Year Ender 2025: ਪੰਜਾਬ ਦੀਆਂ ਇਨ੍ਹਾਂ ਜਬਰ-ਜ਼ਿਨਾਹ ਤੇ ਗੈਂਗਰੇਪ ਦੀਆਂ ਵੱਡੀਆਂ ਘਟਨਾਵਾਂ ਨੇ ਵਲੂੰਧਰੇ ਦਿਲ, ਦਿੱਤੇ ਡੂੰਘੇ ਜ਼ਖ਼ਮ
Thursday, Dec 25, 2025 - 11:47 AM (IST)
ਜਲੰਧਰ (ਵੈੱਬ ਡੈਸਕ)- ਸਾਲ 2025 ਖ਼ਤਮ ਹੋਣ ਨੂੰ ਸਿਰਫ਼ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਹ ਸਾਲ ਜਿੱਥੇ ਆਪਣੀਆਂ ਖਿੱਟੀਆਂ-ਮਿੱਠੀਆਂ ਯਾਦਾਂ ਦੇ ਕੇ ਜਾ ਰਿਹਾ ਹੈ, ਉਥੇ ਹੀ ਕੁਝ ਪਰਿਵਾਰਾਂ ਨੂੰ ਅਜਿਹੇ ਡੂੰਘੇ ਜ਼ਖ਼ਮ ਵੀ ਦੇ ਗਿਆ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਜਬਰ-ਜ਼ਿਨਾਹ ਦੀਆਂ ਕਈ ਅਜਿਹੀਆਂ ਦੁੱਖ਼ਦਾਈ ਘਟਨਾਵਾਂ ਵੀ ਵਾਪਰੀਆਂ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਵਿਚ ਜਬਰ-ਜ਼ਿਨਾਹ ਅਤੇ ਗੈਂਗਰੇਪ ਵਰਗੀਆਂ ਅਜਿਹੀਆਂ ਦੁੱਖ਼ਦਾਇਕ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਹਰ ਕਿਸੇ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ। ਕੋਈ ਵੀ ਔਰਤ ਕਿਸੇ ਵੀ ਥਾਂ 'ਤੇ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਕਿਉਂਕਿ ਜਬਰ-ਜ਼ਿਨਾਹ ਦੀਆਂ ਵਧ ਰਹੀਆਂ ਘਟਨਾਵਾਂ ਨੇ ਹਰੇਕ ਦੇ ਮਨ ਅੰਦਰ ਡਰ ਪੈਦਾ ਕਰ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਔਰਤਾਂ ਜਾਂ ਬੱਚੀਆਂ ਕਿਸੇ ਅਣਜਾਣ ਵਿਅਕਤੀਆਂ ਦੀ ਨਹੀਂ ਸਗੋਂ ਕਈ ਆਪਣਿਆਂ ਦੀ ਹਵਸ ਦਾ ਸ਼ਿਕਾਰ ਵੀ ਹੋਈਆਂ ਹਨ।
ਕਿਸੇ ਪਿਓ, ਭਰਾ ਵਰਗੇ ਪਵਿੱਤਰ ਰਿਸ਼ਤਿਆਂ ਵੱਲੋਂ ਹੀ ਕੁੜੀਆਂ ਨਾਲ ਜਬਰ-ਜ਼ਿਨਾਹ ਵਰਗੇ ਸ਼ਰਮਕਾਰ ਕਾਰੇ ਕਰਕੇ ਰਿਸ਼ਤਿਆਂ ਨੂੰ ਸ਼ਰਮਸਾਰ ਕੀਤਾ ਗਿਆ ਹੈ। ਜੇਕਰ ਬੱਚੀਆਂ ਜਾਂ ਔਰਤਾਂ ਖ਼ੁਦ ਨੂੰ ਆਪਣੇ ਘਰਾਂ, ਸਕੂਲਾਂ, ਕਾਲਜਾਂ ਜਾਂ ਧਾਰਮਿਕ ਥਾਵਾਂ 'ਤੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਤਾਂ ਇਹ ਬਹੁਤ ਦੁੱਖ਼ਦਾਇਕ ਅਤੇ ਗੰਭੀਰ ਸਮੱਸਿਆ ਹੈ। 'ਜਗ ਬਾਣੀ' ਆਪਣੇ ਪਾਠਕਾਂ ਨੂੰ ਪੰਜਾਬ ’ਚ ਸਾਲ 2025 ਵਿਚ ਵਾਪਰੀਆਂ ਜਬਰ-ਜ਼ਿਨਾਹ ਦੀਆਂ ਉਨ੍ਹਾਂ ਵੱਡੀਆਂ ਘਟਨਾਵਾਂ ਤੋਂ ਜਾਣੂੰ ਕਰਵਾਉਣ ਜਾ ਰਿਹਾ ਹੈ, ਜਿਨ੍ਹਾਂ ਘਟਨਾਵਾਂ ਨੇ ਸਾਰੇ ਪੰਜਾਬ ਵਾਸੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ।

ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਬੱਚੀ ਦਾ ਕੀਤਾ ਗਿਆ ਕਤਲ
ਜਲੰਧਰ ਦੇ ਬਸਤੀ ਬਾਵਾ ਖੇਲ ਅਧੀਨ ਆਉਂਦੇ ਇਕ ਇਲਾਕੇ ਵਿਚ 22 ਨਵੰਬਰ ਨੂੰ 13 ਸਾਲਾ ਬੱਚੀ ਦਾ ਜਬਰ-ਜ਼ਿਨਾਹ ਮਗਰੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੇ ਨਾ ਸਿਰਫ਼ ਜਲੰਧਰ ਹੀ ਸਗੋਂ ਪੂਰੇ ਪੰਜਾਬ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ। ਇਸ ਘਿਨਾਉਣੀ ਘਟਨਾ ਨੂੰ ਅੰਜਾਮ ਗੁਆਂਢ ਵਿਚ ਰਹਿਣ ਵਾਲੇ ਇਕ ਸਕੂਲ ਦੇ ਡਰਾਈਵਰ ਵੱਲੋਂ ਹੀ ਦਿੱਤਾ ਗਿਆ ਸੀ। 13 ਸਾਲਾ ਬੱਚੀ 22 ਨਵੰਬਰ ਨੂੰ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ ਸੀ। ਬਾਅਦ ਵਿੱਚ ਉਸ ਦੀ ਲਾਸ਼ ਗੁਆਂਢੀ ਦੇ ਬਾਥਰੂਮ ਵਿੱਚੋਂ ਬਰਾਮਦ ਕੀਤੀ ਗਈ। ਕੁੜੀ ਨਾਲ ਬਜ਼ੁਰਗ ਡਰਾਈਵਰ ਮੁਲਜ਼ਮ ਵੱਲੋਂ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕੇਸ ਦਾ ਮੁਲਜ਼ਮ ਜੇਲ੍ਹ ਵਿਚ ਹੈ। ਦੋਸ਼ੀ ਹਰਮਿੰਦਰ ਸਿੰਘ ਉਰਫ਼ ਹੈੱਪੀ ਨੇ ਪੁਲਸ ਨੂੰ ਦੱਸਿਆ ਸੀ ਕਿ ਨਾਬਾਲਗ ਕੁੜੀ ਹਮੇਸ਼ਾ ਮੇਰੀ ਛੋਟੀ ਧੀ ਨਾਲ ਖੇਡਣ ਆਉਂਦੀ ਸੀ। ਮੁਲਜ਼ਮ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਮੇਰੀ ਪਤਨੀ ਅਤੇ ਛੋਟੀ ਧੀ ਮੇਰੀ ਵੱਡੀ ਧੀ ਨੂੰ ਮਿਲਣ ਲਈ ਲੁਧਿਆਣਾ ਵਿੱਚ ਗਏ ਸਨ। ਜਦੋਂ ਇਹ ਕੁੜੀ ਮੇਰੀ ਧੀ ਨਾਲ ਖੇਡਣ ਆਈ ਤਾਂ ਮੈਂ ਗੇਟ ਖੋਲ੍ਹ ਕੇ ਉਸ ਨੂੰ ਅੰਦਰ ਬੁਲਾ ਲਿਆ ਸੀ। ਇਸ ਦੇ ਬਾਅਦ ਦੋਸ਼ੀ ਦੀ ਨੀਅਤ ਬਦਲ ਗਈ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਖ਼ੁਲਾਸਾ! ਦਰਿੰਦਾ ਬੋਲਿਆ ਨੀਅਤ ਬਦਲੀ ਤਾਂ...

