ਮਲਸੀਆਂ ''ਚ ਭਾਰੀ ਬਾਰਿਸ਼ ਕਾਰਨ ਬਿਜਲੀ ਘਰ ਪਾਣੀ ''ਚ ਡੁੱਬਿਆ, ਕਈ ਘਰਾਂ ''ਚ ਪਾਣੀ ਨੇ ਮਚਾਈ ਤਬਾਹੀ

Sunday, Jul 23, 2023 - 05:03 PM (IST)

ਮਲਸੀਆਂ ''ਚ ਭਾਰੀ ਬਾਰਿਸ਼ ਕਾਰਨ ਬਿਜਲੀ ਘਰ ਪਾਣੀ ''ਚ ਡੁੱਬਿਆ, ਕਈ ਘਰਾਂ ''ਚ ਪਾਣੀ ਨੇ ਮਚਾਈ ਤਬਾਹੀ

ਮਲਸੀਆਂ (ਅਰਸ਼ਦੀਪ, ਤ੍ਰੇਹਨ)- ਭਾਰੀ ਬਾਰਿਸ਼ ਕਾਰਨ ਬੀਤੇ ਦਿਨ ਕਸਬਾ ਮਲਸੀਆਂ ਦੇ ਕਈ ਮੁਹੱਲਿਆਂ ਦੇ ਘਰਾਂ 'ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਕਸਬਾ ਮਲਸੀਆਂ ਦਾ ਬਿਜਲੀ ਘਰ ਵੀ ਪਾਣੀ 'ਚ ਡੁੱਬ ਗਿਆ, ਜਿਸ ਕਾਰਨ ਕਸਬਾ ਮਲਸੀਆਂ ਅਤੇ ਆਸ-ਪਾਸ ਦੇ ਪਿੰਡਾਂ ਦੀ ਬਿਜਲੀ ਦੁਪਹਿਰ 1 ਵਜੇ ਤੋਂ ਗੁੱਲ ਹੋ ਗਈ ਸੀ, ਜੋ ਕਾਫ਼ੀ ਦੇਰ ਤੱਕ ਗੁੱਲ ਰਹੀ। ਬਿਜਲੀ ਗੁੱਲ ਹੋਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ। ਸੂਤਰਾਂ ਮੁਤਾਬਕ ਬਿਜਲੀ ਸਪਲਾਈ ਬਹਾਲ ਹੋਣ 'ਚ 36 ਤੋਂ 40 ਘੰਟੇ ਲੱਗ ਸਕਦੇ ਹਨ।

ਪੱਤੀ ਸ਼ਾਲ੍ਹਾਨਗਰ ਦੇ ਘਰਾਂ 'ਚ ਵੜਿਆ ਪਾਣੀ 
ਕਸਬਾ ਮਲਸੀਆਂ ਦੀ ਪੱਤੀ ਸ਼ਾਲ੍ਹਾਨਗਰ ਦੇ ਕਈ ਘਰਾਂ 'ਚ ਕਈ-ਕਈ ਫੁੱਟ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ। ਬੁੱਧੀਜੀਵੀਆਂ ਨੇ ਦੱਸਿਆ ਕਿ ਇਥੇ ਅੱਜ ਤੱਕ ਇਨਾਂ ਪਾਣੀ ਕਦੇ ਨਹੀਂ ਆਇਆ। ਘਰਾਂ 'ਚ ਪਾਣੀ ਆਉਣ ਕਾਰਨ ਲੋਕਾਂ ਨੂੰ ਆਪਣਾ ਕੀਮਤੀ ਸਮਾਨ ਛੱਤ 'ਤੇ ਲਿਜਾਣਾ ਪਿਆ।

PunjabKesari

ਇਹ ਵੀ ਪੜ੍ਹੋ-  ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ ਮਾਂ, 10 ਦਿਨਾਂ ਦੇ ਅੰਦਰ ਤੋੜਿਆ ਦਮ

ਪੱਤੀ ਆਕਲਪੁਰ ਦੇ ਕਈ ਘਰ ਵੀ ਹੋਏ ਜਲਮਗਨ 
ਕਸਬਾ ਮਲਸੀਆਂ ਦੀ ਪੱਤੀ ਆਕਲਪੁਰ ਦੇ ਦਰਜਨਾਂ ਘਰਾਂ 'ਚ ਬਰਸਾਤ ਦਾ ਪਾਣੀ ਕਈ ਕਈ ਫੁੱਟ ਭਰ ਜਾਣ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਭਾਰੀ ਬਰਸਾਤ ਕਾਰਨ ਖੇਤਾਂ ਦੇ ਪਾਣੀ ਨੇ ਲੋਕਾਂ ਦੇ ਘਰਾਂ ਦਾ ਰੁੱਖ ਕਰ ਲਿਆ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਭਾਰੀ ਨੁਕਸਾਨ ਉਠਾਉਣਾ ਪਿਆ।

PunjabKesari

ਝੁੱਗੀਆਂ ਵੀ ਪਾਣੀ 'ਚ ਤੈਅਰੀਆਂ, ਲੋਕਾਂ ਨੂੰ ਹਾਈਵੇਅ 'ਤੇ ਸ਼ਰਨ ਲੈਣੀ ਪਈ 
ਭਾਰੀ ਬਰਸਾਤ ਕਾਰਨ ਸਥਾਨਕ ਸ਼ਾਹਕੋਟ ਰੋਡ 'ਤੇ ਗਰੀਬਾਂ ਦਾ ਆਸ਼ਿਆਨਾ ਸੈਂਕੜੇ ਝੁਗੀਆਂ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਕੇ ਤੈਰਨ ਲੱਗ ਪਈਆਂ। ਝੁੱਗੀਆਂ ਵਾਸੀਆਂ ਨੂੰ ਸਮੇਤ ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਹਾਈਵੇ 'ਤੇ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਇਲਾਵਾ ਡਬਰੀ ਕਲੋਨੀ ਦੇ ਲਗਭਗ ਸਾਰੇ ਘਰਾਂ 'ਚ ਵੀ ਕਈ ਕਈ ਫੁੱਟ ਬਰਸਾਤ ਦਾ ਪਾਣੀ ਆਉਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।

PunjabKesari

ਇਹ ਵੀ ਪੜ੍ਹੋ- ਨਿਹੰਗ ਸਿੰਘਾਂ ਵੱਲੋਂ ਅਗਵਾ ਕੀਤੇ ਪਤੀ-ਪਤਨੀ ਦੇ ਮਾਮਲੇ 'ਚ ਪੁਲਸ ਕਰ ਸਕਦੀ ਹੈ ਵੱਡੇ ਖ਼ੁਲਾਸੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News