ਸੰਗੀਤ ਜਗਤ ਦੇ ਬੋਹੜ ਉਸਤਾਦ ਪੂਰਨ ਸ਼ਾਹਕੋਟੀ ਦੀ ਅੰਤਿਮ ਵਿਦਾਈ : ਘਰ ਦੇ ਨੇੜੇ ਕੀਤਾ ਜਾਵੇਗਾ ਸਪੁਰਦ-ਏ-ਖਾਕ

Tuesday, Dec 23, 2025 - 01:45 PM (IST)

ਸੰਗੀਤ ਜਗਤ ਦੇ ਬੋਹੜ ਉਸਤਾਦ ਪੂਰਨ ਸ਼ਾਹਕੋਟੀ ਦੀ ਅੰਤਿਮ ਵਿਦਾਈ : ਘਰ ਦੇ ਨੇੜੇ ਕੀਤਾ ਜਾਵੇਗਾ ਸਪੁਰਦ-ਏ-ਖਾਕ

ਜਲੰਧਰ: ਪੰਜਾਬੀ ਸੰਗੀਤ ਜਗਤ ਦੀ ਮਹਾਨ ਸ਼ਖਸੀਅਤ ਅਤੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੂੰ ਅੱਜ ਜਲੰਧਰ ਵਿਖੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ। ਉਹ 72 ਸਾਲ ਦੇ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਇਹ ਵੀ ਪੜ੍ਹੋ: ਉਸਤਾਦ ਪੂਰਨ ਸ਼ਾਹਕੋਟੀ ਦੇ ਦਿਹਾਂਤ 'ਤੇ ਭਾਵੁਕ ਹੋਏ ਹੰਸ ਰਾਜ ਹੰਸ

ਘਰ ਦੇ ਕੋਲ ਹੀ ਦਿੱਤੀ ਜਾਵੇਗੀ ਅੰਤਿਮ ਵਿਦਾਈ 

ਉਸਤਾਦ ਪੂਰਨ ਸ਼ਾਹਕੋਟੀ ਦੀ ਆਖਰੀ ਇੱਛਾ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਨਹੀਂ ਲਿਜਾਇਆ ਜਾਵੇਗਾ। ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਜਲੰਧਰ ਦੇ ਦਿਓਲ ਨਗਰ ਸਥਿਤ ਉਨ੍ਹਾਂ ਦੇ ਘਰ ਦੇ ਕੋਲ ਹੀ ਸਪੁਰਦ-ਏ-ਖਾਕ ਕੀਤਾ ਜਾਵੇਗਾ। ਇਸ ਮੌਕੇ ਮਾਸਟਰ ਸਲੀਮ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਅੰਤਿਮ ਰਸਮਾਂ ਅਤੇ ਸਪੁਰਦ-ਏ-ਖਾਕ ਦੀ ਵਡੀਓਗ੍ਰਾਫੀ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ: ਤੀਜੇ ਵਿਆਹ ਦੀਆਂ ਤਿਆਰੀਆਂ ਸ਼ੁਰੂ ! ਬੱਚਿਆਂ ਦੀ ਨੈਨੀ ਨੂੰ ਗੋਦੀ ਚੁੱਕ ਕੇ ਨੱਚਿਆ YouTuber ਅਰਮਾਨ ਮਲਿਕ

ਸੰਗੀਤ ਜਗਤ ਦੇ ਦਿੱਗਜ ਪਹੁੰਚੇ ਅੰਤਿਮ ਦਰਸ਼ਨਾਂ ਲਈ 

ਉਸਤਾਦ ਜੀ ਦੇ ਅਕਾਲ ਚਲਾਣੇ ਦੀ ਖਬਰ ਮਿਲਦਿਆਂ ਹੀ ਪੂਰੀ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਪਸੰਦੀਦਾ ਸ਼ਾਗਿਰਦ ਹੰਸ ਰਾਜ ਹੰਸ ਤੁਰੰਤ ਉਨ੍ਹਾਂ ਦੇ ਘਰ ਪਹੁੰਚੇ ਅਤੇ ਆਪਣੇ ਗੁਰੂ ਨੂੰ ਯਾਦ ਕਰਦਿਆਂ ਕਾਫੀ ਭਾਵੁਕ ਹੋ ਗਏ। ਇਸ ਤੋਂ ਇਲਾਵਾ ਅੰਤਿਮ ਦਰਸ਼ਨਾਂ ਲਈ ਨਵਰਾਜ ਹੰਸ, ਗੁਰਲੇਜ਼ ਅਖਤਰ, ਅਫਸਾਨਾ ਖਾਨ,  ਜੀ ਖਾਨ, ਕਲੇਰ ਕੰਠ, ਰਾਏ ਜੁਝਾਰ, ਜਸਵਿੰਦਰ ਦਿਆਲਪੁਰੀ ਅਤੇ ਮੁਕੇਸ਼ ਇਨਾਇਤ ਕਲਾਕਾਰ ਸਣੇ ਕਈ ਕਲਾਕਾਰ ਪਹੁੰਚ ਚੁੱਕੇ ਹਨ।

ਇਹ ਵੀ ਪੜ੍ਹੋ: 16 ਸਾਲਾਂ ਬਾਅਦ ਆਈ ਰਿਸ਼ਤੇ 'ਚ ਦਰਾੜ ! ਪਤੀ ਤੋਂ ਵੱਖ ਹੋਈ ਮਸ਼ਹੂਰ ਅਦਾਕਾਰਾ


author

cherry

Content Editor

Related News