ਕਿਸਾਨ ਹੱਟ ਕਰਿਆਨਾ ਪਰਚੂਨ ਕਾਉਂਟਰ ਖੁੱਲ੍ਹਵਾਉਣ ਦਾ ਝਾਂਸਾ ਦੇ ਕੇ 9 ਲੱਖ ਤੋਂ ਵਧੇਰੇ ਠੱਗੇ

Monday, Jun 22, 2026 - 02:23 PM (IST)

ਕਿਸਾਨ ਹੱਟ ਕਰਿਆਨਾ ਪਰਚੂਨ ਕਾਉਂਟਰ ਖੁੱਲ੍ਹਵਾਉਣ ਦਾ ਝਾਂਸਾ ਦੇ ਕੇ 9 ਲੱਖ ਤੋਂ ਵਧੇਰੇ ਠੱਗੇ

ਟਾਂਡਾ (ਵਰਿੰਦਰ ਪੰਡਤ)- ਟਾਂਡਾ ਪੁਲਸ ਨੇ ਟਾਂਡਾ 'ਚ ਕਿਸਾਨ ਹੱਟ ਕੈਟਲ ਫੀਡ ਅਤੇ ਕਿਸਾਨ ਹੱਟ ਕਰਿਆਨਾ ਪਰਚੂਨ ਕਾਊਂਟਰ ਅੱਡਾ ਦੋ ਸੜਕਾਂ ਖੋਲ੍ਹਣ ਦਾ ਝਾਸਾ ਦੇ ਕੇ ਇਕ ਵਿਅਕਤੀ ਨਾਲ 9 ਲੱਖ 50 ਹਜ਼ਾਰ 299 ਰੁਪਏ ਦੀ ਠੱਗੀ ਮਾਰੀ ਹੈ।  ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਸ਼ਕਤੀ ਪਾਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਜਾਜਾ ਦੇ ਬਿਆਨ ਦੇ ਆਧਾਰ 'ਤੇ ਜਗਦੇਵ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਰੋਇਲ ਵਿਊ ਹਾਊਸ ਪੱਖੋਵਾਲ ਰੋਡ ਲੁਧਿਆਣਾ ਹਾਲ ਵਾਸੀ ਨੇੜੇ ਤਾਜ ਰਿਜੋਰਟ ਆਲਮਗੀਰ ਡੇਹਲੋ ਲੁਧਿਆਣਾ ਖ਼ਿਲਾਫ਼ ਦਰਜ ਕੀਤਾ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ 'ਤੇ ਹੋਈ ਫਾਇਰਿੰਗ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News