ਹੁਸ਼ਿਆਰਪੁਰ 'ਚ 5 ਸਾਲਾ ਜਵਾਕ ਨੂੰ ਅਗਵਾ ਕਰਕੇ ਸ਼ਮਸ਼ਾਨਘਾਟ 'ਚ ਸੁੱਟੀ ਗਈ ਲਾਸ਼
ਹੁਸ਼ਿਆਰਪੁਰ ਤੋਂ ਵੀ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ । ਇਥੇ ਇਕ ਪੰਜ ਸਾਲ ਦੇ ਬੱਚੇ ਨੂੰ ਪ੍ਰਵਾਸੀ ਵੱਲੋਂ ਪਹਿਲਾਂ ਅਗਵਾ ਕੀਤਾ ਗਿਆ ਸੀ ਅਤੇ ਫਿਰ ਉਸ ਦਾ ਕੁਕਰਮ ਕਰਕੇ ਕਤਲ ਕਰਨ ਮਗਰੋਂ ਜਵਾਕ ਦੀ ਲਾਸ਼ ਰਹੀਮਪਰ ਸਥਿਤ ਸ਼ਮਸ਼ਾਨਘਾਟ ਵਿੱਚੋਂ ਸੁੱਟੀ ਗਈ ਸੀ। ਹੁਸ਼ਿਆਰਪੁਰ ਦੇ ਮੁਹੱਲਾ ਨਿਊ ਦੀਪ ਨਗਰ ਤੋਂ ਇਕ ਪੰਜ ਸਾਲ ਦਾ ਬੱਚਾ ਕਿਡਨੈਪ ਹੋਇਆ ਸੀ, ਜਿਸ ਦੀ ਇਕ ਸੀ. ਸੀ. ਟੀ. ਵੀ. ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪੁਲਸ ਨੇ ਜਾਂਚ ਪੜਤਾਲ ਮਗਰੋਂ ਬੀਤੀ ਰਾਤ ਕਿਡਨੈਪਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਕਿਡਨੈਪਰ ਦੀ ਨਿਸ਼ਾਨਦੇਹੀ 'ਤੇ ਹੁਸ਼ਿਆਰਪੁਰ ਦੇ ਮੰਡੀ ਰਹੀਮਪੁਰ ਸਥਿਤ ਸ਼ਮਸ਼ਾਨਘਾਟ ਵਿੱਚੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਨੇ ਵੀ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੇ ਬਾਅਦ ਪ੍ਰਵਾਸੀਆਂ ਨੂੰ ਪੰਜਾਬ ਵਿਚ ਬਾਹਰ ਕੱਢਣ ਅਤੇ ਉਨ੍ਹਾਂ ਦਾ ਮੁਕੰਮਲ ਬਾਇਕਾਟ ਕਰਨ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੱਖ-ਵੱਖ ਮਤੇ ਪਾਏ ਗਏ ਸਨ।

ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਪੰਜਾਬ 'ਚ ਵੱਡੀ ਵਾਰਦਾਤ! ਜਵਾਕ ਨੂੰ ਅਗਵਾ ਕਰਕੇ ਸ਼ਮਸ਼ਾਨਘਾਟ 'ਚ ਸੁੱਟੀ ਲਾਸ਼
ਜਲੰਧਰ 'ਚ 4 ਵਿਅਕਤੀਆਂ ਵੱਲੋਂ ਮਾਂ-ਧੀ ਨਾਲ ਕੀਤਾ ਗਿਆ ਗੈਂਗਰੇਪ
ਜਲੰਧਰ ਵਿਚ ਬੱਚੀ ਨਾਲ ਹੈਵਾਨੀਅਤ ਮਗਰੋਂ ਲੋਹੀਆਂ ਖ਼ਾਸ ਤੋਂ ਵੀ ਅਜਿਹੀ ਘਟਨਾ ਸਾਹਮਣੇ ਆਈ, ਜਿਸ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ। ਲੋਹੀਆਂ ਖ਼ਾਸ ਦੇ ਇਕ ਪਿੰਡ ਦੇ ਖੇਤਾਂ ’ਤੇ ਲੱਗੀ ਮੋਟਰ ’ਤੇ ਰਹਿੰਦੀ ਮਾਂ ਅਤੇ ਧੀ ਨਾਲ ਗੈਂਗਰੇਪ ਕੀਤਾ ਗਿਆ। ਸਾਰੇ ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਭੱਜਣ ’ਚ ਸਫ਼ਲ ਰਹੇ ਸਨ ਜਦਕਿ ਸੂਤਰਾਂ ਅਨੁਸਾਰ 4 ਵਿਅਕਤੀਆਂ ਵੱਲੋਂ ਇਹ ਘਿਨੌਣਾ ਕਾਰਾ ਕੀਤਾ ਗਿਆ ਸੀ। ਅੱਧੀ ਰਾਤ ਨੂੰ 4 ਵਿਅਕਤੀ ਇਕ ਚਾਰ ਪਹੀਆ ਵਾਹਨ ’ਤੇ ਮੋਟਰ ’ਤੇ ਪੁੱਜੇ ਸਨ ਅਤੇ ਉਨ੍ਹਾਂ ਨੇ ਮਾਂ-ਧੀ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਜਦਕਿ ਧੀ ਦੇ ਪਤੀ ਅਤੇ ਮਾਂ ਦੇ 2 ਪੁੱਤਰਾਂ ਨੂੰ ਦੂਜੇ ਕਮਰੇ ’ਚ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਕਤ ਚਾਰਾਂ ਨੇ ਮਾਂ-ਧੀ ਨਾਲ ਗੈਂਗਰੇਪ ਕੀਤਾ ਅਤੇ ਉਥੋਂ ਨਿਕਲਣ ’ਚ ਕਾਮਯਾਬ ਰਹੇ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਪੰਜਾਬ ਸ਼ਰਮਸਾਰ! ਫਿਰ ਤੋਂ ਜਲੰਧਰ ਵਿਖੇ ਰੂਹ ਕੰਬਾਊ ਘਟਨਾ, 4 ਵਿਅਕਤੀਆਂ ਵੱਲੋਂ ਮਾਂ-ਧੀ ਨਾਲ ਗੈਂਗਰੇਪ
ਜਲੰਧਰ ਤੋਂ ਬਾਅਦ ਪਟਿਆਲਾ 'ਚ ਸ਼ਰਮਨਾਕ ਕਾਂਡ! ਕੁੜੀ ਨਾਲ ਨੌਜਵਾਨ ਨੇ ਕੀਤਾ ਜਬਰ-ਜ਼ਿਨਾਹ
ਜਲੰਧਰ ਤੋਂ ਬਾਅਦ ਪਟਿਆਲਾ ਵਿਚ ਵੀ 13 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ। ਪਟਿਆਲਾ ਦੇ ਨਾਲ ਲੱਗਦੇ ਕਸਬੇ ਸਨੌਰ ਵਿਖੇ 13 ਸਾਲਾ ਕੁੜੀ ਦੇ ਹੱਥ ਪੈਰ ਬੰਨ੍ਹ ਕੇ ਜ਼ਬਰ-ਜਿਨਾਹ ਦੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਥਾਣਾ ਸਨੌਰ ਦੀ ਪੁਲਸ ਨੇ ਕੁੜੀ ਦੀ ਮਾਂ ਦੀ ਸ਼ਿਕਾਇਤ ’ਤੇ ਇਸ ਮਾਮਲੇ ਵਿਚ ਸਚਿਨ ਵਾਸੀ ਫਤਿਹਪੁਰ ਚੌਕ ਸਨੌਰ ਨਾਮ ਦੇ ਵਿਅਕਤੀ ਖ਼ਿਲਾਫ਼ 64, 127 (3) ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਕੇਸ ਦਰਜ ਕੀਤਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਜਲੰਧਰ ਤੋਂ ਬਾਅਦ ਹੁਣ ਪਟਿਆਲਾ 'ਚ ਸ਼ਰਮਨਾਕ ਕਾਂਡ! ਕੁੜੀ ਨਾਲ ਨੌਜਵਾਨ ਨੇ ਕੀਤਾ ਜਬਰ-ਜ਼ਿਨਾਹ
