ਚੌਹਾਲ ਯੂਨਿਟ ਨੇ ਲਾਲਾ ਜਗਤ ਨਾਰਾਇਣ ਸਕੂਲ ਨੂੰ ਦਿੱਤੇ 10 ਕੰਪਿਊਟਰ

05/22/2022 5:02:39 PM

ਜਲੰਧਰ (ਪੁਨੀਤ)–ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ (ਸੀ. ਐੱਸ. ਆਰ.) ਤਹਿਤ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ (ਆਰ. ਆਈ. ਐੱਲ.) ਮੋਹਰੀ ਰੂਪ ਵਿਚ ਸੇਵਾ ਨਿਭਾਅ ਕੇ ਦੇਸ਼ ਦੀ ਨੰਬਰ-1 ਸੀ. ਐੱਸ. ਆਰ. ਕੰਪਨੀ ਬਣਨ ਦਾ ਖਿਤਾਬ ਹਾਸਲ ਕਰ ਚੁੱਕੀ ਹੈ। ਕੰਪਨੀ ਵੱਲੋਂ ਸਮੇਂ-ਸਮੇਂ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਸਮਾਜ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ, ਜੋਕਿ ਲੋੜਵੰਦਾਂ ਲਈ ਵੱਡੀ ਰਾਹਤ ਵਜੋਂ ਸਾਹਮਣੇ ਆ ਰਹੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਬੋਲਵੈੱਲ ’ਚ ਡਿੱਗਿਆ 6 ਸਾਲਾ ਬੱਚਾ ਲੜ ਰਿਹੈ ਮੌਤ ਤੇ ਜ਼ਿੰਦਗੀ ਦੀ ਲੜਾਈ, ਮਾਪੇ ਰੋ-ਰੋ ਬੇਹਾਲ

ਰਿਲਾਇੰਸ ਨੇ ਕੋਰੋਨਾ ਕਾਲ ਦੌਰਾਨ ਸਮਾਜ-ਸੇਵਾ ’ਤੇ 922 ਕਰੋੜ ਰੁਪਏ ਖਰਚ ਕੀਤੇ। ਪਿਛਲੇ ਸਮੇਂ ਦੌਰਾਨ ਭਾਰਤ ਦੀਆਂ ਕੰਪਨੀਆਂ ਦਾ ਸੀ. ਐੱਸ. ਆਰ. ’ਤੇ ਕੁਲ ਖਰਚ 8,828.11 ਕਰੋੜ ਰੁਪਏ ਰਿਹਾ। ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸੰਸਦ ਵਿਚ ਰੱਖੇ ਗਏ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ। ਸਾਰੀਆਂ ਕੰਪਨੀਆਂ ਵੱਲੋਂ ਸੀ. ਐੱਸ. ਆਰ. ’ਤੇ ਖਰਚ ਕੀਤੀ ਗਈ ਰਕਮ ਦਾ 10 ਫ਼ੀਸਦੀ ਤੋਂ ਵੱਧ ਰਿਲਾਇੰਸ ਇੰਡਸਟਰੀਜ਼ ਨੇ ਇਕੱਲਿਆਂ ਖਰਚ ਦਿੱਤਾ। ਕੁੱਲ 922 ਕਰੋੜ ਰੁਪਏ ਖਰਚ ਕਰ ਕੇ ਸੀ. ਐੱਸ. ਆਰ. ਦੇ ਮਾਮਲੇ ਵਿਚ ਰਿਲਾਇੰਸ ਨੰਬਰ-1 ’ਤੇ ਰਹੀ। ਸੀ. ਐੱਸ. ਆਰ. ’ਤੇ ਖ਼ਰਚ ਕਰਨ ਦੇ ਮਾਮਲੇ ਵਿਚ ਆਰ. ਆਈ. ਐੱਲ. ਵੱਲੋਂ ਸਮੇਂ-ਸਮੇਂ ’ਤੇ ਕਈ ਮਹੱਤਵਪੂਰਨ ਕਾਰਜਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਲੜੀ ਵਿਚ ਕੰਪਨੀ ਵੱਲੋਂ ਲਾਲਾ ਜਗਤ ਨਾਰਾਇਣ ਸਕੂਲ ਨੂੰ 10 ਕੰਪਿਊਟਰ ਸਹਿਯੋਗ ਦੇ ਰੂਪ ਵਿਚ ਦਿੱਤੇ ਗਏ ਤਾਂ ਕਿ ਬੱਚਿਆਂ ਨੂੰ ਕੰਪਿਊਟਰ ਦੀ ਪੜ੍ਹਾਈ ਵਿਚ ਆਸਾਨੀ ਹੋ ਸਕੇ।

