ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 72ਵੇਂ ਦਿਨ ਕਿਸਾਨਾਂ ਨੇ ਕੀਤੀ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ

12/15/2020 3:42:35 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਖੇਤੀ ਕਾਨੂੰਨਾਂ ਖ਼ਿਲਾਫ਼ ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਦੋਆਬਾ ਕਿਸਾਨ ਕਮੇਟੀ ਵੱਲੋਂ ਲਾਏ ਗਏ ਧਰਨੇ ਦੇ ਅੱਜ 72ਵੇਂ ਦਿਨ ਵੀ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਮਾਰੂ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਅਵਾਜ਼ ਬੁਲੰਦ ਕੀਤੀ। ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇਸ ਧਰਨੇ ਦੌਰਾਨ ਸਤਪਾਲ ਸਿੰਘ ਮਿਰਜ਼ਾਪੁਰ ਦੀ ਅਗਵਾਈ 'ਚ ਲਾਏ ਗਏ ਧਰਨੇ 'ਚ ਆਏ ਕਿਸਾਨਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜਾਹਿਰ ਕੀਤਾ।

PunjabKesari

ਇਸ ਮੌਕੇ ਪ੍ਰਿੰਸੀਪਲ ਪਰਮਵੀਰ ਸਿੰਘ ਬੈਰਮਪੁਰ, ਮਾਸਟਰ ਰਜਿੰਦਰ ਸਿੰਘ ਟਿੱਲੂਵਾਲ ਅਤੇ ਸਤਪਾਲ ਸਿੰਘ ਨੇ ਦੇਸ਼ ਦੇ ਕਿਸਾਨਾਂ ਉੱਤੇ ਕਿਸਾਨ ਮਾਰੂ ਖੇਤੀ ਕਾਨੂੰਨ ਥੋਪਣ ਵਾਲੀ ਮੋਦੀ ਸਰਕਾਰ ਦੀਆਂ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਦੀ ਪੋਲ ਖੋਲ੍ਹਦੇ ਹੋਏ ਕਿਹਾ ਕਿ ਦੇਸ਼ ਦੇ ਕਿਸਾਨ ਇਕ ਪਾਸੇ ਜਿੱਥੇ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ ਉੱਥੇ ਮੋਦੀ ਸਰਕਾਰ ਆਪਣੇ ਭਾਈਵਾਲ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਦੇ ਹੋਏ ਕਿਸਾਨਾਂ ਦੀ ਸੁਣਵਾਈ ਕਰਨ ਦੇ ਬਜਾਏ ਨਿੱਤ ਕੋਈ ਨਾ ਕੋਈ ਡਰਾਮਾ ਕਰਕੇ ਆਪਣੇ ਘਟੀਆ ਕਾਨੂੰਨਾਂ ਦੀ ਪੈਰਵਾਈ ਕਰ ਰਹੀ ਹੈ।|ਉਨ੍ਹਾਂ ਆਖਿਆ ਕਿ ਬੀਤੇ ਦਿਨੀ ਭਾਜਪਾ ਦੇ ਪਿੱਠੂ ਨਕਲੀ ਕਿਸਾਨ ਖੜ੍ਹੇ ਕਰਕੇ ਕਾਨੂੰਨਾਂ ਦਾ ਸਮਰਥਨ ਡਰਾਮਾ ਕਰਨਾ ਵੀ ਇਸੇ ਸਾਜਿਸ਼ ਦਾ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸੇ ਭੁਲੇਖੇ 'ਚ ਨਾ ਰਹੇ, ਦੇਸ਼ ਦੇ ਕਿਸਾਨ ਇੱਕਜੁੱਟ ਹੋ ਕੇ ਇਸ ਲੜਾਈ ਨੂੰ ਜਿੱਤਣਗੇ। ਇਸ ਲਈ ਭਾਵੇਂ ਸਾਨੂੰ ਕਈ ਕਈ ਮਹੀਨੇ ਵੀ ਦਿੱਲੀ ਬੈਠਣਾ ਪਏ। ਸਵਰਨ ਸਿੰਘ ਝੋਜੜਾ, ਹਰਭਜਨ ਸਿੰਘ ਰਾਪੁਰ, ਰਤਨ ਸਿੰਘ ਖੋਖਰ, ਸੁਖਵੀਰ ਸਿੰਘ ਜੌੜਾ, ਅਮਰੀਕ ਸਿੰਘ ਕੁਰਾਲਾ, ਕੁਲਵਿੰਦਰ ਸਿੰਘ ਗਿੱਦੜਪਿੰਡੀ, ਹਰਦਿਆਲ ਸਿੰਘ ਦੇਹਰੀਵਾਲ, ਹਰਭਜਨ ਸਿੰਘ ਜਹੂਰਾ, ਰਾਜਿੰਦਰ ਸਿੰਘ ਟਿਲੂਵਾਲ, ਮਹਿੰਦਰ ਸਿੰਘ ਹਰਸੀਪਿੰਡ, ਸੁਰਿੰਦਰ ਸਿੰਘ ਮਾਣਕ ਢੇਰੀ, ਦਰਸ਼ਨ ਸਿੰਘ ਹਰਸੀਪਿੰਡ, ਸੇਵਕ ਸਿੰਘ ਹਰਸੀਪਿੰਡ, ਵਾਸਦੇਵ ਸਿੰਘ ਸਾਬਕਾ ਸਰਪੰਚ, ਮੱਘਰ ਸਿੰਘ ਮਾਣਕਢੇਰੀ, ਹਰਵਿੰਦਰ ਸਿੰਘ ਖੋਜਪੁਰ, ਬਲਵੀਰ ਸਿੰਘ ਖੋਜਪੁਰ,  ਗੁਰਚਰਨ ਸਿੰਘ ਕੁਰਾਲਾ, ਜਸਵਿੰਦਰ ਸਿੰਘ ਢੱਟ, ਹਰਬੰਸ ਸਿੰਘ, ਗੁਰਨਾਮ ਸਿੰਘ ਗਾਮਾ ਚੌਲਾਂਗ, ਬਲਕਾਰ ਸਿੰਘ ਜਾਜਾ, ਦਿਲਬਾਗ ਸਿੰਘ ਭੱਟੀਆਂ, ਹਰਦੀਪ ਸਿੰਘ ਲੁਹਾਰਾ ਆਦਿ ਮੌਜ਼ੂਦ ਸਨ।


Aarti dhillon

Content Editor

Related News