ਸ਼ਰਮਸਾਰ ਪੰਜਾਬ! ਭਰਾ ਦੀ ਜਾਨ ਬਚਾਉਣ ਗਈ ਭੈਣ ਨਾਲ ਗੈਂਗਰੇਪ
ਬਰਨਾਲਾ ਵਿਖੇ ਨਾਬਾਲਗ ਕੁੜੀ ਦੇ ਨਾਲ 4 ਨੌਜਵਾਨਾਂ ਵੱਲੋਂ ਗੈਂਗਰੇਪ ਕੀਤਾ ਗਿਆ। ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਨੇ ਪੀੜਤਾ ਨੂੰ ਦੱਸਿਆ ਕਿ ਉਸ ਦੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ। ਇਹ ਕਹਿ ਕੇ ਉਹ ਲੜਕੀ ਨੂੰ ਨਾਲ ਲੈ ਗਏ ਤੇ ਫ਼ਿਰ ਉਸ ਨੂੰ ਨਸ਼ੀਲੀ ਚੀਜ਼ ਖਿਲਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਸਬੰਧੀ ਪੀੜਤਾ ਵੱਲੋਂ ਪੁਲਸ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਪੀੜਤਾ ਨੇ ਦੱਸਿਆ ਕਿ 4 ਨੌਜਵਾਨਾਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਹ ਜ਼ਖ਼ਮੀ ਹੈ। ਇੰਨੀ ਗੱਲ ਕਹਿ ਕੇ ਉਹ ਉਸ ਨੂੰ ਆਪਣੇ ਨਾਲ ਲੈ ਗਏ ਤੇ ਫ਼ਿਰ ਉਸ ਨੂੰ ਨਸ਼ੀਲੀ ਚੀਜ਼ ਖੁਆ ਦਿੱਤੀ। ਇਸ ਨਾਲ ਉਸ ਦੀ ਤਬੀਅਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈ। ਉਹ ਮੁੰਡੇ ਪੀੜਤਾ ਨੂੰ ਲੁਧਿਆਣਾ ਲੈ ਗਏ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਉਹ ਪੀੜਤਾ ਨੂੰ ਬਰਨਾਲੇ ਛੱਡ ਗਏ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਭਰਾ ਦੀ ਜਾਨ ਬਚਾਉਣ ਗਈ ਭੈਣ ਨਾਲ ਗੈਂਗਰੇਪ
ਸ਼ਰਮਸਾਰ ਪੰਜਾਬ! ਘਰ 'ਚ ਇਕੱਲੀ ਕੁੜੀ ਨਾਲ 4 ਮੁੰਡਿਆਂ ਨੇ ਕੀਤਾ ਗਲਤ ਕੰਮ
ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਐਲਡੀਕੋ ਅਸਟੇਟ ਪੁਲਸ ਚੌਕੀ ਦੀ ਪੁਲਸ ਨੇ 4 ਮੁੰਡਿਆਂ ਵੱਲੋਂ ਨਾਬਾਲਗ ਕੁੜੀ ਦੇ ਨਾਲ ਗੈਂਗਰੇਪ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਭਜਨ ਸਿੰਘ ਨੇ ਦੱਸਿਆ ਸੀ ਕਿ ਪੁਲਸ ਨੂੰ 17 ਸਾਲਾਂ ਦੀ ਨਾਬਾਲਗ ਕੁੜੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 13 ਜਨਵਰੀ ਨੂੰ ਉਹ ਆਪਣੇ ਘਰ ਵਿਚ ਇਕੱਲੀ ਸੀ। ਇਸ ਦੌਰਾਨ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਚੇਤਨ ਨਾਂ ਦੇ ਮੁੰਡੇ ਨੇ ਉਸ ਨੂੰ ਫ਼ੋਨ ਕਰਕੇ ਪੀਣ ਲਈ ਪਾਣੀ ਮੰਗਵਾਇਆ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂ ਘਰ ਪਾਣੀ ਦੇਣ ਗਈ ਤਾਂ ਉੱਥੇ ਵਿਕਾਸ, ਚੇਤਨ, ਅਲੀ ਅਤੇ ਵਿਕਾਸ ਬੈਠੇ ਹੋਏ ਸਨ। ਚੇਤਨ ਨੇ ਉਸ ਨੂੰ ਜੂਸ ਪਿਲਾਇਆ ਤਾਂ ਉਹ ਬੇਹੋਸ਼ ਹੋ ਗਈ। ਇਸ ਦੌਰਾਨ ਸਾਰੇ ਮੁਲਜ਼ਮਾਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਘਰ 'ਚ ਇਕੱਲੀ ਕੁੜੀ ਨਾਲ 4 ਮੁੰਡਿਆਂ ਨੇ ਕੀਤਾ ਗਲਤ ਕੰਮ
ਧਾਰਮਿਕ ਅਸਥਾਨ ਨੇੜੇ ਕੁੜੀ ਨੂੰ ਸੁੰਘਾਈ ਨਸ਼ੀਲੀ ਚੀਜ਼ ਤੇ ਫ਼ਿਰ...
ਲੁਧਿਆਣਾ ਵਿਖੇ ਦੀਪਕ ਨਾਂ ਦੇ ਨੌਜਵਾਨ ਨੇ ਇਕ ਕੁੜੀ ਨਾਲ ਸੋਸ਼ਲ ਮੀਡੀਆ 'ਤੇ ਦੋਸਤੀ ਕੀਤੀ ਅਤੇ ਫ਼ਿਰ ਧਾਰਮਿਕ ਅਸਥਾਨ ਨੇੜੇ ਬੁਲਾ ਕੇ ਉਸ ਨੂੰ ਨਸ਼ੀਲੀ ਚੀਜ਼ ਸੁੰਘਾ ਦਿੱਤੀ। ਇਸ ਮਗਰੋਂ ਉਹ ਕੁੜੀ ਨੂੰ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੀੜਤਾ ਨੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਮਗਰੋਂ ਪੁਲਸ ਨੇ ਮੁਲਜ਼ਮ ਦੀਪਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਧਾਰਮਿਕ ਅਸਥਾਨ ਨੇੜੇ ਕੁੜੀ ਨੂੰ ਸੁੰਘਾਈ ਨਸ਼ੀਲੀ ਚੀਜ਼ ਤੇ ਫ਼ਿਰ...
