ਫਗਵਾੜੇ ਦੇ ਡਾਕਟਰ ਤੋਂ 3 ਲੱਖ 70 ਹਜ਼ਾਰ ਰੁਪਏ ਬਰਾਮਦ
Saturday, Apr 27, 2019 - 04:48 PM (IST)

ਨਕੋਦਰ/ਕਪੂਰਥਲਾ (ਪਾਲੀ)- ਪਿੰਡ ਸ਼ੰਕਰ ਨੇੜੇ ਪੁਲਸ ਨੇ ਕੀਤੀ ਨਾਕਾਬੰਦੀ ਦੌਰਾਨ ਫਗਵਾੜਾ ਸਾਈਡ ਤੋਂ ਆ ਰਹੀ ਇਕ ਗੱਡੀ ਦੀ ਤਲਾਸ਼ੀ ਦੌਰਾਨ 3 ਲੱਖ 70 ਹਜ਼ਾਰ ਰੁਪਏ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ। ਇਹ ਨਾਕਾ ਸਦਰ ਥਾਣਾ ਮੁਖੀ ਇੰਸਪੈਕਟਰ ਮੁਹੰਮਦ ਜਮੀਲ, ਐੱਸ. ਐੱਸ. ਟੀਮ ਦੇ ਇੰਚਾਰਜ ਦਿਨਕਰ ਗਿੱਲ, ਏ. ਐੱਸ. ਆਈ. ਸੁਲਿੰਦਰ ਸਿੰਘ ਵੱਲੋਂ ਲਾਇਆ ਗਿਆ ਸੀ।
ਸੂਚਨਾ ਮਿਲਦੇ ਤੁਰੰਤ ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ ਮੌਕੇ 'ਤੇ ਪਹੁੰਚੀ। ਜਿਨ੍ਹਾਂ ਉਕਤ ਪੈਸਿਆਂ ਸਬੰਧੀ ਚਾਲਕ ਕੋਲੋਂ ਪੁੱਛਗਿੱਛ ਕੀਤੀ। ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ ਨੇ ਦੱਸਿਆ ਕਿ ਉਕਤ ਵਿਅਕਤੀ ਡਾਕਟਰ ਹੈ ਤੇ ਉਸ ਦਾ ਫਗਵਾੜਾ ਵਿਚ ਅਪਣਾ ਹਸਪਤਾਲ ਹੈ। ਗੱਡੀ 'ਚੋਂ ਬਰਾਮਦ 3 ਲੱਖ 70 ਹਜ਼ਾਰ ਰੁਪਏ ਸਬੰਧੀ ਡਾਕਟਰ ਕੋਲ ਮੌਕੇ 'ਤੇ ਕੋਈ ਵੀ ਪਰੂਫ ਨਹੀਂ ਸੀ। ਜਿਸ ਕਾਰਨ ਐੱਸ. ਐੱਸ. ਟੀ. ਟੀਮ ਵਲੋਂ ਉਕਤ ਪੈਸੇ ਜ਼ਬਤ ਕਰ ਕੇ ਖਜ਼ਾਨੇ 'ਚ ਜਮ੍ਹਾ ਕਰਵਾ ਦਿੱਤੇ ਗਏ ਹਨ। ਸਬੰਧਤ ਵਿਭਾਗ ਵਲੋਂ ਜਾਂਚ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।