ਇਟਲੀ ਦੀ ਪੰਜਾਬੀ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ ! ਕੁੜੀਆਂ ਨਾਲ ਛੇੜਛਾੜ ਦੇ ਲੱਗੇ ਦੋਸ਼, ਫਿਰ ਜੇਲ੍ਹ ''ਚ ਹੀ...

Thursday, Jun 25, 2026 - 09:37 PM (IST)

ਇਟਲੀ ਦੀ ਪੰਜਾਬੀ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ ! ਕੁੜੀਆਂ ਨਾਲ ਛੇੜਛਾੜ ਦੇ ਲੱਗੇ ਦੋਸ਼, ਫਿਰ ਜੇਲ੍ਹ ''ਚ ਹੀ...

ਬਰੇਸ਼ੀਆ, (ਦਲਵੀਰ ਸਿੰਘ ਕੈਂਥ): ਇਟਲੀ ਦੇ ਸੂਬੇ ਲੰਬਾਰਦੀਆ ਦੇ ਜ਼ਿਲਾ ਬਰੇਸ਼ੀਆ ਅਧੀਨ ਆਉਂਦੇ ਸ਼ਹਿਰ ਕਨਚੇਸੀਉ ਦੀ ਵਾਟਰ ਪਾਰਕ 'ਚ ਐਤਵਾਰ ਵਾਲੇ ਦਿਨ 13 ਕੁ ਸਾਲ ਦੀਆਂ 4 ਕੁੜੀਆਂ ਨਾਲ ਜਿਨਸੀ ਛੇੜਛਾੜ ਕਰ ਕੇ ਪੁਲਸ ਹਿਰਾਸਤ 'ਚ ਇੱਕ 23 ਸਾਲਾ ਪੰਜਾਬੀ ਨੌਜਵਾਨ ਵੱਲੋਂ ਜੇਲ ਦੇ ਇੱਕ ਸੈੱਲ 'ਚ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

 ਇਟਾਲੀਅਨ ਮੀਡੀਆ ਦੀ ਰਿਪੋਰਟ ਅਨੁਸਾਰ ਇਸ ਨੌਜਵਾਨ ਨੂੰ ਐਤਵਾਰ ਸਾਮ ਨੂੰ ਵਾਟਰ ਪਾਰਕ ਦੇ ਨਜਦੀਕੀ ਸ਼ਹਿਰ ਵਿੱਲਾ ਕਰਚੀਨਾ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਪਰੰਤ ਇਸ ਪੰਜਾਬੀ ਨੌਜਵਾਨ ਨੂੰ ਕੰਟੋਨ ਮੋਮਬੈਲੋ ਜੇਲ੍ਹ ਭੇਜ ਦਿੱਤਾ ਗਿਆ ਸੀ, ਜਿੱਥੇ ਕਿ ਉਸ ਨੂੰ ਕੁਝ ਘੰਟਿਆਂ ਬਆਦ ਹੀ ਜੇਲ ਦੇ ਸੈੱਲ ਵਿੱਚ ਮ੍ਰਿਤਕ ਪਾਇਆ ਗਿਆ। ਬਰੇਸ਼ੀਆ ਦੇ ਜ਼ਿਲਾ ਮੈਜਿਸਟਰੇਟ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਤੇ ਪੋਸਟ ਮਾਰਟਮ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮ੍ਰਿਤਕ ਨੌਜਵਾਨ ਇਟਲੀ 'ਚ ਰਾਜਨੀਤਿਕ ਸ਼ਰਨ ਲੈ ਕੇ ਰਹਿੰਦਾ ਸੀ। ਖਬਰ ਲਿਖੇ ਜਾਣ ਤੱਕ ਇਟਾਲੀਅਨ ਪੁਲਸ ਨੇ ਇਸ ਨੌਜਵਾਨ ਦੀ ਪਹਿਚਾਣ ਜਨਤਕ ਨਹੀਂ ਕੀਤੀ।

ਦੂਜੇ ਪਾਸੇ ਇਸ ਸਬੰਧੀ ਪੰਜਾਬ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਸੋਨੂੰ ਪੁੱਤਰ ਗੁਰਮੀਤ ਸਿੰਘ, ਪਿੰਡ ਮਿਆਣੀ, ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਉਸ ਨੂੰ ਇਟਲੀ ਭੇਜਿਆ ਸੀ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਕੁੱਝ ਸਮਾਂ ਪਹਿਲਾਂ ਉਸ ਦੀ ਮਾਤਾ ਦੀ ਵੀ ਮੌਤ ਹੋ ਗਈ ਸੀ। ਉਨ੍ਹਾਂ ਮੁਤਾਵਿਕ ਸੁਖਵਿੰਦਰ ਸਿੰਘ ਚੰਗੇ ਸੁਭਾਅ ਦਾ ਲੜਕਾ ਸੀ ਅਤੇ ਜੋ ਦੋਸ਼ ਉਸ ਉੱਪਰ ਲੱਗੇ ਹਨ ਉਹ ਗਲਤ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਤੇ ਦੇਹ ਨੂੰ ਭਾਰਤ ਲਿਆਉਣ 'ਚ ਪਰਿਵਾਰ ਦੀ ਮੱਦਦ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News