ਵਿਦਿਆਰਥਣ ਨਾਲ ਗੈਂਗਰੇਪ, ਮਾਂ ਦੀਆਂ ਅੱਖਾਂ ਮੂਹਰੇ ਕੀਤੀ ਕਾਲੀ ਕਰਤੂਤ
ਸਾਹਨੇਵਾਲ ਵਿਖੇ ਸਕੂਲ ਤੋਂ ਪਰਤ ਰਹੀ ਇਕ 14 ਸਾਲਾ ਬੱਚੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ ਸੀ। ਸਭ ਤੋਂ ਸ਼ਰਮਨਾਕ ਗੱਲ ਤਾਂ ਇਹ ਹੈ ਕਿ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇ ਰਹੇ ਮੁੰਡੇ ਦੀ ਮਾਂ ਵੀ ਉੱਥੇ ਤਮਾਸ਼ਬੀਨੀ ਕਰਦੀ ਰਹੀ। ਲੁਧਿਆਣਾ ਦੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਦੋ ਨੌਜਵਾਨਾਂ 'ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮਨੋਜ ਕੁਮਾਰ ਪੁੱਤਰ ਅਰਵਿੰਦ ਕੁਮਾਰ ਵਾਸੀ ਲੁਹਾਰਾ ਅਤੇ ਸ਼ੁਭਮ ਵਜੋਂ ਹੋਈ ਹੈ। ਸਕੂਲ ਤੋਂ ਵਾਪਸ ਆ ਰਹੀ ਸੀ ਤਾਂ 2 ਮੁੰਡੇ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ 'ਤੇ ਲੈ ਗਏ। ਇਕ ਘਰ ਵਿਚ ਲਿਜਾ ਕੇ ਦੋਹਾਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਉਹ ਉਸ ਨੂੰ ਅੰਮ੍ਰਿਤਸਰ ਸਥਿਤ ਇਕ ਹੋਟਲ ਵਿਚ ਲੈ ਗਏ ਤੇ ਉਸ ਨਾਲ ਜਬਰ-ਜ਼ਿਨਾਹ ਕਰਦਿਆਂ ਗੈਰ-ਕੁਦਰਤੀ ਸਬੰਧ ਬਣਾਏ। ਇਸ ਮਗਰੋਂ ਦੋਵੇਂ ਨੌਜਵਾਨ ਬੱਚੀ ਨੂੰ ਧਮਕੀਆਂ ਦੇ ਕੇ ਫ਼ਰਾਰ ਹੋ ਗਏ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਵਿਦਿਆਰਥਣ ਨਾਲ ਗੈਂਗਰੇਪ, ਮਾਂ ਦੀਆਂ ਅੱਖਾਂ ਮੂਹਰੇ ਕੀਤੀ ਕਾਲੀ ਕਰਤੂਤ
ਲੁਧਿਆਣਾ ਵਿਚ ਪਿਓ ਨੇ ਆਪਣੀ ਹੀ ਧੀ ਦੀ ਰੋਲ਼ੀ ਪੱਤ
ਲੁਧਿਆਣਾ ਵਿਖੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੇ ਹੋਏ ਇਕ ਪਿਓ ਵੱਲੋਂ ਆਪਣੀ ਧੀ ਨਾਲ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਥਾਣਾ ਮੇਹਰਬਾਨ ਦੀ ਪੁਲਸ ਨੂੰ ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ ਲਗਭਗ ਇਕ ਮਹੀਨਾ ਪਹਿਲਾਂ ਉਸ ਦੀ 17 ਸਾਲਾ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਤੋਂ ਬਾਅਦ ਜਦੋਂ ਪੀੜਤ ਧੀ ਨੇ ਉਸ ਨੂੰ ਇਸ ਸਬੰਧੀ ਦੱਸਿਆ ਤਾਂ ਪੀੜਤ ਔਰਤ ਨੇ ਤੁਰੰਤ ਥਾਣਾ ਮੇਹਰਬਾਨ ਦੀ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਪਿਓ ਨੇ ਆਪਣੀ ਹੀ ਧੀ ਦੀ ਰੋਲ਼ੀ ਪੱਤ
ਪਟਿਆਲਾ ਵਿਚ ਪਿਓ ਨੇ ਮਾਸੂਮ ਧੀ ਨਾਲ ਕੀਤੀ 'ਗੰਦੀ ਕਰਤੂਤ'
ਮਤਰੇਏ ਪਿਤਾ ਵੱਲੋਂ 14 ਸਾਲ ਦੀ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ। ਲੜਕੀ ਦੀ ਮਾਤਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਸਾਲ 2021 ’ਚ ਸਰਬਜੀਤ ਨਾਲ ਦੂਜਾ ਵਿਆਹ ਕਰ ਲਿਆ ਸੀ।ਉਹ 15 ਅਗਸਤ ਨੂੰ ਕੰਮ ਤੋਂ ਵਾਪਸ ਘਰ ਆਈ ਤਾਂ ਉਸ ਦੀ ਲੜਕੀ ਨੇ ਦੱਸਿਆ ਕਿ ਸਵੇਰੇ ਉਕਤ ਵਿਅਕਤੀ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਹੈ ਅਤੇ ਕਰੀਬ ਇਕ ਮਹੀਨੇ ਤੋਂ ਸਰਬਜੀਤ ਉਸ ਨਾਲ ਜਬਰ-ਜ਼ਿਨਾਹ ਕਰਦਾ ਆ ਰਿਹਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਪਿਓ ਨੇ ਮਾਸੂਮ ਧੀ ਨਾਲ ਕੀਤੀ 'ਗੰਦੀ ਕਰਤੂਤ'
ਸਕੂਲੀ ਵਿਦਿਆਰਥਣ ਨੂੰ Kidnap ਕਰ ਕਈ ਦਿਨਾਂ ਤਕ ਰੋਲ਼ੀ ਪੱਤ
ਲੁਧਿਆਣਾ ਵਿਚ ਇਕ ਸਕੂਲੀ ਵਿਦਿਆਰਥਣ ਨੂੰ ਕਿਡਨੈਪ ਕਰਕੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਇਸ ਸਬੰਧੀ ਥਾਣਾ ਮਿਹਰਬਾਨ ਦੀ ਪੁਲਸ ਨੇ ਇਕ ਨਾਬਾਲਗ ਕੁੜੀ ਨੂੰ ਸਕੂਲ ਜਾਂਦੇ ਸਮੇਂ ਜ਼ਬਰਦਸਤੀ ਘਰ ਵਿਚ ਲਿਜਾ ਕੇ ਬੰਧਕ ਬਣਾ ਕੇ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਸ ਨੂੰ ਪੀੜਤ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 22 ਅਗਸਤ ਨੂੰ ਉਸ ਦੀ ਨਾਬਾਲਗ ਧੀ ਘਰੋਂ ਸਕੂਲ ਪੜ੍ਹਣ ਜਾ ਰਹੀ ਸੀ ਅਤੇ ਇਸੇ ਦੌਰਾਨ ਰਾਹ ਵਿਚੋਂ ਨਿਤੇਸ਼ ਕੁਮਾਰ ਵਾਸੀ ਗੁਰੂ ਰਾਮਦਾਸ ਕਾਲੋਨੀ ਤਾਜਪੁਰ ਉਸ ਨੂੰ ਜ਼ਬਰਦਸਤੀ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਬੰਧਕ ਬਣਾ ਕੇ ਕਈ ਦਿਨਾਂ ਤਕ ਜਬਰ-ਜ਼ਿਨਾਹ ਕੀਤਾ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਸਕੂਲੀ ਵਿਦਿਆਰਥਣ ਨੂੰ Kidnap ਕਰ ਕਈ ਦਿਨਾਂ ਤਕ ਰੋਲ਼ੀ ਪੱਤ
ਘਨੌਰ ਵਿਖੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਵਿਦਿਆਰਥਣ ਨਾਲ ਕੀਤਾ ਗੰਦਾ ਕੰਮ
