ਔਰਤ ਨੂੰ ਦਾਜ ਲਈ ਤੰਗ ਕਰਨ ਵਾਲੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ
Friday, Jun 19, 2026 - 04:15 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਦਾਜ ਦੀ ਖਾਤਰ ਇਕ ਔਰਤ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਟਾਂਡਾ ਪੁਲਸ ਨੇ ਉਸ ਦੇ ਪਤੀ ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਦਾਜ ਲਈ ਤੰਗ ਕੀਤੀ ਗਈ ਔਰਤ ਨੇਹਾ ਪੁੱਤਰੀ ਸੋਨੀ ਰਾਮ ਵਾਸੀ ਪਿੰਡ ਹੰਬੜਾਂ ਦੇ ਬਿਆਨ ਦੇ ਆਧਾਰ ’ਤੇ ਉਸ ਦੇ ਪਤੀ ਹੈਪੀ, ਸੱਸ ਜੋਗਿੰਦਰੋ ਅਤੇ ਸਹੁਰਾ ਸੁਰਿੰਦਰ ਸਿੰਘ ਪੁੱਤਰ ਕਾਲੁ ਰਾਮ ਵਾਸੀ ਜੁਝਾਰ ਨਗਰ ਬਲਿਲਪੁਰ ਐੱਸ. ਏ. ਐੱਸ. ਨਗਰ ਮੋਹਾਲੀ ਖ਼ਿਲਾਫ਼ ਦਰਜ ਕੀਤਾ ਹੈ। ਆਪਣੇ ਬਿਆਨ ਵਿਚ ਨੇਹਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਨੂੰ ਦਾਜ ਲਿਆਉਣ ਇਨੋਵਾ ਗੱਡੀ ਮੰਗ ਅਤੇ 6 ਲੱਖ ਰੁਪਏ ਮਾਪਿਆਂ ਕੋਲੋਂ ਲੈਣ ਦੇ ਬਾਵਜ਼ੂਦ ਵਾਪਸ ਨਾ ਕਰਨ ਬਾਰੇ ਤੰਗ ਪ੍ਰੇਸ਼ਾਨ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਸੰਜੀਵ ਕੁਮਾਰ ਮਾਮਲੇ ’ਤੇ ਅਗਲੇਰੀ ਕਾਰਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਪੰਜਾਬੀ ਪਰਿਵਾਰ ਦਾ ਕਤਲ! ਨੌਜਵਾਨ ਨੇ ਮਾਂ-ਪਿਓ ਤੇ ਨਾਨੀ ਨੂੰ ਗੋਲ਼ੀਆਂ ਨਾਲ ਭੁੰਨਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
