ਹੁਸ਼ਿਆਰਪੁਰ ''ਚ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਬੱਸ ਨੇ ਲਪੇਟ ’ਚ ਲਈਆਂ 3 ਗੱਡੀਆਂ
Wednesday, Jun 17, 2026 - 04:45 PM (IST)
ਗੜ੍ਹਦੀਵਾਲਾ (ਭੱਟੀ)- ਦਸੂਹਾ-ਹੁਸ਼ਿਆਰਪੁਰ ਮਾਰਗ ’ਤੇ ਪਿੰਡ ਮਾਛੀਆਂ ਗੋਲਡਨ ਰਿਸੋਰਟਸ ਕੋਲ ਇਕ ਤੇਜ਼ ਰਫਤਾਰ ਬੱਸ ਵੱਲੋਂ ਆਪਣੀ ਲਪੇਟ ਵਿਚ 3 ਗੱਡੀਆਂ ਲੈਣ ਕਾਰਨ 10 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੀ ਨਿੱਜੀ ਪ੍ਰਾਈਵੇਟ ਕੰਪਨੀ ਦੀ ਬੱਸ ਪੀ. ਬੀ. 07 ਬੀ. ਵੀ. 6569 ਦਸੂਹਾ ਤੋਂ ਹੁਸ਼ਿਆਰਪੁਰ ਜਾ ਰਹੀ ਸੀ। ਇਸ ਬੱਸ ਨੇ ਗੋਲਡਨ ਰਿਸੋਰਟਸ ਨੇੜੇ ਤੇਜ਼ ਰਫ਼ਤਾਰ ’ਚ ਓਵਰਟੇਕ ਕਰਦਿਆਂ ਇਕ ਮਹਿੰਦਰਾ ਪਿਕਅਪ ਪੀ. ਬੀ. 07 ਬੀ. ਬਾਈ. 6842, ਦੂਜੀ ਟਾਟਾ ਪਿਕਅਪ ਪੀ. ਬੀ. 07 ਏ. ਐੱਸ. 1550 ਜੋ ਹੁਸਿਆਰਪੁਰ ਤੋਂ ਸਬਜ਼ੀਆਂ ਲੈ ਕੇ ਗੜ੍ਹਦੀਵਾਲਾ ਨੂੰ ਆ ਰਹੀਆਂ ਸਨ ਅਤੇ ਤੀਜੀ ਟਾਟਾ ਨੈਕਸੋਨ ਗੱਡੀ ਨੰਬਰ ਪੀ. ਬੀ. 65 ਬੀ. ਐੱਚ. 7488 ਆਦਿ ਤਿੰਨਾਂ ਗੱਡੀਆ ਨੂੰ ਤੇਜ਼ ਰਫ਼ਤਾਰ ਬੱਸ ਨੇ ਲਪੇਟ ਵਿਚ ਲੈ ਲਿਆ। ਇਸ ਭਿਆਨਕ ਟੱਕਰ ਨਾਲ ਗੱਡੀਆਂ ਦੇ ਚਿੱਥੜੇ ਉੱਡ ਗਏ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਆ ਰਹੀ ਇਹ ਦਿੱਕਤ-ਪਰੇਸ਼ਾਨੀ
ਇਨ੍ਹਾਂ ਗੱਡੀਆਂ ਵਿਚ ਮਹਿੰਦਰਾ ਪਿੱਕਅਪ ਦਾ ਡਰਾਈਵਰ ਅਵਤਾਰ ਸਿੰਘ ਪੁੱਤਰ ਕਰਮ ਚੰਦ ਪਿੰਡ ਚਠਿਆਲੀ ਥਾਣਾ ਗੜ੍ਹਦੀਵਾਲਾ, ਅਨੁਜ ਪੁੱਤਰ ਸਰੂਪ ਲਾਲ ਗੜ੍ਹਦੀਵਾਲਾ, ਕਾਰ ਚਾਲਕ ਅਵਨੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮੋਹਾਲੀ ਆਪਣੇ ਦਾਦਾ ਬਚਨ ਸਿੰਘ ਨਾਲ ਸਵਾਰ ਸਨ। ਇਸ ਹਾਦਸੇ ਦੌਰਾਨ ਕਾਰ ਚਾਲਕ ਦੇ ਦਾਦਾ ਬਚਨ ਸਿੰਘ ਅਤੇ ਮਹਿੰਦਰਾ ਪਿੱਕ-ਅੱਪ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹੁਸਿਆਰਪੁਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਨਿਹੰਗ ਬਾਣੇ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25 ਰਾਊਂਡ ਕੀਤੀ ਫਾਇਰਿੰਗ
ਇਸ ਮੌਕੇ ਭਰੋਸੇਯੋਗ ਸੂਤਰਾਂ ਅਨੁਸਾਰ ਬੱਸ ਵਿਚ ਲਗਭਗ 40 ਤੋਂ 45 ਸਵਾਰੀਆਂ ਸਨ, ਜਿਨ੍ਹਾਂ ਵਿਚੋਂ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਸ ਅਧਿਕਾਰੀਆਂ ਅਨੁਸਾਰ ਬੱਸ ਚਾਲਕ ਮੌਕੇ ’ਤੇ ਬੱਸ ਛੱਡ ਕੇ ਫਰਾਰ ਹੋ ਗਿਆ। ਇਸ ਮੌਕੇ ਸੜਕ ਸੁਰੱਖਿਆ ਫੋਰਸ ਪਵਨ ਕੁਮਾਰ ਦੀ ਟੀਮ ਅਤੇ ਥਾਣਾ ਗੜ੍ਹਦੀਵਾਲਾ ਮੁਖੀ ਸਤਪਾਲ ਸਿੰਘ ਬਾਜਵਾ ਨੇ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਬਾਕੀ ਦੀਆਂ ਜ਼ਖ਼ਮੀ ਸਵਾਰੀਆਂ ਨੂੰ ਹੁਸ਼ਿਆਰਪੁਰ ਰੈਫਰ ਕਰਵਾਇਆ ਅਤੇ ਟਰੈਫਿਕ ਨੂੰ ਬਹਾਲ ਕਰਾਇਆ। ਇਸ ਮੌਕੇ ਥਾਣਾ ਮੁਖੀ ਗੜ੍ਹਦੀਵਾਲਾ ਸਤਪਾਲ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਖ਼ਮੀ ਸਵਾਰੀਆਂ ਨੂੰ ਹਸਪਤਾਲਾਂ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿੱਥੇ ਗੰਭੀਰ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਲੇਹ ਵਿਖੇ ਡਿਊਟੀ ਦੌਰਾਨ ਪਿੰਡ ਬਿੰਦਰਖ ਦਾ ਸਰਬਜੀਤ ਸਿੰਘ ਸ਼ਹੀਦ, ਜਨਵਰੀ 'ਚ ਹੋਇਆ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