ਹਲਕਾ ਘਨੌਰ ਅਧੀਨ ਆਉਂਦੇ ਇਕ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਨੇ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਪੜ੍ਹਾਈ ’ਚ ਮਦਦ ਕਰਨ ਦਾ ਝਾਂਸਾ ਦੇ ਕੇ ਹਵਸ ਦਾ ਸ਼ਿਕਾਰ ਬਣਾਇਆ। ਉਕਤ ਅਧਿਆਪਕ ਹਰਿਆਣਾ ਦਾ ਰਹਿਣ ਵਾਲਾ ਹੈ। ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਘਨੌਰ ਪੁਲਸ ਨੇ ਮੁਲਜ਼ਮ ਨੂੰ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਸਰਕਾਰੀ ਸਕੂਲ ਦੇ ਅਧਿਆਪਕ ਨੇ ਵਿਦਿਆਰਥਣ ਨਾਲ ਕੀਤਾ ਗੰਦਾ ਕੰਮ
ਅਬੋਹਰ 'ਚ ਨਾਬਾਲਗ ਮੁੰਡੇ ਵੱਲੋਂ ਸਾਢੇ 8 ਸਾਲਾ ਬੱਚੀ ਨਾਲ ਕੀਤਾ ਗਿਆ ਜਬਰ-ਜ਼ਿਨਾਹ
ਅਬੋਹਰ ਵਿਖੇ ਨਾਬਾਲਗ ਮੁੰਡੇ ਵੱਲੋਂ ਗੁਆਂਢ 'ਚ ਰਹਿਣ ਵਾਲੀ ਸਾਢੇ ਅੱਠ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਕੁੜੀ ਦੀ ਮਾਂ 26 ਜਨਵਰੀ ਨੂੰ ਕੰਮ ’ਤੇ ਗਈ ਹੋਈ ਸੀ, ਜਦਕਿ ਉਸ ਦਾ ਪਿਤਾ ਪੇਂਟਰ ਹੈ, ਜੋ ਕੰਮ ਲਈ ਸ਼੍ਰੀ ਗੰਗਾਨਗਰ ਗਿਆ ਹੋਇਆ ਸੀ। ਜਦੋਂ ਕੁੜੀ ਘਰ 'ਚ ਇਕੱਲੀ ਸੀ ਤਾਂ ਕਥਿਤ ਦੋਸ਼ ਦੇ ਅਨੁਸਾਰ ਉਨ੍ਹਾਂ ਦਾ 16 ਸਾਲਾ ਗੁਆਂਢੀ ਇੱਕ ਨਾਬਾਲਗ ਮੁੰਡਾ ਘਰ ਆਇਆ। ਉਹ ਕੁੜੀ ਨੂੰ ਬਿੱਲੀ ਦੇ ਬੱਚੇ ਦਿਖਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ ਅਤੇ ਆਪਣੇ ਘਰ ਦੇ ਅੰਦਰ ਉਸ ਨਾਲ ਜਬਰ-ਜ਼ਿਨਾਹ ਕੀਤਾ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਨਾਬਾਲਗ ਮੁੰਡੇ ਵੱਲੋਂ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ
ਜ਼ੀਰਕਪੁਰ ਵਿਚ ਕੋਲਡ ਡਰਿੰਕ ’ਚ ਨਸ਼ਾ ਮਿਲਾ ਕੇ ਕੀਤਾ ਜਬਰ-ਜ਼ਿਨਾਹ, ਫਿਰ ਕਰਵਾਇਆ ਗਰਭਪਾਤ
ਜ਼ੀਰਕਪੁਰ ਵਿਚ ਫਾਈਨਾਂਸ ਕੰਪਨੀ ’ਚ ਨਾਲ ਕੰਮ ਕਰਨ ਵਾਲੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਨੇ ਕੋਲਡ ਡਰਿੰਕ ’ਚ ਨਸ਼ੀਲੀ ਦਵਾਈ ਪਿਲਾ ਕੇ ਜਬਰ-ਜ਼ਿਨਾਹ ਕੀਤਾ ਗਿਆ। ਜਦੋਂ ਉਹ ਗਰਭਵਤੀ ਹੋਈ ਤਾਂ ਉਸ ਨੇ ਉਸ ਨੂੰ ਦਵਾਈ ਦੇ ਕੇ ਗਰਭਪਾਤ ਕਰਵਾ ਦਿੱਤਾ। ਇਸ ਮਾਮਲੇ ’ਚ ਬਲਟਾਣਾ ਪੁਲਸ ਨੇ ਪਰਚਾ ਦਰਜ ਕੀਤਾ। ਫਿਲਹਾਲ ਮੁਲਜ਼ਮ ਪੁਲਸ ਦੀ ਪਹੁੰਚ ਤੋਂ ਬਾਹਰ ਦੱਸਿਆ ਜਾਂਦਾ ਹੈ। ਪੁਲਸ ਮੁਤਾਬਕ ਬੀ. ਬੀ. ਏ. ਕਰ ਰਹੀ ਨੰਗਲ ਡੈਮ ਦੀ ਕੁੜੀ ਫਾਈਨਾਂਸ ਕੰਪਨੀ ’ਚ ਕੰਮ ਕਰ ਰਹੀ ਹੈ। ਉਸ ਨਾਲ ਮੁਲਜ਼ਮ ਵੀ ਕੰਮ ਕਰਦਾ ਸੀ। ਮੁਲਜ਼ਮ ਨੇ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਅਤੇ ਸਤੰਬਰ 2024 ’ਚ ਉਸ ਨੂੰ ਰਵਿੰਦਰਾ ਇਨਕਲੇਵ ਵਿਖੇ ਘਰ ਲੈ ਗਿਆ ਅਤੇ ਕੋਲਡ ਡਰਿੰਕ ’ਚ ਨਸ਼ੀਲੀ ਦਵਾਈ ਮਿਲਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਕੋਲਡ ਡਰਿੰਕ ’ਚ ਨਸ਼ਾ ਮਿਲਾ ਕੇ ਕੀਤਾ ਜਬਰ-ਜ਼ਿਨਾਹ, ਫਿਰ ਕਰਵਾਇਆ ਗਰਭਪਾਤ
ਬਰਨਾਲਾ ਦੇ ਹੋਟਲ ’ਚ 2 ਸਹੇਲੀਆਂ ਨਾਲ ਜਬਰ-ਜ਼ਿਨਾਹ
ਬਰਨਾਲਾ ਸ਼ਹਿਰ ਦੇ ਇਕ ਹੋਟਲ ’ਚ ਦੋ ਸਹੇਲੀਆਂ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ ਗਿਆ। ਇਸ ਘਟਨਾ ’ਚ ਇਕ ਪੀੜਤ ਲੜਕੀ ਦੇ ਨਾਬਾਲਗ ਹੋਣ ਕਾਰਨ ਪੁਲਸ ਨੇ ਦੋ ਲੜਕਿਆਂ ਖ਼ਿਲਾਫ਼ ਪਾਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਨੇ ਥਾਣਾ ਸਿਟੀ ਵਨ ਬਰਨਾਲਾ ਵਿਖੇ ਬਿਆਨ ਦਰਜ ਕਰਵਾਇਆ ਕਿ ਉਸ ਦੀ ਕਰੀਬ 5-6 ਮਹੀਨੇ ਪਹਿਲਾਂ ਇੰਸਟਾਗ੍ਰਾਮ ਰਾਹੀਂ ਗੁਰਨਾਮ ਸਿੰਘ ਵਾਸੀ ਕੋਟਲੀ ਕੇਰਾ, ਜ਼ਿਲ੍ਹਾ ਅੰਮ੍ਰਿਤਸਰ ਨਾਲ ਗੱਲਬਾਤ ਚੱਲ ਰਹੀ ਸੀ। ਇਸੇ ਤਰ੍ਹਾਂ ਉਸ ਦੀ ਸਹੇਲੀ ਦੀ ਗੱਲਬਾਤ ਗੁਰਨਾਮ ਸਿੰਘ ਦੇ ਦੋਸਤ ਕਰਨ ਸਿੰਘ ਨਾਲ ਚੱਲ ਰਹੀ ਸੀ। ਦੋਵਾਂ ਦੋਸਤਾਂ ਨੇ ਪਲਾਨ ਮੁਤਾਬਕ ਉਨ੍ਹਾਂ ਨੂੰ 1 ਦਸੰਬਰ 2025 ਨੂੰ ਬਰਨਾਲਾ ਵਿਖੇ ਮਿਲਣ ਲਈ ਬੁਲਾਇਆ। ਸ਼ਿਕਾਇਤਕਰਤਾ ਅਨੁਸਾਰ ਉਹ ਸਾਰੇ ਇਕ ਹੋਟਲ ਵਿਖੇ ਪਹੁੰਚੇ ਅਤੇ ਦੋ ਵੱਖਰੇ ਕਮਰੇ ਲਏ। ਮੁਲਜ਼ਮ ਗੁਰਨਾਮ ਸਿੰਘ ਨੇ ਉਸ ਨਾਲ ਅਤੇ ਕਰਨ ਸਿੰਘ ਨੇ ਉਸ ਦੀ ਸਹੇਲੀ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਬਰਨਾਲਾ ਦੇ ਹੋਟਲ ’ਚ 2 ਸਹੇਲੀਆਂ ਨਾਲ ਜਬਰ-ਜ਼ਿਨਾਹ
