ਟੋਲ ਪਲਾਜ਼ਾ ਦੇ ਗੰਨਮੈਨ ’ਤੇ ਗੱਡੀ ਚੜ੍ਹਾਉਣ ਦੇ ਮਾਮਲੇ ''ਚ ਇਕ ਮਹੀਨੇ ਬਾਅਦ ਵੀ ਸ਼ਾਹਕੋਟ ਪੁਲਸ ਦੇ ਹੱਥ ਖ਼ਾਲੀ

Monday, Apr 08, 2024 - 03:38 PM (IST)

ਸ਼ਾਹਕੋਟ (ਅਰਸ਼ਦੀਪ)- ਸ਼ਾਹਕੋਟ ’ਚ ਲੱਗਦੇ ਹਾਈਟੈੱਕ ਪੁਲਸ ਨਾਕੇ ਤੋਂ ਤਕਰੀਬਨ 100 ਮੀਟਰ ਦੀ ਦੁਰੀ ’ਤੇ ਨੈਸ਼ਨਲ ਹਾਈਵੇਅ ’ਤੇ ਸਥਿਤ ਟੋਲ ਪਲਾਜ਼ਾ ’ਤੇ ਬੀਤੇ ਦਿਨੀਂ ਵੱਡੀ ਵਾਰਦਾਤ ਹੋਈ। ਇਕ ਕਾਰ ਚਾਲਕ ਵੱਲੋਂ ਤੇਜ਼ੀ ਨਾਲ ਗੱਡੀ ਭਜਾਉਂਦੇ ਹੋਏ ਟੋਲ ਪਲਾਜ਼ਾ ਦੇ ਗੰਨਮੈਨ ’ਤੇ ਗੱਡੀ ਚਾੜ੍ਹ ਦਿੱਤੀ ਗਈ, ਜਿਸ ਕਾਰਨ ਟੋਲ ਪਲਾਜ਼ਾ ਕਰਮਚਾਰੀ ਦੀ ਬਾਂਹ ਫੈਕਚਰ ਹੋ ਗਈਂ ਅਤੇ ਗੰਭੀਰ ਸੱਟਾਂ ਲੱਗੀਆਂ। ਇਸ ਸਬੰਧੀ ਟੋਲ ਪਾਲਜ਼ਾ ਮੈਨੇਜਰ ਸੋਨੂੰ ਤੋਮਰ ਅਤੇ ਜ਼ਖ਼ਮੀ ਹੋਏ ਗੰਨਮੈਨ ਜਰਨੈਲ ਸਿੰਘ ਨੇ ਦੱਸਿਆ ਕਿ ਟੋਲ ਪਲਾਜ਼ਾ ’ਤੇ ਬੀਤੀ 8 ਮਾਰਚ ਨੂੰ ਇਕ ਗੱਡੀ ਤੇਜ਼ ਰਫ਼ਤਾਰ ਨਾਲ ਟੋਲ ਪਲਾਜ਼ਾ ’ਤੇ ਪਹੁੰਚੀ, ਜਿਸ ਦੇ ਚਾਲਕ ਨੇ ਟੋਲ ਬੈਰੀਅਰ ਨੂੰ ਤੋੜ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ’ਤੇ ਗੱਡੀ ਚਾਲਕ ਟੋਲ ਪਲਾਜ਼ਾ ਦੇ ਗੰਨਮੈਨ ਨੂੰ ਗੱਡੀ ਹੇਠਾਂ ਕੁਚਲ ਕੇ ਮੌਕੇ ਤੋਂ ਗੱਡੀ ਭਜਾ ਕੇ ਲੈ ਗਿਆ। ਇਹ ਸਾਰੀ ਵਾਰਦਾਤ ਟੋਲ ਪਲਾਜ਼ਾ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ। ਉਨ੍ਹਾਂ ਦੱਸਿਆ ਕੀ ਇਸ ਬਾਰੇ ਉਨ੍ਹਾਂ ਤੁਰੰਤ ਸ਼ਾਹਕੋਟ ਪੁਲਸ ਨੂੰ ਸੂਚਨਾ ਦਿੱਤੀ ਤੇ ਜ਼ਖਮੀ ਹੋਏ ਕਰਮਚਾਰੀ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਤਾਪਮਾਨ ਪਹੁੰਚਿਆ 35 ਡਿਗਰੀ ਦੇ ਪਾਰ, ਵਧੀਆਂ ਬਿਜਲੀ ਫਾਲਟ ਦੀਆਂ ਸ਼ਿਕਾਇਤਾਂ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਰਨੈਲ ਸਿੰਘ ਨੇ ਦੱਸਿਆ ਕਿ ਗੱਡੀ ਹੇਠਾਂ ਆਉਣ ਕਾਰਨ ਉਸ ਦੀ ਲੱਤ ਦੇ ਮਸਲ ਕਰੈਕ ਹੋ ਗਏ ਤੇ ਬਾਂਹ ਵੀ ਟੁੱਟ ਗਈ, ਜਿਸ ਸਬੰਧੀ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਇਕ ਐੱਮ. ਐੱਲ. ਆਰ. ਵੀ ਸ਼ਾਹਕੋਟ ਪੁਲਸ ਨੂੰ ਭੇਜੀ ਗਈ। ਇਸ ਦੇ ਬਾਵਜੂਦ ਸ਼ਾਹਕੋਟ ਪੁਲਸ ਵੱਲੋਂ ਅਜੇ ਤਕ ਇਸ ਮਾਮਲੇ ’ਚ ਕੋਈ ਵੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ। ਮੈਨੇਜਰ ਸੋਨੂੰ ਤੋਮਰ ਨੇ ਦੱਸਿਆ ਕਿ ਪੁਲਸ ਨੂੰ ਉਨ੍ਹਾਂ ਨੇ ਪੂਰੀ ਵਾਰਦਾਤ ਦੀ ਸੀ. ਸੀ. ਟੀ. ਵੀ. ਵੀਡੀਓ ਤੇ ਇਕ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ।ਕਈ ਵਾਰ ਪੁਲਸ ਨੂੰ ਅਪੀਲ ਕਰਨ ਦੇ ਬਾਵਜੂਦ ਵੀ ਲੱਗਭਗ ਇਕ ਮਹੀਨੇ ’ਚ ਪੁਲਸ ਉਕਤ ਵਿਅਕਤੀ ਨੂੰ ਫੜਨ ’ਚ ਨਾਕਾਮ ਸਾਬਤ ਹੋ ਰਹੀ ਹੈ, ਜਿਸ ਕਾਰਨ ਉਹ ਅੱਜ ਮੀਡੀਆ ਰਾਹੀਂ ਉੱਚ ਪੁਲਸ ਅਧਿਕਾਰੀਆਂ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਨੂੰ ਇਨਸਾਫ ਦਿਵਾ ਕੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

