ਕਰਿਆਨਾ ਸ਼ਾਪ ਮਾਲਕ ਨੂੰ ਲੁੱਟਣ ਮਗਰੋਂ ਸੋਢਲ ਵੱਲ ਭੱਜੇ ਸਨ ਲੁਟੇਰੇ, CCTV ਘੋਖਣ ’ਚ ਜੁਟੀ ਪੁਲਸ
Wednesday, Dec 13, 2023 - 04:39 PM (IST)
ਜਲੰਧਰ (ਵਰੁਣ)–ਮਥੁਰਾ ਨਗਰ ਵਿਚ ਦਿਨ ਚੜ੍ਹਦੇ ਹੀ ਕਰਿਆਨਾ ਵਿਚ ਵੜ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਸੋਢਲ ਵੱਲ ਭੱਜੇ ਸਨ। ਪੁਲਸ ਨੂੰ ਲੁਟੇਰਿਆਂ ਦੇ ਸਾਫ਼ ਚਿਹਰਿਆਂ ਦੀ ਫੁਟੇਜ ਮਿਲੀ, ਜਿਸ ਨੂੰ ਲੈ ਕੇ ਪੁਲਸ ਨੇ ਮੁਲਜ਼ਮਾਂ ਦੀ ਪਛਾਣ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।
ਪੁਲਸ ਦੀ ਮੰਨੀਏ ਤਾਂ ਵਾਰਦਾਤ ਨੇੜਲੇ ਇਲਾਕਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰ ਲਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੇ ਰੇਕੀ ਕਰਨ ਤੋਂ ਬਾਅਦ ਹੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੂੰ ਪਤਾ ਸੀ ਕਿ ਦੁਕਾਨ ਹਰ ਰੋਜ਼ ਸਵੇਰੇ 5.30 ਵਜੇ ਦੇ ਲਗਭਗ ਖੁੱਲ੍ਹਦੀ ਹੈ ਅਤੇ 7 ਤੋਂ 7.30 ਵਜੇ ਵਿਚਕਾਰ ਦੁਕਾਨ ਵਿਚ ਗਾਹਕ ਕਾਫ਼ੀ ਘੱਟ ਗਿਣਤੀ ਵਿਚ ਆਉਂਦੇ ਹਨ।
ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀਆਂ ਟੀਮਾਂ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦ ਇਸ ਮਾਮਲੇ ਨੂੰ ਟਰੇਸ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਸੰਸਦ ਦੀ ਸੁਰੱਖਿਆ 'ਚ ਹੋਈ ਕੁਤਾਹੀ ਦੇ ਮਾਮਲੇ 'ਚ MP ਗੁਰਜੀਤ ਔਜਲਾ ਦਾ ਵੱਡਾ ਬਿਆਨ
ਦੱਸਣਯੋਗ ਹੈ ਕਿ ਸੋਮਵਾਰ ਸਵੇਰੇ ਸਵਾ 7 ਵਜੇ ਮਥੁਰਾ ਨਗਰ ਵਿਚ ਬਾਈਕ ਸਵਾਰ 2 ਲੁਟੇਰਿਆਂ ਨੇ ਦੁਕਾਨ ਦੇ ਮਾਲਕ ਵਿਨੋਦ ਸ਼ਰਮਾ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਗੱਲੇ ਅਤੇ ਜੇਬ ਵਿਚੋਂ ਪੈਸੇ ਲੁੱਟ ਲਏ ਸਨ। ਮੁਲਜ਼ਮ ਆਪਣੇ ਨਾਲ ਬੀੜੀਆਂ, ਸਿਗਰੇਟਾਂ ਅਤੇ ਦੁੱਧ ਦੇ ਪੈਕੇਟ ਵੀ ਲੈ ਗਏ ਹਨ। ਥਾਣਾ ਨੰਬਰ 8 ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: 24 ਘੰਟਿਆਂ ਤੋਂ ਲਾਪਤਾ ਕੁੜੀ ਦੀ ਸੜੀ ਹੋਈ ਮਿਲੀ ਲਾਸ਼, ਦਹਿਲੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।