ਲੁਧਿਆਣੇ 'ਚ ਜਲੰਧਰ ਵਰਗੀ ਘਟਨਾ! ਬੰਦੇ ਨੇ ਧੀਆਂ ਵਰਗੀ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਹਵਸ ਦੀ ਅੱਗ ’ਚ ਅੰਨ੍ਹੇ ਹੋਏ ਇਕ ਹਵਸ਼ੀ ਭੇੜੀਏ ਨੇ ਦੋਸਤੀ ਦੇ ਰਿਸ਼ਤੇ ਨੂੰ ਦਾਗਦਾਰ ਕਰਦੇ ਹੋਏ ਆਪਣੇ ਹੀ ਦੋਸਤ ਦੀ ਨਾਬਾਲਗ ਲੜਕੀ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਬਾਰੇ ਪੀੜਤਾ ਨੇ ਆਪਣੀ ਮਾਂ ਨੂੰ ਰੋਂਦੇ ਹੋਏ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਸ਼ਿਕਾਇਤ ਮਿਲਣ ’ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਲੁਧਿਆਣੇ 'ਚ ਜਲੰਧਰ ਵਰਗੀ ਘਟਨਾ! ਬੰਦੇ ਨੇ ਧੀਆਂ ਵਰਗੀ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ
ਜਲੰਧਰ ਵਿਚ ਥਾਣਾ 1 ਦੀ ਪੁਲਸ ਨੇ ਪ੍ਰਾਪਰਟੀ ਡੀਲਰ ਨੌਸ਼ਾਦ ਅਲੀ ਵਿਰੁੱਧ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਨੌਸ਼ਾਦ ਅਲੀ ਨੇ 15 ਸਾਲਾ ਲੜਕੀ ਨਾਲ ਜਬਰ-ਜ਼ਿਨਾਹ ਕੀਤਾ ਸੀ। ਨੌਸ਼ਾਦ ਅਲੀ ਇਸ ਤੋਂ ਪਹਿਲਾਂ ਵੀ ਘੱਟ ਗਿਣਤੀ ਵਰਗ ਦਾ ਨੇਤਾ ਵੀ ਰਹਿ ਚੁੱਕਾ ਹੈ। ਸ਼ਿਵ ਨਗਰ ਦਾ ਰਹਿਣ ਵਾਲਾ ਅਲੀ ਇਸ ਸਮੇਂ ਪੁਲਸ ਹਿਰਾਸਤ ’ਚੋਂ ਬਾਹਰ ਹੈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ
ਨਸ਼ੇ ’ਚ ਧੁੱਤ ਠੇਕੇਦਾਰ ਨੇ ਰਸੋਈਏ ਨੂੰ ਬਣਾਇਆ ਹਵਸ ਦਾ ਸ਼ਿਕਾਰ
ਥਾਣਾ ਸਿੱਧਵਾਂ ਬੇਟ ਇਲਾਕੇ ਵਿਚ ਇਕ ਔਰਤ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਪੀੜਤਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਰਸੋਈਏ ਦਾ ਕੰਮ ਕਰਦੀ ਹੈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਉਹ ਰਸੋਈ ਵਿਚ ਰੋਟੀਆਂ ਪਕਾ ਰਹੀ ਸੀ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਨਸ਼ੇ ’ਚ ਧੁੱਤ ਠੇਕੇਦਾਰ ਨੇ ਰਸੋਈਏ ਨੂੰ ਬਣਾਇਆ ਹਵਸ ਦਾ ਸ਼ਿਕਾਰ
ਬੀਮਾਰ ਮਾਪਿਆਂ ਲਈ ਫ਼ਿਕਰਮੰਦ ਕੁੜੀ ਨਾਲ ਜਬਰ-ਜ਼ਿਨਾਹ
ਲੁਧਿਆਣਾ ਵਿਖੇ ਘਰ ’ਚ ਬੀਮਾਰ ਪਿਤਾ ਦੀ ਸਾਂਭ-ਸੰਭਾਲ ਲਈ ਰੱਖੇ ਨੌਜਵਾਨ ਨੇ ਉਸੇ ਘਰ ਦੀ ਲੜਕੀ ਨਾਲ ਜਬਰ-ਜ਼ਿਨਾਹ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਜਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਜਾਂ ਉਹ ਪੂਰੇ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ। ਇਸ ਤੋਂ ਬਾਅਦ ਕਿਸੇ ਤਰ੍ਹਾਂ ਲੜਕੀ ਨੂੰ ਨੇ ਘਰ ਪੂਰੀ ਗੱਲ ਦੱਸੀ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਬਿਮਾਰ ਮਾਪਿਆਂ ਲਈ ਫ਼ਿਕਰਮੰਦ ਕੁੜੀ ਨਾਲ ਹੋ ਗਈ ਜੱਗੋਂ-ਤੇਰ੍ਹਵੀਂ
ਜਲੰਧਰ 'ਚ ਮਾਸੂਮ ਨਾਲ ਨੌਜਵਾਨ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਜਲੰਧਰ ਸ਼ਹਿਰ ਵਿਚ ਕਰੀਬ 4 ਸਾਲ ਦੀ ਬੱਚੀ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਸਨ। ਇਸ ਦੌਰਾਨ ਇਲਾਕੇ ਵਿੱਚ ਜ਼ਬਰਦਸਤ ਹੰਗਾਮਾ ਵੀ ਵੇਖਣ ਨੂੰ ਮਿਲਿਆ ਸੀ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕੁੜੀ ਦਾ ਪਿਤਾ ਬਾਜ਼ਾਰ ਵਿੱਚ ਕੰਮ ਕਰਦਾ ਹੈ ਅਤੇ ਉਸ ਦੀ ਧੀ ਵੀ ਉਸ ਦੇ ਨਾਲ ਸੀ। ਦੋਸ਼ੀ ਨੌਜਵਾਨ ਉਨ੍ਹਾਂ ਦੇ ਕੋਲ ਆਉਂਦਾ-ਜਾਂਦਾ ਸੀ। ਇਸ ਦੌਰਾਨ ਉਸ ਦੇ ਇਰਾਦੇ ਖ਼ਰਾਬ ਹੋ ਗਏ ਅਤੇ ਉਸ ਨੇ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਕੁੜੀ ਨੇ ਰੋਂਦੇ ਹੋਏ ਆਪਣੇ ਪਿਤਾ ਨੂੰ ਦੱਸਿਆ ਕਿ ਕਿਵੇਂ ਨੌਜਵਾਨ ਨੇ ਉਸ ਨਾਲ ਗੰਦੀ ਹਰਕਤ ਕੀਤੀ ਸੀ। ਗੁੱਸੇ ਵਿੱਚ ਆਏ ਲੋਕਾਂ ਨੇ ਦੋਸ਼ੀ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਅਤੇ ਵਿਰੋਧ ਕੀਤਾ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਹੋਇਆ ਪੰਜਾਬ! ਜਲੰਧਰ 'ਚ ਮਾਸੂਮ ਨਾਲ ਨੌਜਵਾਨ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਪਿਓ ਡੇਢ ਸਾਲ ਤੋਂ ਧੀ ਦੀ ਰੋਲਦਾ ਰਿਹਾ ਪੱਤ, ਖੁੱਲ੍ਹੇ ਭੇਤ ਨੇ ਉਡਾਏ ਹੋਸ਼
ਥਾਣਾ ਬਸਤੀ ਬਾਵਾ ਖੇਲ ਵਿਚ ਪੈਂਦੇ ਇਲਾਕੇ ਵਿਚ ਇਕ ਵਿਅਕਤੀ ਪਿਛਲੇ ਡੇਢ ਸਾਲ ਤੋਂ ਆਪਣੀ ਸਕੀ ਨਾਬਾਲਗ ਧੀ ਨਾਲ ਕੁੱਟਮਾਰ ਕਰਦੇ ਹੋਏ ਉਸ ਨਾਲ ਜਿਸਮਾਨੀ ਸੰਬੰਧ ਬਣਾ ਰਿਹਾ ਸੀ। ਜਿਵੇਂ ਹੀ ਉਸ ਦੀ ਜਾਣਕਾਰੀ ਲੜਕੀ ਦੀ ਮਾਂ ਨੂੰ ਮਿਲੀ ਤਾਂ ਉਸ ਨੇ ਆਪਣੀ ਧੀ ਸਮੇਤ ਥਾਣਾ ਬਸਤੀ ਬਾਵਾ ਖੇਲ੍ਹ ਵਿਚ ਪਹੁੰਚ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਮਹਿਲਾ ਪੁਲਸ ਅਧਿਕਾਰੀ ਸਬ-ਇੰਸਪੈਕਟਰ ਮਨਜੀਤ ਕੌਰ ਨੇ ਕੁੜੀ ਦੇ ਬਿਆਨ ਲੈਣ ਤੋਂ ਬਾਅਦ ਖ਼ੁਦ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਕੁੜੀ ਦੇ ਪਿਤਾ ਪ੍ਰਦੀਪ ਕੁਮਾਰ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਧਾਰਾਵਾਂ 64, 351, 51 ਅਤੇ ਪੋਕਸੋ ਐਕਟ ਤਹਿਤ 9 ਨੰਬਰ ਐੱਫ਼. ਆਈ. ਆਰ. ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਪੰਜਾਬ 'ਚ ਸ਼ਰਮਸਾਰ ਘਟਨਾ, ਪਿਓ ਡੇਢ ਸਾਲ ਤੋਂ ਧੀ ਦੀ ਰੋਲਦਾ ਰਿਹਾ ਪੱਤ, ਖੁੱਲ੍ਹੇ ਭੇਤ ਨੇ ਉਡਾਏ ਹੋਸ਼