ਸ਼ਾਹਕੋਟ ਪੁਲਸ ਨੂੰ ਨਹੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪ੍ਰਵਾਹ
ਟੋਲ ਪਲਾਜ਼ਾ ਦੇ ਮੈਨੇਜਰ ਸੋਨੂੰ ਤੋਮਰ ਨੇ ਦੱਸਿਆ ਕਿ ਦੇਸ਼ ਦੀ ਮਾਨਯੋਗ ਸਰਵਉੱਚ ਅਦਾਲਤ ਵੱਲੋਂ ਦੇਸ਼ ਭਰ ਦੇ ਟੋਲ ਪਲਾਜ਼ਿਆਂ ’ਤੇ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਣ ਦੇ ਹੁਕਮ ਹਨ, ਜਿਸ ਕਾਰਨ ਟੋਲ ਪਾਲਾਜ਼ਾ ’ਤੇ ਸਬੰਧਤ ਥਾਣਿਆ ਦੇ ਮੁਲਾਜ਼ਮਾਂ ਦੀ ਤਾਇਨਾਤੀ ਲਾਜ਼ਮੀ ਹੈ ਪਰ ਇਸ ਦੇ ਬਾਵਜੂਦ ਸ਼ਾਹਕੋਟ ਪੁਲਸ ਇਨ੍ਹਾਂ ਹੁਕਮਾਂ ਦੀ ਪ੍ਰਵਾਹ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਤਾਇਨਾਤੀ ਤਾਂ ਕੀ ਕਰਨੀ ਹੈ ਸਗੋਂ ਸ਼ਾਹਕੋਟ ਪੁਲਸ ਟੋਲ ਬੈਰੀਅਰ ’ਤੇ ਹੋਣ ਵਾਲੀਆਂ ਵਾਰਦਾਤਾਂ ਨੂੰ ਟਰੇਸ ਕਰਨ ’ਚ ਨਾਕਾਮ ਸਾਬਤ ਹੋ ਰਹੀ ਹੈ।

ਇਹ ਵੀ ਪੜ੍ਹੋ: ਨੂਰਮਹਿਲ 'ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਗੱਡੀ ਚੰਡੀਗੜ੍ਹ ਨੰਬਰ ਵਾਲੀ ਹੋਣ ਕਾਰਨ ਟਰੇਸ ਨਹੀਂ ਕਰ ਸਕਦੇ: ਸ਼ਾਹਕੋਟ ਪੁਲਸ
ਇਕ ਪਾਸੇ ਪੰਜਾਬ ਸਰਕਾਰ ਕਰੋੜਾਂ ਰੁਪਏ ਖਰਚ ਕੇ ਪੁਲਸ ਨੂੰ ਹਾਈਟੈੱਕ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਸ਼ਾਹਕੋਟ ਪੁਲਸ ਇਨ੍ਹਾਂ ਦਾਅਵਿਆਂ ਤੋਂ ਕੋਹਾਂ ਦੂਰ ਹੈ। ਇਸ ਸਬੰਧੀ ਜਦ ਸ਼ਾਹਕੋਟ ਥਾਣੇ ਦੇ ਏ. ਐੱਸ. ਆਈ. ਪੂਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨੂੰ ਐੱਮ. ਐੱਲ. ਆਰ. ਜ਼ਰੂਰ ਮਿਲੀ ਸੀ ਪਰ ਅਜੇ ਤਕ ਗੱਡੀ ਟ੍ਰੇਸ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਗੱਡੀ ਦਾ ਨੰਬਰ ਚੰਡੀਗੜ੍ਹ ਦਾ ਹੈ, ਪੰਜਾਬ ਦਾ ਨਹੀਂ, ਜਿਸ ਕਾਰਨ ਪੁਲਸ ਗੱਡੀ ਟ੍ਰੇਸ ਕਰਨ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਲਾਂਕਿ ਇਸ ਸੰਬੰਧੀ ਸ਼ਾਹਕੋਟ ਦੇ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਨੌਜਵਾਨ ਦੀ ਨਿਊਜ਼ੀਲੈਂਡ 'ਚ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News