ਲਾਡੋਵਾਲ ਟੋਲ ਪਲਾਜ਼ਾ 'ਤੇ ਵਾਪਰਿਆ ਹਾਦਸਾ, ਤੇਜ਼ ਰਫ਼ਤਾਰ ਬੱਸ ਨੇ ਕਾਰ ਚਾਲਕ ਨੂੰ ਦਰੜਿਆ, ਹੋਈ ਦਰਦਨਾਕ ਮੌਤ

Thursday, Apr 18, 2024 - 11:53 AM (IST)

ਲਾਡੋਵਾਲ ਟੋਲ ਪਲਾਜ਼ਾ 'ਤੇ ਵਾਪਰਿਆ ਹਾਦਸਾ, ਤੇਜ਼ ਰਫ਼ਤਾਰ ਬੱਸ ਨੇ ਕਾਰ ਚਾਲਕ ਨੂੰ ਦਰੜਿਆ, ਹੋਈ ਦਰਦਨਾਕ ਮੌਤ

ਲੁਧਿਆਣਾ (ਅਨਿਲ)- ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ’ਤੇ ਇਕ ਤੇਜ਼ ਰਫਤਾਰ ਬੱਸ ਚਾਲਕ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਇੰਚਾਰਜ ਵੀਰ ਇੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਲਗਭਗ ਡੇਢ ਵਜੇ ਦੁੱਗਰੀ ਦਾ ਰਹਿਣ ਵਾਲਾ ਜਤਿੰਦਰਪਾਲ ਸਿੰਘ (58) ਪੁੱਤਰ ਹਰਭਜਨ ਸਿੰਘ ਲਾਡੋਵਾਲ ਟੋਲ ਪਲਾਜ਼ਾ ’ਤੇ ਆਪਣੀ ਕਾਰ ਖੜ੍ਹੀ ਕਰ ਕੇ ਕਾਰ ਦਾ ਪਾਸ ਬਣਵਾਉਣ ਲਈ ਪੈਦਲ ਹੀ ਟੋਲ ਪਲਾਜ਼ਾ ਦੇ ਦਫਤਰ ’ਚ ਜਾ ਰਿਹਾ ਸੀ। ਜਦ ਉਕਤ ਵਿਅਕਤੀ ਨੇ ਪੈਦਲ ਚਲਦੇ ਹੋਏ ਟੋਲ ਪਲਾਜ਼ਾ ਤੋਂ ਟੋਲ ਦੇ ਕੇ ਨਿਕਲੀ ਪ੍ਰਾਈਵੇਟ ਕੰਪਨੀ ਦੇ ਬੱਸ ਚਾਲਕ ਨੇ ਤੇਜ਼ ਰਫਤਾਰ ਨਾਲ ਬੱਸ ਕੱਢਦੇ ਹੋਏ ਪੈਦਲ ਸੜਕ ਪਾਰ ਕਰ ਰਹੇ ਜਤਿੰਦਰਪਾਲ ਸਿੰਘ ਉੱਪਰ ਚੜ੍ਹਾ ਕੇ ਕੁਚਲ ਦਿੱਤਾ, ਜਿਸ ਕਾਰਨ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਬੱਸ ਚਾਲਕ ਮੌਕੇ ਤੋਂ ਬੱਸ ਛੱਡ ਕੇ ਫਰਾਰ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਰਸੋਈ ਗੈਸ ਸਿਲੰਡਰ ਫਟਣ ਨਾਲ ਹੋਇਆ ਧਮਾਕਾ! ਬਜ਼ੁਰਗ ਸਣੇ 3 ਜੀਅ ਬੁਰੀ ਤਰ੍ਹਾਂ ਝੁਲਸੇ

ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ, ਜਿੱਥੇ ਵੀਰਵਾਰ ਨੂੰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਥਾਣਾ ਇੰਚਾਰਜ ਬੈਨੀਪਾਲ ਨੇ ਦੱਸਿਆ ਕਿ ਪੁਲਸ ਨੇ ਬੱਸ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਬੱਸ ਚਾਲਕ ਖਿਲਾਫ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਟੋਲ ਪਲਾਜ਼ਾ ਤੋਂ ਨਿਕਲਦੇ ਹੀ ਬੱਸ ਚਾਲਕ ਤੇਜ਼ੀ ਨਾਲ ਭਜਾਉਂਦੇ ਹਨ ਬੱਸਾਂ

ਲਾਡੋਵਾਲ ਟੋਲ ਪਲਾਜ਼ਾ ’ਤੇ ਜਦ ਪ੍ਰਾਈਵੇਟ ਬੱਸਾਂ ਟੋਲ ਪਲਾਜ਼ਾ ਦੀ ਲਾਈਨ ’ਚ ਹੁੰਦੀਆਂ ਹਨ ਤਾਂ ਬੱਸ ਦੇ ਡਰਾਈਵਰਾਂ ਨੂੰ ਜਲਦ ਤੋਂ ਜਲਦ ਫਿਲੌਰ ਜਾ ਕੇ ਸਵਾਰੀਆਂ ਚੁੱਕਣ ਦਾ ਲਾਲਚ ਹੁੰਦਾ ਹੈ ਕਿ ਪਹਿਲਾਂ ਮੇਰੀ ਬੱਸ ਪੁੱਜ ਕੇ ਅੱਡੇ ਤੋਂ ਸਵਾਰੀਆਂ ਚੁੱਕ ਲਵੇ। ਉਸ ਦੇ ਕਾਰਨ ਜਦ ਟੋਲ ਪਲਾਜ਼ਾ ਤੋਂ ਪ੍ਰਾਈਵੇਟ ਬੱਸਾਂ ਟੋਲ ਬੂਮ ਪਾਰ ਕਰਦੀਆਂ ਤਾਂ ਉਥੋਂ ਤੇਜ਼ ਗਤੀ ਨਾਲ ਆਪਣੀਆਂ ਬੱਸਾਂ ਭਜਾ ਕੇ ਲੈ ਜਾਂਦੇ ਹਨ ਤਾਂ ਕਿ ਫਿਲੌਰ ਅੱਡੇ ’ਤੇ ਜਲਦ ਤੋਂ ਜਲਦ ਪੁੱਜਿਆ ਜਾ ਸਕੇ। ਅੱਜ ਬੱਸ ਚਾਲਕ ਦੀ ਉਸੇ ਲਾਪ੍ਰਵਾਹੀ ਕਾਰਨ ਵਿਅਕਤੀ ਦੀ ਜਾਨ ਚਲੀ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News