ਇਨ੍ਹਾਂ ਪਾਪੀਆਂ ਨੇ ਰੋਲੀ ਕੁੜੀਆਂ ਦੀ ਪੱਤ, ਖੁੱਲ੍ਹੇ ਰਾਜ਼ ਨੇ ਉਡਾ 'ਤੇ ਸਭ ਦੇ ਹੋਸ਼
ਜਲੰਧਰ ਵਿਖੇ ਇਕ ਮਾਮਲੇ ’ਚ ਕਰੀਬ 15 ਸਾਲ ਦੀ ਨਾਬਾਲਗਾ ਨਾਲ ਉਸ ਦੇ ਜੀਜੇ ਵਿਕਾਸ ਨੇ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਅਖੀਰ ਜਦੋਂ ਪੀੜਤਾ ਨੇ ਸਾਰੀ ਕਹਾਣੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਸ਼ਿਕਾਇਤ ਪੁਲਸ ਕੋਲ ਪਹੁੰਚੀ। ਪੁਲਸ ਨੇ ਵਿਕਾਸ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਹੋਇਆ ਪੰਜਾਬ, ਇਨ੍ਹਾਂ ਪਾਪੀਆਂ ਨੇ ਰੋਲੀ ਕੁੜੀਆਂ ਦੀ ਪੱਤ, ਖੁੱਲ੍ਹੇ ਰਾਜ਼ ਨੇ ਉਡਾ 'ਤੇ ਸਭ ਦੇ ਹੋਸ਼
ਜਲੰਧਰ 'ਚ ਕੁੜੀ ਨਾਲ ਜਬਰ-ਜ਼ਿਨਾਹ, ਡਾਕਟਰਾਂ ਦੀ ਸਾਹਮਣੇ ਆਈ ਰਿਪੋਰਟ ਤਾਂ ਨਿਕਲੀ...
ਜਲੰਧਰ ਤੋਂ ਇਕ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਾਬਾਲਗ ਕੁੜੀ ਗਰਭਵਤੀ ਹੋ ਗਈ। ਜਾਣਕਾਰੀ ਅਨੁਸਾਰ ਬਿਹਾਰ ਦੇ ਇਕ 22 ਸਾਲਾ ਨੌਜਵਾਨ ਨੇ 14 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ। ਪੀੜਤ ਪਰਿਵਾਰ ਨੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਪੁਲਸ ਨੇ ਪੋਕਸੋ ਐਕਟ ਦੀ ਧਾਰਾ 4/6 ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪੁਲਸ ਨੇ ਭਾਰਗਵ ਕੈਂਪ ਨੇੜੇ ਗ੍ਰਿਫ਼ਤਾਰ ਕਰ ਲਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਜਲੰਧਰ 'ਚ ਕੁੜੀ ਨਾਲ ਜਬਰ-ਜ਼ਿਨਾਹ, ਡਾਕਟਰਾਂ ਦੀ ਸਾਹਮਣੇ ਆਈ ਰਿਪੋਰਟ ਤਾਂ ਨਿਕਲੀ...
ਸ਼ਰਮਸਾਰ ਕਰ ਦੇਣ ਵਾਲੀ ਘਟਨਾ! ਕੁੜੀ ਨਾਲ ਹੋਟਲ 'ਚ ਜਬਰ-ਜ਼ਿਨਾਹ
ਪੰਜਾਬ ਵਿਚੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਨਾਬਾਲਗ ਕੁੜੀ ਨੂੰ ਜਲੰਧਰ ਤੋਂ ਅੰਮ੍ਰਿਤਸਰ ਰੋਡ ’ਤੇ ਸਥਿਤ ਇਕ ਹੋਟਲ ਵਿਚ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਮਨਜਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਮਾਮਲੇ ਨੂੰ ਲੈ ਕੇ ਪੁਲਸ ਨੇ ਥਾਣਾ ਬਸਤੀ ਬਾਵਾ ਖੇਲ ਦੇ ਇਕ ਇਲਾਕੇ ਵਿਚ ਰਹਿਣ ਵਾਲੀ ਪੀੜਤਾ ਦੀ ਮਾਤਾ ਦੇ ਬਿਆਨਾਂ ’ਤੇ ਮੁਲਜ਼ਮਾਂ ਦੇ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 137 (2), 96,3 (5) ਦੇ ਤਹਿਤ 71 ਨੰਬਰ ਐੱਫ਼. ਆਈ. ਆਰ. ਦਰਜ ਕਰ ਲਈ ਹੈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਪੰਜਾਬ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ! ਕੁੜੀ ਨਾਲ ਹੋਟਲ 'ਚ ਜਬਰ-ਜ਼ਿਨਾਹ
54 ਸਾਲਾ ਸਿਰਫਿਰੇ ਨੇ ਸਕੀ ਭਤੀਜੀ ਸਣੇ 3 ਕੁੜੀਆਂ ਦੀ ਰੋਲੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਸਭ ਦੇ ਹੋਸ਼
ਜਲੰਧਰ ਵਿਚ 54 ਸਾਲ ਦੇ ਸਿਰਫਿਰੇ ਵਿਅਕਤੀ ਦੇ ਕਬਜ਼ੇ ਵਿਚੋਂ ਛੁਡਵਾਈਆਂ ਗਈਆਂ ਤਿੰਨਾਂ ਬੱਚੀਆਂ ਨਾਲ ਮੁਲਜ਼ਮ ਕਈ ਦਿਨਾਂ ਤੋਂ ਜਬਰ-ਜ਼ਿਨਾਹ ਕਰ ਰਿਹਾ ਸੀ। ਇਸ ਦੀ ਪੁਸ਼ਟੀ ਬੱਚੀਆਂ ਦੇ ਮੈਡੀਕਲ ਤੋਂ ਹੋ ਗਈ ਹੈ, ਜਿਸ ਦੇ ਬਾਅਦ ਪੁਲਸ ਨੇ ਮੁਲਜ਼ਮ ਰਾਜੇਸ਼ ਪਾਂਡੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਸਕੋ ਐਕਟ ਅਧੀਨ ਵੀ ਧਾਰਾ ਜੋੜ ਕੇ ਉਸ ਨੂੰ 3 ਦਿਨ ਦੇ ਰਿਮਾਂਡ ’ਤੇ ਲਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! 54 ਸਾਲਾ ਸਿਰਫਿਰੇ ਨੇ ਸਕੀ ਭਤੀਜੀ ਸਣੇ 3 ਕੁੜੀਆਂ ਦੀ ਰੋਲੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਸਭ ਦੇ ਹੋਸ਼
ਸ਼ਰਮਸਾਰ ਪੰਜਾਬ! ਮੁੰਡੇ ਨੇ ਟੱਪੀਆਂ ਕੁੜੀ ਨਾਲ ਹੱਦਾਂ, ਡਾਕਟਰ ਦੀ ਗੱਲ ਸੁਣ ਹੈਰਾਨ ਰਹਿ ਗਈ ਮਾਂ
