ਘਰ ’ਚ ਚੋਰੀ ਕਰਕੇ ਭੱਜੇ ਨੌਜਵਾਨਾਂ ਨੂੰ ਲੋਕਾਂ ਨੇ ਕਾਬੂ ਕਰਕੇ ਕੀਤਾ ਪੁਲਸ ਹਵਾਲੇ
Wednesday, Jun 24, 2026 - 05:20 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਰੇਲਵੇ ਸਟੇਸ਼ਨ ਚੌਕ ਨੇੜੇ ਇਕ ਘਰ ’ਚ ਦਾਖ਼ਲ ਹੋ ਕੇ ਮੋਬਾਈਲ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਕਾਬੂ ਕਰਕੇ ਟਾਂਡਾ ਪੁਲਸ ਹਵਾਲੇ ਕੀਤਾ ਹੈ। ਦੋਵੇਂ ਨੌਜਵਾਨਾਂ ਨੇਪਾਲੀ ਮੂਲ ਦੇ ਦੱਸੇ ਜਾ ਰਹੇ ਹਨ, ਜੋ ਲੰਬੇ ਸਮੇ ਤੋਂ ਇਲਾਕੇ ਵਿਚ ਰਹਿ ਰਹੇ ਹਨ। ਹਾਸਲ ਹੋਈ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਤੜਕਸਾਰ ਕਰੀਬ ਪੌਣੇ 4 ਵਜੇ ਸਟੇਸ਼ਨ ਰੋਡ ਨੇੜੇ ਭੋਗਲ ਮੋਬਾਇਲ ਹਾਊਸ ਵਾਲਿਆਂ ਦੇ ਘਰ ਵਿਚ ਦੋ ਵਿਅਕਤੀ ਦਾਖ਼ਲ ਹੋਏ, ਜੋ ਅਲਮਾਰੀ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਖੜਾਕਾ ਸੁਣ ਕੇ ਘਰ ਦੇ ਮੈਂਬਰ ਜਾਗ ਪਏ। ਘਰ ਵਾਲਿਆਂ ਨੂੰ ਵੇਖ ਘਰ 'ਚ ਵੜੇ ਚੋਰ ਫਰਾਰ ਹੋ ਗਏ। ਚੋਰੀ ਦੀ ਵਾਰਦਾਤ ਤੋਂ ਬਾਅਦ ਭੱਜਦੇ ਹੋਏ ਇਨ੍ਹਾਂ ਚੋਰਾਂ ਦੀਆਂ ਤਸਵੀਰਾਂ ਰੇਲਵੇ ਸਟੇਸ਼ਨ ਰੋਡ ਨੇੜੇ ਇਕ ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਰਿਕਾਰਡ ਹੋਈਆਂ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਦਾਖ਼ਲ
ਪਰਿਵਾਰ ਨੇ ਜਦੋਂ ਘਰ ਵਿਚ ਦੇਖਿਆ ਤਾ ਉਨ੍ਹਾਂ ਦੇ ਦੋ ਮੋਬਾਇਲ ਚੋਰੀ ਹੋਏ ਸਨ। ਸਵੇਰੇ ਕਰੀਬ 10 ਵਜੇ ਮੁਹੱਲਾ ਵਾਸੀ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਉਕਤ ਚੋਰਾਂ ਦੀ ਭਾਲ ਕਰ ਰਹੇ ਸਨ। ਇੰਨੇ ਨੂੰ ਦੋਵੇਂ ਨੌਜਵਾਨ ਜਦੋਂ ਰੇਲਵੇ ਸਟੇਸ਼ਨ ਤੋਂ ਇਕ ਯਾਤਰੀ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਭੱਜਣ ਲੱਗੇ ਤੇ ਲੋਕਾਂ ਵਲੋਂ ਉਕਤ ਵਿਅਕਤੀਆਂ ਨੂੰ ਕਾਬੂ ਕਰ ਲਿਆ ਤੇ ਖ਼ੂਬ ਛਿੱਤਰ-ਪਰੇਡ ਕੀਤੀ। ਲੋਕਾਂ ਵਲੋਂ ਪੁਛਗਿੱਛ ਕਰਨ ’ਤੇ ਉਕਤ ਵਿਅਕਤੀਆਂ ਆਪਣਾ ਨਾਮ ਵਿਸ਼ਾਲ ਅਤੇ ਵਿਸ਼ਨੂੰ ਵਾਸੀ ਨੇਪਾਲ ਹਾਲ ਵਾਸੀ ਟਾਂਡਾ ਦੱਸਿਆ। ਲੋਕਾਂ ਨੇ ਮੌਕੇ ’ਤੇ ਉਕਤ ਵਿਅਕਤੀਆਂ ਕੋਲੋਂ ਭੋਗਲ ਮੋਬਾਇਲ ਹਾਊਸ ਵਾਲਿਆਂ ਦੇ ਘਰੋਂ ਚੋਰੀ ਕੀਤਾ ਇਕ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ। ਬਾਅਦ ਵਿਚ ਲੋਕਾਂ ਵਲੋਂ ਕਾਬੂ ਕੀਤੇ ਵਿਅਕਤੀਆਂ ਨੂੰ ਟਾਂਡਾ ਪੁਲਸ ਹਵਾਲੇ ਕਰ ਦਿੱਤਾ। ਪੁਲਸ ਇਨ੍ਹਾਂ ਦੋਨਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ: Punjab: ਖੇਤਾਂ ਵੱਲ ਜ਼ਮੀਨ ਵਾਹੁਣ ਜਾਂਦੇ ਦੋ ਭਰਾਵਾਂ ਨਾਲ ਵਾਪਰੀ ਅਣਹੋਣੀ, ਇਕ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
