ਪੰਜਾਬ 'ਚ ਬਿਜਲੀ ਦੇ ਮੀਟਰਾਂ ਨੂੰ ਲੈ ਕੇ ਵੱਡਾ ਐਲਾਨ, ਅੱਜ ਤੋਂ ਘਰਾਂ 'ਚ ਸਿੱਧੀ ਕੁੰਡੀ ਪਾ ਕੇ...
Wednesday, Dec 10, 2025 - 10:44 AM (IST)
ਲੁਧਿਆਣਾ (ਖੁਰਾਣਾ) : ਭਾਰਤੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ ਵਲੋਂ ਆਪਣੀ ਯੂਨੀਅਨ ਦੇ ਆਗੂਆਂ ਸਮੇਤ ਰਾਹੋਂ ਰੋਡ ਸਥਿਤ ਗੌਤਮ ਨਗਰ ਜੀਵਨ ਕਾਲੋਨੀ ਅਤੇ ਗੌਂਸਗੜ੍ਹ ਪਿੰਡ ਦੀਆਂ ਦਰਜਨਾਂ ਕਾਲੋਨੀਆਂ 'ਚ ਘਰਾਂ 'ਚ ਲੱਗੇ ਬਿਜਲੀ ਦੇ ਚਿੱਪ ਵਾਲੇ ਮੀਟਰਾਂ ਨੂੰ ਉਤਾਰਨ ਲਈ ਅੰਦੋਲਨ ਛੇੜ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ 10 ਦਸੰਬਰ ਮਤਲਬ ਕਿ ਅੱਜ ਸਵੇਰ ਤੋਂ ਹੋ ਰਹੀ ਹੈ। ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਬਿਜਲੀ ਦੇ ਉਤਾਰੇ ਗਏ ਸਾਰੇ ਮੀਟਰ ਯੂਨੀਅਨ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਦੇ ਫਿਰੋਜ਼ਪੁਰ ਰੋਡ ਸਥਿਤ ਸੈਂਟਰਲ ਜ਼ੋਨ ਦਫ਼ਤਰ 'ਚ ਜਮ੍ਹਾਂ ਕਰਵਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬਿਜਲੀ ਦੇ ਮੀਟਰ ਉਤਾਰੇ ਜਾਣ ਤੋਂ ਬਾਅਦ ਜਦੋਂ ਤੱਕ ਪਾਵਰਕਾਮ ਵਲੋਂ ਪੁਰਾਣੇ ਸਿਸਟਮ ਵਾਲੇ ਮੀਟਰ ਲੋਕਾਂ ਦੇ ਘਰਾਂ 'ਚ ਨਹੀਂ ਲਾਏ ਜਾਂਦੇ, ਉਦੋਂ ਤੱਕ ਲੋਕ ਡਾਇਰੈਕਟਰ ਕੁੰਡੀ ਪਾ ਕੇ ਆਪਣੇ ਘਰਾਂ 'ਚ ਬਿਜਲੀ ਜਲਾਉਣ ਲਈ ਆਜ਼ਾਦ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸੀਤ ਲਹਿਰ ਦਾ ਯੈਲੋ ਅਲਰਟ, ਪੜ੍ਹੋ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਭਵਿੱਖਬਾਣੀ
ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪਾਵਰਕਾਮ ਵਲੋਂ ਸਬੰਧਿਤ ਲੋਕਾਂ ਦੇ ਖ਼ਿਲਾਫ਼ ਜੁਰਮਾਨਾ ਜਾਂ ਫਿਰ ਪਰਚਾ ਦਰਜ ਕਰਵਾਉਣ ਸਬੰਧੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਭਾਰਤੀ ਕਿਸਾਨ ਯੂਨੀਅਨ ਅਜਿਹੇ ਸਾਰੇ ਲੋਕਾਂ ਦਾ ਕੇਸ ਅਦਾਲਤ 'ਚ ਲੜਨ ਅਤੇ ਉਨ੍ਹਾਂ ਦੇ ਜੁਰਮਾਨੇ ਮੁਆਫ਼ ਕਰਨ ਲਈ ਵਚਨਬੱਧ ਹੈ। ਕਿਸਾਨਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜਿਸਨੇ ਮੀਟਰ ਉਤਾਰਨਾ ਹੈ, ਉਹ ਖ਼ੁਦ ਸਾਡੇ ਨਾਲ ਸੰਪਰਕ ਕਰੇ, ਕਿਸੇ ਨਾਲ ਕਿਸੇ ਕਿਸਮ ਦੀ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ–ਜਿਵੇਂ ਲੋਕ ਆਪਣੇ ਮੀਟਰ ਉਤਾਰਦੇ ਜਾਣਗੇ, ਉਹ ਪੀ. ਐੱਸ. ਪੀ. ਸੀ. ਐੱਲ. ਦਫ਼ਤਰਾਂ 'ਚ ਜਮ੍ਹਾਂ ਕਰਵਾਏ ਜਾਣਗੇ।
ਇਹ ਵੀ ਪੜ੍ਹੋ : ਮੁਲਾਜ਼ਮਾਂ ਨੂੰ ਜਾਰੀ ਹੋਈ ਵੱਡੀ ਚਿਤਾਵਨੀ, ਸਿੱਧਾ ਕੀਤਾ ਜਾਵੇਗਾ SUSPEND, ਸ਼ਹਿਰ 'ਚ ਇਹ ਕੰਮ...
ਕਿਸਾਨਾਂ ਦਾ ਆਖਣਾ ਹੈ ਕਿ ਜਦੋਂ ਸਾਰੇ ਮੀਟਰ ਚਿੱਪ ਵਾਲੇ ਹੋ ਜਾਣਗੇ ਤਾਂ ਬਿਜਲੀ ਉਨ੍ਹਾਂ ਨੂੰ ਹੀ ਮਿਲੇਗੀ, ਜੋ ਮੀਟਰ ਰੀਚਾਰਜ ਕਰ ਸਕਣਗੇ। ਉਨ੍ਹਾਂ ਦਾ ਕਹਿਣਾ ਹੈ ਕਿ 90 ਫ਼ੀਸਦੀ ਲੋਕ ਸਮੇਂ 'ਤੇ ਰੀਚਾਰਜ ਨਹੀਂ ਕਰ ਸਕਣਗੇ, ਇਸ ਕਾਰਨ ਰਾਤ ਵੇਲੇ ਵੀ ਬਿਜਲੀ ਕੱਟੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੋਬਾਇਲ ਰੀਚਾਰਜ ਖ਼ਤਮ ਹੋਣ 'ਤੇ ਸਿੰਮ ਬੰਦ ਹੋ ਜਾਂਦੀ ਹੈ, ਇਸੇ ਤਰ੍ਹਾਂ ਜੇਕਰ ਰਾਤ ਸਮੇਂ ਮੀਟਰ ਦੀ ਵੈਲੇਡਿਟੀ ਖ਼ਤਮ ਹੋ ਗਈ ਤਾਂ ਬਿਜਲੀ ਬੰਦ ਹੋ ਜਾਵੇਗੀ। ਕਿਸੇ-ਕਿਸੇ ਕੋਲ ਤਾਂ ਪੈਸੇ ਵੀ ਨਹੀਂ ਹੁੰਦੇ ਕਿ ਉਹ ਤੁਰੰਤ ਜਮ੍ਹਾਂ ਕਰਵਾ ਸਕਣ। ਦਿਲਬਾਗ ਸਿੰਘ ਨੇ ਦੱਸਿਆ ਕਿ ਜਿਹੜੇ ਵੀ ਲੋਕ ਚਿੱਪ ਵਾਲੇ ਮੀਟਰ ਉਤਾਰਨਾ ਚਾਹੁੰਦੇ ਹਨ, ਉਹ ਮੋਰਚੇ ਨਾਲ ਸੰਪਰਕ ਕਰ ਸਕਦੇ ਹਨ। ਦਿਲਬਾਗ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ 'ਤੇ ਬਿਜਲੀ ਵਿਭਾਗ ਕਾਰਵਾਈ ਕਰਦਾ ਹੈ ਜਾਂ ਪਰਚਾ ਦਰਜ ਕਰਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਕਿਸਾਨ ਯੂਨੀਅਨ ਲਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
