ਕੁੱਟਮਾਰ ਦੇ ਦੋਸ਼ ''ਚ 5 ਖ਼ਿਲਾਫ਼ ਮਾਮਲਾ ਦਰਜ

Thursday, Jul 02, 2026 - 11:58 AM (IST)

ਕੁੱਟਮਾਰ ਦੇ ਦੋਸ਼ ''ਚ 5 ਖ਼ਿਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ (ਰਾਕੇਸ਼)- ਥਾਣਾ ਮਾਡਲ ਟਾਊਨ ਪੁਲਸ ਨੇ ਕੁੱਟਮਾਰ ਦੇ ਦੋਸ਼ 'ਚ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਬ-ਇੰਸਪੈਕਟਰ ਮਦਨ ਸਿੰਘ ਮੁੱਖ ਥਾਣਾ ਅਫ਼ਸਰ ਮਾਡਲ ਟਾਊਨ ਥਾਣੇ ਵਿਚ ਹਾਜ਼ਰ ਸਨ, 29 ਜੂਨ ਨੂੰ ਸ਼ਾਮ 7 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੁਪਤਾ ਸਪੇਅਰ ਪਾਰਟਸ ਟਾਂਡਾ ਰੋਡ ਦੀਆਂ ਦੁਕਾਨਾਂ ਨੇੜੇ ਦੋ ਧਿਰਾਂ ਵਿਚ ਲੜਾਈ-ਝਗੜਾ ਹੋਇਆ ਹੈ। ਦੋਵੇਂ ਧਿਰਾਂ ਸੱਟ ਲੱਗਣ ਤੋਂ ਬਾਅਦ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਹੋਈਆਂ ਹਨ ਅਤੇ ਆਪਸ ਵਿਚ ਗਾਲੀ-ਗਲੋਚ ਕਰ ਰਹੀਆਂ ਹਨ। ਇਸ ’ਤੇ ਉਹ ਸਾਥੀ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਬਾਰੇ ਪਤਾ ਲਗਾਇਆ।

ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! 5 ਦਿਨ ਲਗਾਤਾਰ ਮੀਂਹ, ਵਿਭਾਗ ਵੱਲੋਂ 14 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

ਰਾਣਾ ਰਣਜੀਤ ਪੁੱਤਰ ਰਾਮਨਾਥ ਨਿਵਾਸੀ ਕੰਗਮਾਈ ਥਾਣਾ ਹਰਿਆਣਾ, ਮੁਕੇਸ਼ ਕੁਮਾਰ ਗਰਗ ਪੁੱਤਰ ਬਲਵੀਰ ਚੰਦ ਨਿਵਾਸੀ ਕੰਗਮਾਈ ਹਰਿਆਣਾ ਅਤੇ ਦੂਜੀ ਧਿਰ ਮਨਦੀਪ ਸਿੰਘ ਪੁੱਤਰ ਜਸਤਿੰਦਰ ਸਿੰਘ ਨਿਵਾਸੀ ਅਰੋੜਾ ਕਾਲੋਨੀ ਕੱਕੋਂ ਥਾਣਾ ਮਾਡਲ ਟਾਊਨ, ਜਸਪ੍ਰੀਤ ਕੁਮਾਰ ਪੁੱਤਰ ਕੁਲਵਿੰਦਰ ਕੁਮਾਰ ਨਿਵਾਸੀ ਕਾਂਟੀਆ ਥਾਣਾ ਹਰਿਆਣਾ ਅਤੇ ਕੁਲਵਿੰਦਰ ਕੁਮਾਰ ਪੁੱਤਰ ਹੰਸਰਾਜ ਨਿਵਾਸੀ ਕਾਂਟੀਆ ਥਾਣਾ ਹਰਿਆਣਾ ਜ਼ਖ਼ਮੀ ਹਾਲਤ ਵਿਚ ਸਨ, ਜਿਨ੍ਹਾਂ ਨੂੰ ਥਾਣਾ ਮੁਖੀ ਵੱਲੋਂ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੇ ਤੈਸ਼ ਵਿਚ ਆ ਗਏ, ਜਿਸ 'ਤੇ ਉਨ੍ਹਾਂ ਨੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਜ਼ਖ਼ਮੀ ਉਪਰੋਕਤ ਵਿਅਕਤੀਆਂ ਨੂੰ ਕਾਬੂ ਕਰ ਕੇ ਹਵਾਲਾਤ ਵਿਚ ਬੰਦ ਕਰਵਾਇਆ ਗਿਆ।

ਇਹ ਵੀ ਪੜ੍ਹੋ: 100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਵੱਡਾ ਰਾਜ਼! ਹੈਰਾਨੀਜਨਕ ਕਾਰੇ ਦੀ ਵੀਡੀਓ ਵਾਇਰਲ

30 ਜੂਨ ਨੂੰ ਏ. ਐੱਸ. ਆਈ. ਵੱਲੋਂ ਐੱਸ. ਡੀ. ਐੱਮ. ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਨ੍ਹਾਂ ਵੱਲੋਂ ਮੁਲਜ਼ਮਾਂ ਨੂੰ ਮੁਚੱਲਕਾ ਜ਼ਮਾਨਤਨਾਮਾ ਭਰਵਾ ਕੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਅੱਜ ਥਾਣਾ ਮੁਖੀ ਸਾਥੀ ਮੁਲਾਜ਼ਮਾਂ ਨਾਲ ਸਰਕਾਰੀ ਗੱਡੀ ਵਿਚ ਸਮਾਜ ਵਿਰੋਧੀ ਅਨਸਰਾਂ ਦੀ ਭਾਲ ਵਿਚ ਟਾਂਡਾ ਚੌਕ ਵਿਚ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ 29 ਜੂਨ ਨੂੰ ਦੋ ਗੁੱਟਾਂ ਦਰਮਿਆਨ ਜੋ ਲੜਾਈ-ਝਗੜਾ ਹੋਇਆ ਸੀ, ਜਿਸ ਵਿਚ ਦੋਵਾਂ ਧਿਰਾਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਅਤੇ ਬੇਸਬਾਲ ਆਦਿ ਦੀ ਵਰਤੋਂ ਕੀਤੀ ਸੀ, ਹੁਣ ਜ਼ਮਾਨਤ ਮਿਲਣ ਤੋਂ ਬਾਅਦ ਲਾਜਵੰਤੀ ਸਟੇਡੀਅਮ ਕੋਲ ਇਕ-ਦੂਜੇ ਨੂੰ ਮਾਰਨ ਦੀ ਨੀਅਤ ਨਾਲ ਹਥਿਆਰਾਂ ਸਮੇਤ ਤਿਆਰੀ ਕਰ ਰਹੇ ਹਨ। ਕਿਸੇ ਵੀ ਵੇਲੇ ਗੈਂਗਵਾਰ ਕਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਸਕਦੇ ਹਨ। ਸੂਚਨਾ ਭਰੋਸੇਯੋਗ ਹੋਣ ਕਰਕੇ ਪੁਲਸ ਨੇ ਪੰਜਾਂ ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵਧਾਈ ਗਈ ਸੁਰੱਖਿਆ! ਵਿਸ਼ੇਸ਼ DGP ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News