ਚੋਣਾਂ ਤੋਂ ਪਹਿਲਾਂ PM ਮੋਦੀ ਨੇ BJP-NDA ਉਮੀਦਵਾਰਾਂ ਨੂੰ ਲਿਖੀ ਚਿੱਠੀ, ਕੀਤੀ ਇਹ ਖ਼ਾਸ ਅਪੀਲ

Thursday, Apr 18, 2024 - 10:54 AM (IST)

ਨਵੀਂ ਦਿੱਲੀ- ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਦੇਸ਼ ਦੇ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੁੱਲ 102 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ। ਇਨ੍ਹਾਂ ਲੋਕ ਸਭਾ ਸੀਟਾਂ 'ਤੇ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਕੱਲ ਸ਼ਾਮ ਥੰਮ ਗਿਆ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਪੜਾਅ ਵਿਚ ਚੋਣਾਂ ਲੜ ਰਹੇ ਸਾਰੇ ਭਾਜਪਾ ਅਤੇ NDA ਉਮੀਦਵਾਰਾਂ ਨੂੰ ਚਿੱਠੀ ਲਿਖੀ ਹੈ। ਉਮੀਦਵਾਰਾਂ ਨੂੰ ਲਿਖੀ ਇਸ ਚਿੱਠੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਭਕਾਮਨਾ ਸੰਦੇਸ਼ ਦਿੱਤਾ ਹੈ ਅਤੇ ਨਾਲ ਹੀ ਖ਼ਾਸ ਅਪੀਲ ਵੀ ਕੀਤੀ ਹੈ। 

ਪ੍ਰਧਾਨ ਮੰਤਰੀ ਮੋਦੀ ਵਲੋਂ ਲਿਖੀ ਗਈ ਇਸ ਚਿੱਠੀ ਵਿਚ ਕਿਹਾ ਗਿਆ ਹੈ ਕਿ ਤੁਹਾਨੂੰ ਸਾਰਿਆਂ ਨੂੰ ਰਾਮ ਨੌਮੀ ਦੀਆਂ ਸ਼ੁੱਭਕਾਮਨਾਵਾਂ। ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਦੋਸਤੋ ਭਾਜਪਾ ਦੇ ਇਕ ਸਮਰਪਿਤ ਵਰਕਰ ਦੇ ਰੂਪ ਵਿਚ ਮੈਂ ਤੁਹਾਨੂੰ ਹਮੇਸ਼ਾ ਸਖ਼ਤ ਮਿਹਨਤ ਕਰਦਿਆਂ ਵੇਖਿਆ ਹੈ। ਮੈਨੂੰ ਪੂਰਨ ਭਰੋਸਾ ਹੈ ਕਿ ਸੰਸਦ ਵਿਚ ਤੁਸੀਂ ਜਨਤਾ ਜਨਾਰਦਨ ਦਾ ਭਰਪੂਰ ਆਸ਼ੀਰਵਾਦ ਲੈ ਕੇ ਆਓਗੇ। ਉਨ੍ਹਾਂ ਨੇ ਚਿੱਠੀ ਵਿਚ ਅੱਗੇ ਲਿਖਿਆ ਕਿ ਨਵੀਂ ਸਰਕਾਰ ਵਿਚ ਅਸੀਂ ਸਾਰੇ ਮਿਲ ਕੇ ਦੇਸ਼ ਵਾਸੀਆਂ ਦੀਆਂ ਆਸਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਤੁਹਾਡੇ ਵਰਗੇ ਊਰਜਾਵਾਨ ਸਾਥੀ ਮੈਨੂੰ ਸੰਸਦ ਵਿਚ ਮਜ਼ਬੂਤੀ ਪ੍ਰਦਾਨ ਕਰਨਗੇ। 

PunjabKesari

ਉਮੀਦਵਾਰਾਂ ਨੂੰ ਲਿਖੀ ਇਸ ਚਿੱਠੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਲੋਕ ਸਭਾ ਖੇਤਰ ਦੇ ਵੋਟਰਾਂ ਅਤੇ ਵਰਕਰਾਂ ਨੂੰ ਮੈਂ ਬੇਨਤੀ ਭਾਵ ਨਾਲ ਕਹਿਣਾ ਚਾਹੁੰਦਾ ਹਾਂ ਕਿ ਇਹ ਚੋਣਾਂ ਸਾਧਾਰਣ ਚੋਣਾਂ ਨਹੀਂ ਹਨ ਸਗੋਂ ਇਹ ਚੋਣਾਂ ਸਾਡੇ ਮੌਜੂਦਾ ਅਤੇ ਸੁਨਹਿਰੀ ਭਵਿੱਖ ਦੇ ਨਿਰਮਾਣ ਦਾ ਇਕ ਸੁਨਹਿਰੀ ਮੌਕਾ ਹੈ। ਉਨ੍ਹਾਂ ਨੇ ਲਿਖਿਆ ਇਸ ਵਾਰ ਸਾਨੂੰ ਮਿਲਣ ਵਾਲੀ ਤੁਹਾਡੀ ਹਰ ਵੋਟ ਇਕ ਮਜ਼ਬੂਤ ਸਰਕਾਰ ਬਣਾਉਣ ਅਤੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਰਫ਼ਤਾਰ ਦੇਣ ਵਾਲਾ ਸਾਬਤ ਹੋਵੇਗਾ।

ਪ੍ਰਧਾਨ ਮੰਤਰੀ ਨੇ ਲਿਖਿਆ ਕਿ ਚੋਣਾਂ ਤੋਂ ਪਹਿਲਾਂ ਦੇ ਆਖ਼ਰੀ ਘੰਟੇ ਬਹੁਤ ਮਹੱਤਵਪੂਰਨ ਹੁੰਦੇ ਹਨ, ਇਸ ਲਈ ਮੇਰਾ ਸਾਰੇ ਵਰਕਰ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਣ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਗਰਮੀ ਅਤੇ ਦੂਜੀਆਂ ਅਸੁਵਿਧਾਵਾਂ ਨੂੰ ਬਰਦਾਸ਼ਤ ਕਰਦਿਆਂ ਰਾਸ਼ਟਰ ਨਿਰਮਾਣ ਦਾ ਇਹ ਮੌਕਾ ਨਾ ਗਵਾਉਣ। ਮੇਰੇ ਵਲੋਂ ਸਾਰੇ ਵੋਟਰਾਂ ਨੂੰ ਤੁਸੀਂ ਗਾਰੰਟੀ ਦੇਣਾ ਕਿ ਮੋਦੀ ਦਾ ਪਲ-ਪਲ ਦੇਸ਼ ਵਾਸੀਆਂ ਦੇ ਨਾਂ ਹੈ। ਮੋਦੀ ਦੀ ਗਾਰੰਟੀ ਹੈ ਕਿ 24×7 for 2047, ਤੁਹਾਡਾ ਨਰਿੰਦਰ ਮੋਦੀ।


Tanu

Content Editor

Related News