ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰੇਲਵੇ ਦੇ ਕਰਮਚਾਰੀ ਨੂੰ ਲੁੱਟਿਆ
Saturday, Jun 20, 2026 - 07:18 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਬੀਤੀ ਦੇਰ ਰਾਤ ਰੇਲਵੇ ਸਟੇਸ਼ਨ ਟਾਂਡਾ ਨੇੜੇ ਰੇਲਵੇ ਦੇ ਕਰਮਚਾਰੀ (ਕਾਂਟੇ ਵਾਲਾ) ਨੂੰ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਰਾਡ ਨਾਲ ਹਮਲਾ ਕਰਕੇ ਲੁੱਟ ਲਿਆ। ਲੁੱਟ ਦਾ ਸ਼ਿਕਾਰ ਹੋਏ ਭੋਗਪੁਰ ਵਿਖੇ ਤਾਇਨਾਤ ਰੇਲਵੇ ਪੁਲਸ ਦੇ ਕਰਮਚਾਰੀ ਲਵਕੁਸ਼ ਪੁੱਤਰ ਵਿਨੋਦ ਸਿੰਘ ਨੇ ਦੱਸਿਆ ਕਿ ਉਹ ਤਿੰਨ ਦੀ ਛੁੱਟੀ ਲੈਕੇ ਕਟੜਾ ਗਿਆ ਹੋਇਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਵੱਜਿਆ ਚੋਣ ਬਿਗੁਲ, 5 ਜੁਲਾਈ ਨੂੰ ਪੈਣਗੀਆਂ ਵੋਟਾਂ
ਜਦੋਂ ਬੀਤੀ ਦੇਰ ਰਾਤ ਸਾਢੇ 10 ਵਜੇ ਦੇ ਕਰੀਬ ਰੇਲਵੇ ਸਟੇਸ਼ਨ ਟਾਂਡਾ ਵਿਖੇ ਰੇਲ ਤੋਂ ਉੱਤਰ ਕੇ ਬੱਸ ਅੱਡੇ ਵੱਲ ਜਾਣ ਲੱਗਾ ਤਾਂ ਰੇਲਵੇ ਪੁਲ ਨੇੜੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਤੇ ਰਾਡ ਨਾਲ ਹਮਲਾ ਕਰਕੇ ਉਸ ਕੋਲੋਂ ਮੋਬਾਇਲ, ਬੈਗ ਅਤੇ ਪਰਸ ਖੋਹ ਲਿਆ, ਜਿਸ ਵਿਚ ਲਗਭਗ 500 ਰੁਪਏ ਨਕਦੀ ਅਤੇ ਜ਼ਰੂਰੀ ਦਸਤਾਵੇਜ ਇਸ ਬਾਰੇ ਉਸ ਨੇ ਰੇਲਵੇ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
ਲਵਕੁਸ਼ ਅਤੇ ਰੇਲਵੇ ਦੇ ਹੋਰ ਕਰਮਚਾਰੀ ਰਾਮ ਪਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਟਾਂਡਾ ਵਿਖੇ ਤਾਇਨਾਤ ਗੇਟ ਮੈਨ ਨੂੰ ਲੁਟੇਰਿਆਂ ਨੇ ਲੁੱਟ ਲਿਆ ਸੀ ਅਤੇ ਰੇਲਵੇ ਕੁਆਟਰ ਵਿਚ ਵੀ ਚੋਰੀ ਹੋਈ ਹੈ। ਉਨ੍ਹਾਂ ਜੀ. ਆਰ. ਪੀ. ਅਤੇ ਆਰ. ਪੀ. ਐੱਫ਼. ਨੂੰ ਸੁਰੱਖਿਆ ਅਤੇ ਲੁਟੇਰੇ ਚੋਰਾਂ ਦੀ ਭਾਲ ਕਰਨ ਦੀ ਅਪੀਲ ਕੀਤੀ ਹੈ ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਚਾਵਲਾ ਮੋਬਾਇਲ ਪੁਆਇੰਟ 'ਤੇ ਚੱਲੀਆਂ ਗੋਲ਼ੀਆਂ, ਫੜਿਆ ਗਿਆ ਸ਼ੂਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