PunjabKesari

ਰਿਲਾਇੰਸ ਕੰਪਨੀ ਦੇ ਚੌਹਾਲ (ਹੁਸ਼ਿਆਰਪੁਰ) ਮੈਨੂਫੈਕਚਰਿੰਗ ਯੂਨਿਟ ਦੇ ਫਾਈਨਾਂਸ ਹੈੱਡ ਰੋਹਿਤ ਤੁੱਲੀ, ਸੀਨੀਅਰ ਐੱਚ. ਆਰ. ਮੈਨੇਜਰ ਭੁਪਿੰਦਰ ਸਿੰਘ, ਐੱਚ. ਆਰ. ਹੈੱਡ ਆਸ਼ੀਸ਼ ਨਾਰਾਇਣ ਵੱਲੋਂ ਉਕਤ ਸਹਿਯੋਗ ਦਿੰਦਿਆਂ ਕੰਪਿਊਟਰ ਭਿਜਵਾਏ ਗਏ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਨੌਜਵਾਨਾਂ ਦੇ ਸਿੱਖਿਅਤ ਹੋਣ ਨਾਲ ਦੇਸ਼ ਦੀ ਤਰੱਕੀ ਹੋਵੇਗੀ। ਜਲੰਧਰ ਵਿਚ ਕੰਪਿਊਟਰ ਪਹੁੰਚਣ ’ਤੇ ਸ਼੍ਰੀ ਵਿਜੇ ਚੋਪੜਾ ਵੱਲੋਂ ਪ੍ਰਿੰਸੀਪਲ ਅਨੀਤਾ ਨੰਦਾ ਨੂੰ ਉਕਤ ਕੰਪਿਊਟਰ ਸੌਂਪੇ ਗਏ। ਪ੍ਰਿੰ. ਨੰਦਾ ਨੇ ਕਿਹਾ ਕਿ ਕੰਪਿਊਟਰ ਦੀ ਬੱਚਿਆਂ ਨੂੰ ਲੋੜ ਬਾਰੇ ਰਿਲਾਇੰਸ ਕੰਪਨੀ ਨਾਲ ਗੱਲਬਾਤ ਹੋਈ, ਜਿਸ ਤੋਂ ਬਾਅਦ ਉਨ੍ਹਾਂ ਕੰਪਨੀ ਦੇ ਦਿਸ਼ਾ-ਨਿਰਦੇਸ਼ਾਂ ਉਪਰੰਤ ਕੰਪਿਊਟਰ ਭਿਜਵਾਉਣ ਦਾ ਪ੍ਰਬੰਧ ਕਰਵਾਇਆ। ਇਸ ਨਾਲ ਬੱਚਿਆਂ ਨੂੰ ਕੰਪਿਊਟਰ ਦੀ ਪੜ੍ਹਾਈ ਵਿਚ ਮਦਦ ਮਿਲੇਗੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਤੋਂ ਵੱਡੀ ਖ਼ਬਰ, ਗੜ੍ਹਦੀਵਾਲਾ ਵਿਖੇ ਬੋਰਵੈੱਲ ’ਚ ਡਿੱਗਿਆ 6 ਸਾਲਾ ਮਾਸੂਮ

