇ 'ਤੇ ਅੱਤਵਾਦੀ ਗੁਰਪਤਵੰਤ ਪੰਨੂੰ ਦੀ CM ਮਾਨ ਤੇ ਪੰਜਾਬ ਪੁਲਸ ਨੂੰ ਧਮਕੀ

ਇਸ ਸਰਚ ਆਪਰੇਸ਼ਨ ਸਬੰਧੀ ਜਾਣਕਾਰੀ ਦਿੰਦੇ ਈ. ਟੀ. ਓ. ਪ੍ਰੀਤ ਭੁਪਿੰਦਰ ਸਿੰਘ, ਆਬਕਾਰੀ ਇੰਸਪੈਕਟਰ ਨਰੇਸ ਸਹੋਤਾ ਨੇ ਦੱਸਿਆ ਕਿ 3 ਕਿਲੋਮੀਟਰ ਤੱਕ ਚੱਲੇ ਇਸ ਸਰਚ ਆਪਰੇਸ਼ਨ ਦੌਰਾਨ 13009 ਕਿੱਲੋ ਲਾਹਣ, 26 ਤਰਪਾਲਾਂ, 3 ਪਲਾਸਟਿਕ ਦੇ ਡੱਬੇ, 1 ਡਰੰਮ, 4 ਲੋਹੇ ਦੇ ਟੀਨ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ। ਸਰਚ ਮੁਹਿੰਮ ਦੌਰਾਨ ਨਾਜਾਇਜ਼ ਸਰਾਬ ਵੇਚਣ ਵਾਲੇ ਤਸਕਰ ਕਿਸ਼ਤੀਆਂ ‘ਚ ਸਵਾਰ ਹੋ ਕੇ ਉੱਥੋਂ ਭੱਜਣ ‘ਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਸਰਹੱਦੀ ਇਲਾਕਾ ਹੋਣ ਕਾਰਨ ਅਤੇ ਜੰਮੂ-ਕਸਮੀਰ ਵਿੱਚ ਚੋਣਾਂ ਹੋਣ ਕਾਰਨ ਇਹ ਸਰਚ ਮੁਹਿੰਮ ਚਲਾਈ ਗਈ। ਇਸ ਮੌਕੇ 'ਤੇ ਫੜੀ ਗਈ ਨਾਜਾਇਜ਼ ਲਾਹਣ ਨੂੰ ਨਸ਼ਟ ਕੀਤਾ ਗਿਆ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਰਹੇਗੀ ਪਾਬੰਦੀ, ਹੁਕਮ ਹੋਏ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News