ਜਲੰਧਰ ''ਚ ਸੜਕ ਹਾਦਸੇ ਦੌਰਾਨ ਪਿਓ-ਪੁੱਤ ਦੀ ਹੋਈ ਮੌਤ ਦੇ ਮਾਮਲੇ ''ਚ ਨਵਾਂ ਮੋੜ, ਇਕ ਹੋਰ CCTV ਆਈ ਸਾਹਮਣੇ
Sunday, Nov 03, 2024 - 07:05 PM (IST)
ਜਲੰਧਰ (ਮ੍ਰਿਦੁਲ)–ਜਲੰਧਰ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਹੋਏ ਦਰਦਨਾਕ ਹਾਦਸੇ ਨੂੰ ਲੈ ਕੇ ਨਵਾਂ ਮੋੜ ਆਇਆ ਹੈ। ਕਾਰ ਚਾਲਕ ਨੌਜਵਾਨ ਨਿਸ਼ਚਯ ਮਸ਼ਹੂਰ ਜਿਊਲਰ ਦਾ ਬੇਟਾ ਹੈ। ਘਟਨਾ ਦੌਰਾਨ ਉਸ ਨਾਲ ਕਾਰ ਵਿਚ ਉਸ ਦਾ ਭਰਾ ਅਭਿਸ਼ੇਕ ਅਤੇ ਇਕ ਦੋਸਤ ਬੈਠੇ ਸਨ। ਮੁਲਜ਼ਮ ਨਿਸ਼ਚਯ ਦੇ ਪਿਤਾ ਸੰਜੀਵ ਵਰਮਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ।
ਦੱਸਣਯੋਗ ਹੈ ਕਿ ਪੂਰੀ ਘਟਨਾ ਦੀ ਅੱਜ ਇਕ ਹੋਰ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ, ਜਿਸ ਵਿਚ ਸਾਫ਼ ਵਿਖਾਈ ਦੇ ਰਿਹਾ ਸੀ ਕਿ ਘਟਨਾ ਤੋਂ ਬਾਅਦ ਐੱਕਸ. ਯੂ. ਵੀ. ਵਿਚੋਂ 2 ਲੋਕ ਬਾਹਰ ਨਿਕਲਦੇ ਹਨ ਅਤੇ ਬਿਨਾਂ ਕਿਸੇ ਡਰ ਦੇ ਦੂਜੇ ਗੱਡੀ ਨੂੰ ਇਸ਼ਾਰਾ ਕਰਕੇ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਥੇ ਮੌਜੂਦ ਲੋਕਾਂ ਵਿਚੋਂ ਕਿਸੇ ਨੇ ਵੀ ਨੌਜਵਾਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਹਾਦਸੇ ਦੀਆਂ ਹੁਣ ਤਕ 2 ਖ਼ੌਫ਼ਨਾਕ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਮੁਲਜ਼ਮ ਵੱਲੋਂ ਕਾਰ ਨੂੰ ਟੱਕਰ ਮਾਰਨ ਦੀ ਘਟਨਾ ਸਾਫ਼ ਵਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
ਮ੍ਰਿਤਕ ਦੀ ਬੇਟੀ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਅਤੇ ਭਤੀਜੀ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤੀ ਗਈ। ਪਰਿਵਾਰ ਨੇ ਕਿਹਾ ਸੀ ਕਿ ਜਦੋਂ ਤਕ ਮੁਲਜ਼ਮ ਕਾਬੂ ਨਹੀਂ ਕੀਤੇ ਜਾਂਦੇ, ਉਦੋਂ ਤਕ ਉਹ ਦੋਵੇਂ ਪਿਤਾ-ਪੁੱਤਰ ਦਾ ਸਸਕਾਰ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਘਟਨਾ ਥਿੰਦ ਹਸਪਤਾਲ ਦੇ ਬਾਹਰ ਦੀ ਹੈ, ਜਿੱਥੇ ਕਲੱਬ ਨਾਲ ਪਾਰਟੀ ਕਰਕੇ ਨਿਕਲ ਰਹੇ ਪਿਤਾ-ਪੁੱਤਰ ਆਪਣੀ ਬ੍ਰੇਜ਼ਾ ਕਾਰ ਵਿਚ ਬੈਠ ਹੀ ਰਹੇ ਸਨ ਕਿ ਤੇਜ਼ ਰਫ਼ਤਾਰ ਆਈ ਐਕਸ. ਯੂ. ਵੀ. ਕਾਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ।
ਅੱਖੀਂ ਦੇਖਣ ਵਾਲਿਆਂ ਅਨੁਸਾਰ ਐਕਸ. ਯੂ. ਵੀ. ਕਾਰ ਅਤੇ ਥਾਰ ਵਿਚ ਰੇਸ ਲੱਗੀ ਹੋਈ ਸੀ। ਜਦੋਂ ਜੀ. ਟੀ. ਬੀ. ਨਗਰ ਵੱਲੋਂ ਆ ਰਹੀ ਕਾਰ, ਜਿਸ ਦੀ ਸਪੀਡ ਲੱਗਭਗ 150 ਤੋਂ ਉੱਪਰ ਦੱਸੀ ਜਾ ਰਹੀ ਹੈ, ਨੇ ਇਕੋ ਝਟਕੇ ਵਿਚ ਪਿਤਾ-ਪੁੱਤਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੌਰਾਨ ਪਿਤਾ ਦੂਰ ਜਾ ਡਿੱਗਿਆ, ਜਦਕਿ ਬੇਟਾ ਬ੍ਰੇਜ਼ਾ ਕਾਰ ਦੇ ਹੇਠਾਂ ਫਸ ਗਿਆ। ਐਕਸ. ਯੂ. ਵੀ. ਕਾਰ ਬ੍ਰੇਜ਼ਾ ਨੂੰ ਟੱਕਰ ਮਾਰ ਕੇ ਦੂਜੇ ਪਾਸੇ ਜਾ ਪਲਟੀ। ਘਟਨਾ ਵਿਚ ਨੁਕਸਾਨੀ ਬ੍ਰੇਜ਼ਾ ਕਾਰ (ਪੀ ਬੀ 08 ਈ ਐੱਮ-6066) ਦੇ ਪਰਖੱਚੇ ਉੱਡ ਗਏ। ਦੂਜੀ ