ਲੜਕੀ ਨੂੰ ਵਰਗਲਾ ਕੇ ਭਜਾਉਣ ਵਾਲੇ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਨਿਮਿਸ਼ਾ ਮਹਿਤਾ ਨੇ ਲਾਇਆ ਧਰਨਾ
Wednesday, Jun 17, 2026 - 07:01 PM (IST)
ਗੜ੍ਹਸ਼ੰਕਰ (ਵੈੱਬ ਡੈਸਕ)- 15 ਜੂਨ ਨੂੰ ਥਾਣਾ ਗੜ੍ਹਸ਼ੰਕਰ ਵੱਲੋਂ ਦਰਜ ਕੀਤੀ 106 ਨੰਬਰ ਐੱਫ਼. ਆਈ. ਆਰ. ਦੇ ਸਬੰਧ ਵਿਚ ਭਜਾਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਅਤੇ ਉਸ ਦੇ ਸਾਥੀਆਂ ਵੱਲੋਂ ਥਾਣਾ ਗੜ੍ਹਸ਼ੰਕਰ ਦੇ ਬਾਹਰ ਪੀੜਤ ਪਰਿਵਾਰ ਨੂੰ ਲੈ ਕੇ ਦੁਪਹਿਰ ਵੇਲੇ ਧਰਨਾ ਲਾਇਆ ਗਿਆ। ਇਸ ਐੱਫ਼. ਆਈ. ਆਰ. ਮੁਤਾਬਕ ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਬਡੇਸਰੋਂ ਦੀ 13 ਸਾਲਾ ਨਾਬਾਲਗ ਲੜਕੀ ਨੂੰ ਪਿੰਡ ਦੇ ਕੁਝ ਲੋਕਾਂ ਦੀ ਮਿਲੀਭੁਗਤ ਨਾਲ ਦਦਿਆਲ ਪਿੰਡ ਦਾ ਬਾਲਗ ਉਮਰ ਦਾ ਲੜਕਾ ਕੁਝ ਦਿਨ ਪਹਿਲਾਂ ਘਰੋਂ ਭਜਾ ਕੇ ਲੈ ਗਿਆ ਸੀ।
ਇਸ ਮਸਲੇ ਦੇ ਸਬੰਧ ਵਿਚ ਨਿਮਿਸ਼ਾ ਮਹਿਤਾ ਨੇ ਗੱਲ ਕਰਦੇ ਕਿਹਾ ਕਿ ਬੇਸ਼ਕ ਪੁਲਸ ਪ੍ਰਸਾਸ਼ਨ ਵੱਲੋਂ ਲੜਕੀ ਤਾਂ ਬਰਾਮਦ ਕਰ ਲਈ ਗਈ ਸੀ ਪਰ ਨਾਬਾਲਗਾਂ ਸਬੰਧੀ ਜੋ ਪੋਸਕੋ ਐਕਟ ਹੈ, ਉਸ ਦੀਆਂ ਬਣਦੀਆਂ ਧਾਰਾਵਾਂ ਗੜ੍ਹਸ਼ੰਕਰ ਪੁਲਸ ਵੱਲੋਂ ਐੱਫ਼. ਆਈ. ਆਰ. ਵਿਚ ਕਿਉਂ ਨਹੀਂ ਲਗਾਈਆਂ ਗਈਆਂ। ਭਾਜਪਾ ਆਗੂ ਨੇ ਕਿਹਾ ਕਿ ਪਹਿਲਾਂ ਪੁਲਸ ਵੱਲੋਂ ਲੜਕੀ ਦੇ ਪਿਤਾ ਨੂੰ ਘੰਟਿਆਬੰਦੀ ਥਾਣੇ ਬਿਠਾ ਕੇ ਜ਼ਲੀਲ ਕੀਤਾ ਗਿਆ, ਰਾਜੀਨਾਮੇ ਦਾ ਦਬਾਅ ਪਾਇਆ ਗਿਆ ਅਤੇ ਜਦੋਂ ਉਸ ਨੇ ਰਾਜੀਨਾਮੇ ਤੋਂ ਇਨਕਾਰ ਕੀਤਾ ਤਾਂ ਬਿਲਕੁਲ ਕਮਜ਼ੋਰ ਐੱਫ਼. ਆਈ. ਆਰ. ਦਰਜ ਕੀਤੀ, ਜਿਸ ਵਿਚ ਕੁਝ ਸੱਚਾਈਆਂ ਦਰਜ ਹੀ ਨਹੀਂ ਕੀਤੀਆਂ ਗਈਆਂ, ਜਿਵੇਂ ਕਿ ਲੜਕੀ ਦੀ ਬਰਾਮਦਗੀ ਅਗਵਾ ਕਰਨ ਵਾਲੇ ਲੜਕੇ ਦੇ ਘਰੋਂ ਪੁਲਸ ਵੱਲੋਂ ਆਪ ਬਰਾਮਦ ਕਰਨਾ, ਲੜਕੀ ਨੂੰ ਭਜਾਉਣ ਵਾਲੇ ਲੜਕੇ ਦਾ ਫੜਿਆ ਜਾਣਾ। ਲੜਕੀ ਨੂੰ ਭਜਾਉਣ ਵਿਚ ਮਦਦ ਕਰਨ ਵਾਲੇ ਪਰਿਵਾਰ ਦਾ ਨਾਂ ਐੱਫ਼. ਆਈ. ਆਰ. ਵਿਚ ਨਾ ਲਿਖਣਾ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 4 ਦਿਨ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਕ ਤਾਂ ਕਮਜ਼ੋਰ ਐੱਫ਼. ਆਈ. ਆਰ. ਦਰਜ ਕੀਤੀ ਗਈ। ਫਿਰ ਨਾਬਾਲਗ ਨਾਲ ਕੁਕਰਮ ਕਰਨ ਵਾਲੇ ਲੜਕੇ ਨੂੰ ਪੁਲਸ ਨੇ ਫੜ ਕੇ ਆਪ ਛੱਡ ਦਿੱਤਾ ਹੈ ਅਤੇ ਇਹ ਸਭ ਮੌਜੂਦਾ ਸਰਕਾਰ ਦਾ ਸੱਤਾਧਾਰੀ ਹਾਕਮ ਦੇ ਕਹਿਣ 'ਤੇ ਕੀਤਾ ਜਾ ਰਿਹਾ ਹੈ ਕਿਉਂਕਿ 13 ਸਾਲਾ ਨਾਬਾਲਗ ਲੜਕੀ ਨਾਲ ਕੁਕਰਮ ਕਰਨ ਵਾਲੇ ਦੀ ਮਾਂ, ਸੱਤਾਧਾਰੀ ਨੇਤਾ ਦੇ ਘਰ ਵਿਚ ਕੰਮ ਕਰਦੀ ਹੈ। ਗੜ੍ਹਸ਼ੰਕਰ ਦੇ ਸੱਤਾਧਾਰੀ ਨੇਤਾ 'ਤੇ ਤੰਜ ਕੱਸਦੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕੰਜਕਾਂ ਪੂਜਨ ਅਤੇ ਸਟੇਜ਼ਾਂ ਤੋਂ ਵੱਡੇ-ਵੱਡੇ ਭਾਸ਼ਣ ਦੇਣ ਦਾ ਕੋਈ ਫਾਇਦਾ ਨਹੀਂ ਜੇਕਰ ਬੱਚੀਆਂ ਨਾਲ ਗਲਤ ਕੰਮ ਕਰਨ ਵਾਲੇ ਰਾਕਸ਼ਸਾਂ ਨੂੰ ਹੀ ਸ਼ਰਣ ਦੇਣੀ ਹੈ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਆ ਰਹੀ ਇਹ ਦਿੱਕਤ-ਪਰੇਸ਼ਾਨੀ
ਨਿਮਿਸ਼ਾ ਮਹਿਤਾ ਨਾਲ ਧਰਨਾ ਲਗਾ ਕੇ ਨਾਬਾਲਗ ਦੇ ਪਿਤਾ ਅਤੇ ਪਰਿਵਾਰ ਨੇ ਮੰਗ ਕੀਤੀ ਕਿ ਐੱਫ਼. ਆਈ. ਆਰ. ਵਿਚ ਬਣਦੀਆਂ ਸੱਚਾਈਆਂ ਸ਼ਾਮਲ ਕੀਤੀਆਂ ਜਾਂਣ। ਲੜਕੀ ਨੂੰ ਭਜਾਉਣ ਵਿਚ ਮਦਦ ਕਰਨ ਵਾਲਿਆਂ ਦਾ ਨਾਂ ਦਰਜ ਕੀਤਾ ਜਾਵੇ। ਨਾਬਾਲਗ ਲੜਕੀ ਨਾਲ ਕੁਕਰਮ ਕਰਨ ਵਾਲੇ ਲੜਕੇ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਪੋਸਕੋ ਐਕਟ ਦੀਆਂ ਬਣਦੀਆਂ ਧਾਰਾਵਾਂ ਲਗਾਈਆਂ ਜਾਣ। ਜਿਸ 'ਤੇ ਪੁਲਸ ਕਰਮਚਾਰੀਆਂ ਨੇ ਧਰਨਾਕਾਰੀਆਂ ਨੂੰ ਇਕ ਦਿਨ ਵਿਚ ਅਜਿਹਾ ਕਰਨ ਦੀ ਤਸੱਲੀ ਦਿੱਤੀ ਅਤੇ ਲੜਕੀ ਦੇ ਪਿਤਾ ਦੇ ਬਿਆਨ ਲੈ ਕੇ ਧਰਨਾ ਇਸ ਸ਼ਰਤ 'ਤੇ ਚੁੱਕਿਆ ਗਿਆ ਕਿ ਪੁਲਸ ਇਨ੍ਹਾਂ ਵਾਅਦਿਆਂ ਦੀ ਮਿੱਥੇ ਸਮੇਂ ਵਿਚ ਪਾਲਣਾ ਕਰੇਗੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਕਾਂਗਰਸ 'ਚ ਧੜੇਬੰਦੀ, ਹੋ ਸਕਦੇ ਨੇ ਵੱਡੇ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