500 ਕਰੋੜ ਨੈੱਟਵਰਥ ਵਾਲੀਆਂ ਕੰਪਨੀਆਂ ਲਈ ਸੀ. ਐੱਸ. ਆਰ. ਅਹਿਮ
ਭਾਰਤ ਵਿਚ 500 ਕਰੋੜ ਰੁਪਏ ਸਾਲਾਨਾ ਨੈੱਟਵਰਥ ਵਾਲੀਆਂ ਕੰਪਨੀਆਂ ਲਈ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ (ਸੀ. ਐੱਸ. ਆਰ.) ਵਿਚ ਖਰਚ ਕਰਨਾ ਜ਼ਰੂਰੀ ਹੈ ਅਤੇ ਉਨ੍ਹਾਂ ਦੀ ਅਹਿਮ ਜ਼ਿੰਮੇਵਾਰੀ ਹੈ। ਕੇਂਦਰ ਸਰਕਾਰ ਵੱਲੋਂ 1 ਅਪ੍ਰੈਲ 2014 ਤੋਂ ਸੀ. ਐੱਸ. ਆਰ. ਕਾਨੂੰਨ ਲਾਗੂ ਕੀਤਾ ਗਿਆ, ਜੋ ਕਿ ਭਾਰਤੀ ਕੰਪਨੀਆਂ ਦੇ ਨਾਲ-ਨਾਲ ਭਾਰਤ ਵਿਚ ਆਪ੍ਰੇਸ਼ਨਲ ਵਿਦੇਸ਼ੀ ਕੰਪਨੀਆਂ ’ਤੇ ਵੀ ਲਾਗੂ ਹੈ। ਬੀਤੇ ਸਮੇਂ ਦੌਰਾਨ ਸੀ. ਐੱਸ. ਆਰ. ਵਿਚ ਸਭ ਤੋਂ ਵੱਧ ਖਰਚ ਕਰ ਕੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ ਨੰਬਰ 1 ਸੀ. ਐੱਸ. ਆਰ. ਕੰਪਨੀ ਵਜੋਂ ਆਪਣੀ ਜਗ੍ਹਾ ਬਣਾਈ ਹੈ। ਟਾਟਾ ਸਮੂਹ ਦੀ ਪ੍ਰਮੁੱਖ ਕੰਪਨੀ ਟੀ. ਸੀ. ਐੱਸ. ਨੇ ਮਦ ਵਿਚ 674 ਕਰੋੜ ਰੁਪਏ ਖਰਚ ਕੀਤੇ, ਉਥੇ ਹੀ ਅਜੀਮ ਪ੍ਰੇਮਜੀ ਦੀ ਵਿਪਰੋ ਨੇ 246 ਕਰੋੜ ਰੁਪਏ ਖਰਚ ਕੀਤੇ।

ਸੀ. ਐੱਸ. ਆਰ. ’ਤੇ ਖ਼ਰਚ ਕਰਨ ਵਾਲੀਆਂ ਟਾਪ-10 ਕੰਪਨੀਆਂ
ਆਰ. ਆਈ. ਐੱਲ.- 922 ਕਰੋੜ
ਟੀ. ਸੀ. ਐੱਸ. - 674 ਕਰੋੜ
ਇਨਫੋਸਿਸ- 361.8 ਕਰੋੜ
ਆਈ. ਟੀ. ਸੀ.- 335.4 ਕਰੋੜ
ਵਿਪਰੋ- 246.9 ਕਰੋੜ
ਟਾਟਾ ਸਟੀਲ- 221.9 ਕਰੋੜ
ਹਿੰਦੁਸਤਾਨ ਜ਼ਿੰਕ- 214 ਕਰੋੜ
ਐੱਚ. ਸੀ. ਐੱਲ.- 194.5 ਕਰੋੜ
ਹਿੰਦੁਸਤਾਨ ਯੂਨੀਲੀਵਰ - 162.1 ਕਰੋੜ
ਗੇਲ ਇੰਡੀਆ- 146.9 ਕਰੋੜ

ਇਹ ਵੀ ਪੜ੍ਹੋ: DGP ਭਾਵਰਾ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ, ਪੰਜਾਬ ’ਚ ਸ਼ਾਂਤੀ ਵਿਵਸਥਾ ਨੂੰ ਹਰ ਕੀਮਤ ’ਤੇ ਬਣਾ ਕੇ ਰੱਖਿਆ ਜਾਵੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News