ਪੰਜਾਬ ''ਚ 2,00,00,000 ਰੁਪਏ ਦੀ ਵੱਡੀ ਚੋਰੀ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Friday, Jun 26, 2026 - 10:39 AM (IST)
ਹੁਸ਼ਿਆਰਪੁਰ (ਜੈਨ)- ਜੈਨ ਸਮਾਜ ਦੀ ਨਾਮਵਰ ਸ਼ਖ਼ਸੀਅਤ ਅਤੇ ਉਦਯੋਗਪਤੀ ਅਸ਼ੋਕ ਜੈਨ ਦੇ ਗੜ੍ਹੀ ਗੇਟ ਟੈਗੋਰ ਪਾਰਕ ਨੇੜੇ ਸਥਿਤ ਘਰ ਵਿਚੋਂ ਲਾਕਰ ਤੋੜ ਕੇ ਚੋਰਾਂ ਨੇ ਤਕਰੀਬਨ 2 ਕਰੋੜ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣਿਆਂ ’ਤੇ ਹੱਥ ਸਾਫ਼ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਅਸ਼ੋਕ ਜੈਨ ਅਤੇ ਉਨ੍ਹਾਂ ਦੇ ਬੇਟੇ ਅਮਿਤ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਿਲ ’ਤੇ ਬਣੇ ਮੰਦਰ ’ਚ ਅਲਮਾਰੀ ’ਚ ਲਾਕਰ ਪਿਆ ਹੈ, ਜਿਸ ’ਚ ਉਨ੍ਹਾਂ ਨੇ ਪਰਿਵਾਰ ਦੇ ਪੁਸ਼ਤੈਨੀ ਗਹਿਣੇ ਰੱਖੇ ਸਨ।
ਵੀਰਵਾਰ ਸਵੇਰੇ ਜਦੋਂ ਅਸ਼ੋਕ ਜੈਨ ਦੀ ਪਤਨੀ ਤ੍ਰਿਪਤਾ ਜੈਨ ਨੇ ਕਿਸੇ ਕੰਮ ਲਈ ਪੂਜਾ ਰੂਮ ’ਚ ਅਲਮਾਰੀ ਖੋਲ੍ਹੀ ਤਾਂ ਅੰਦਰ ਪਏ ਲਾਕਰ ਦੇ ਦੋਵੇਂ ਜਿੰਦੇ ਇਕ ਪਾਸੇ ਪਏ ਸਨ ਅਤੇ ਲਾਕਰ ਖੁੱਲ੍ਹਿਆ ਪਿਆ ਸੀ। ਜਦੋਂ ਜਾਂਚ ਕੀਤੀ ਤਾਂ ਲਾਕਰ ’ਚ ਰੱਖੇ ਤਕਰੀਬਨ 1 ਕਿੱਲੋਗ੍ਰਾਮ ਸੋਨੇ ਦੇ ਗਹਿਣੇ ਅਤੇ ਡਾਇਮੰਡ ਦੇ 2 ਸੈੱਟ ਗਾਇਬ ਸਨ, ਜਿਨ੍ਹਾਂ ਦੀ ਅਨੁਮਾਨਿਤ ਕੀਮਤ ਕਰੀਬ 2 ਕਰੋੜ ਰੁਪਏ ਹੈ। ਲਾਕਰ ਦੇ ਕੋਲ ਹੀ ਬਿਜਲੀ ਦੀ ਤਾਰ ਦਾ ਇਕ ਟੁਕੜਾ, 2 ਸੈੱਲ ਅਤੇ ਚੁੰਬਕ ਪਏ ਸਨ। ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