ਥਾਣਾ ਹਰਿਆਣਾ ਪੁਲਸ ਵੱਲੋਂ ਇਕ ਮਾਸੂਮ ਨਾਲ ਜਬਰ-ਜ਼ਿਨਾਹ ਕਰਨ ’ਤੇ ਧਾਰਾ 376 ਅਤੇ 6 ਪਾਸਕੋ ਐਕਟ 2012 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਬਰ-ਜ਼ਿਨਾਹ ਦਾ ਸ਼ਿਕਾਰ ਹੋਈ ਬੱਚੀ ਐੱਲ. ਕੇ. ਜੀ. ਦੀ ਕਲਾਸ ਵਿਚ ਪੜ੍ਹਦੀ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਨਨਾਣ ਦਾ ਮੁੰਡਾ ਵੰਸ਼ ਉਨ੍ਹਾਂ ਕੋਲ ਹੀ ਰਹਿੰਦਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਮੁੰਡੇ ਨੇ ਟੱਪੀਆਂ ਕੁੜੀ ਨਾਲ ਹੱਦਾਂ, ਡਾਕਟਰ ਦੀ ਗੱਲ ਸੁਣ ਹੈਰਾਨ ਰਹਿ ਗਈ ਮਾਂ
ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਨਾਬਾਲਗ ਕੁੜੀ ਦੀ NRI ਪਿਓ ਨੇ ਰੋਲ਼ੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਮਾਂ ਦੇ ਹੋਸ਼
ਮੁਕੇਰੀਆਂ ਪੁਲਸ ਨੇ ਆਪਣੀ ਹੀ ਨਾਬਾਲਗ ਧੀ ਨਾਲ ਸਰੀਰਕ ਸੰਬੰਧ ਬਣਾਉਣ ਵਾਲੇ ਐੱਨ. ਆਰ. ਆਈ. ਪਿਤਾ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੀ ਮਾਂ ਰੁਪਿੰਦਰ ਕੌਰ ਪਤਨੀ ਸੁਰਜੀਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਲਗਭਗ 14 ਵਰੇ ਪਹਿਲਾਂ 2012 ਵਿਚ ਜਦੋਂ ਅਮਰੀਕਾ ਗਿਆ ਸੀ ਉਦੋਂ ਉਹ ਗਰਭਵਤੀ ਸੀ। 2013 ਵਿਚ ਉਸ ਦੀ ਬੇਟੀ ਪੈਦਾ ਹੋਈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਨਾਬਾਲਗ ਕੁੜੀ ਦੀ NRI ਪਿਓ ਨੇ ਰੋਲ਼ੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਮਾਂ ਦੇ ਹੋਸ਼
ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਜਲੰਧਰ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ 25 ਸਾਲਾ ਕੁੜੀ ਨੂੰ ਬੇਹੋਸ਼ ਕਰਕੇ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਪੁਲਸ ਨੂੰ ਦੱਸਿਆ ਕਿ ਉਹ ਦਿਹਾਤੀ ਖੇਤਰ ਦੀ ਰਹਿਣ ਵਾਲੀ ਹੈ ਅਤੇ 15 ਮਈ ਨੂੰ ਬੱਸ ਸਟੈਂਡ ਆਈ ਸੀ, ਜਿੱਥੇ ਉਸ ਦੀ ਮੁਲਾਕਾਤ ਮੋਗਾ ਦੇ ਪਿੰਡ ਲੌਂਗੀਵਿੰਡ ਦੇ ਰਹਿਣ ਵਾਲੇ ਦੋਸ਼ੀ ਪੂਰਨ ਸਿੰਘ ਨਾਲ ਹੋਈ। ਇਸ ਦੌਰਾਨ ਉਹ ਪੀੜਤਾ ਨੂੰ ਧੋਖਾ ਦੇ ਕੇ ਬੱਸ ਸਟੈਂਡ ਦੇ ਨੇੜੇ ਇਕ ਗੈਸਟ ਹਾਊਸ ਵਿੱਚ ਲੈ ਗਿਆ, ਜਿੱਥੇ ਉਸ ਨੇ ਉਸ ਨੂੰ ਬੇਹੋਸ਼ ਕਰਨ ਲਈ ਕੋਈ ਨਸ਼ੀਲੀ ਦਵਾਈ ਸੁੰਘਾਈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਪੰਜਾਬ ਸ਼ਰਮਸਾਰ! ਕੁੜੀ ਨਾਲ ਜਿਨਸੀ ਸ਼ੋਸ਼ਣ ਮਗਰੋਂ ਵੀਡੀਓ ਕਰ 'ਤੀ ਵਾਇਰਲ, ਮਹਿਲਾ ਕਮਿਸ਼ਨ ਦਾ ਸਖ਼ਤ ਐਕਸ਼ਨ
ਪੰਜਾਬ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਗੰਭੀਰ ਘਟਨਾ ਸਾਹਮਣੇ ਆਈ। ਜਲੰਧਰ ਜ਼ਿਲ੍ਹੇ ਦੇ ਇਕ ਪਿੰਡ ਦੀ ਰਹਿਣ ਵਾਲੀ ਰਹਿਣ ਵਾਲੀ ਕੁੜੀ ਨਾਲ ਦੋ ਨੌਜਵਾਨਾਂ ਵੱਲੋਂ ਨਸ਼ੀਲਾ ਪਦਾਰਥ ਪਿਲਾ ਕੇ ਸਰੀਰਕ ਸ਼ੋਸ਼ਣ ਕੀਤਾ ਗਿਆ। ਦੋਸ਼ੀਆਂ ਨੇ ਨਾ ਸਿਰਫ਼ ਕੁੜੀ ਦੀ ਅਸ਼ਲੀਲ ਵੀਡੀਓ ਬਣਾਈ ਸਗੋਂ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਉਸ ਦੀ ਜ਼ਿੰਦਗੀ ਨੂੰ ਹੋਰ ਵੀ ਦਾਗ਼ਦਾਰ ਕਰਨ ਦੀ ਕੋਸ਼ਿਸ਼ ਕੀਤੀ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਪੰਜਾਬ ਸ਼ਰਮਸਾਰ! ਕੁੜੀ ਨਾਲ ਜਿਨਸੀ ਸ਼ੋਸ਼ਣ ਮਗਰੋਂ ਵੀਡੀਓ ਕਰ 'ਤੀ ਵਾਇਰਲ, ਮਹਿਲਾ ਕਮਿਸ਼ਨ ਦਾ ਸਖ਼ਤ ਐਕਸ਼ਨ
ਸ਼ਰਮਸਾਰ ਪੰਜਾਬ! ਧਾਰਮਿਕ ਸਥਾਨ ਤੋਂ ਵਾਪਸ ਆਉਂਦੀ ਕੁੜੀ ਦੀ ਮੁੰਡੇ ਨੇ ਰੋਲ੍ਹੀ ਪੱਤ, ਇੰਝ ਖੁੱਲ੍ਹਿਆ ਭੇਤ
ਥਾਣਾ ਬੰਗਾ ਪੁਲਸ ਨੇ ਨਾਬਾਲਗ ਕੁੜੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਵਾਲੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਪੋਸਕੋ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਨਾਬਾਲਗ ਕੁੜੀ ਦੀ ਮਾਤਾ ਨੇ ਦੱਸਿਆ ਕਿ ਬੀਤੀ 21 ਸਤੰਬਰ ਨੂੰ ਉਹ ਅਤੇ ਉਸ ਦੀ ਉਕਤ ਬੇਟੀ ਆਪਣੇ ਹੀ ਪਿੰਡ ਦੇ ਇਕ ਧਾਰਮਿਕ ਸਥਾਨ 'ਤੇ ਸੇਵਾ ਕਰ ਰਹੀਆਂ ਸਨ ਹੈ। ਇਸ ਦੌਰਾਨ ਦੁਪਹਿਰ ਵੇਲੇ ਉਸ ਦੀ ਬੇਟੀ ਨੇ ਕਿਹਾ ਕਿ ਉਸ ਨੇ ਪੜ੍ਹਨਾ ਹੈ ਅਤੇ ਉਹ ਘਰ ਜਾ ਰਹੀ ਹੈ ਅਤੇ ਉਹ ਇੱਕਲੀ ਘਰ ਨੂੰ ਤੁਰ ਪਈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਰੋ ਕਲਿੱਕ
ਸ਼ਰਮਸਾਰ ਪੰਜਾਬ! ਧਾਰਮਿਕ ਸਥਾਨ ਤੋਂ ਵਾਪਸ ਆਉਂਦੀ ਕੁੜੀ ਦੀ ਮੁੰਡੇ ਨੇ ਰੋਲ੍ਹੀ ਪੱਤ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
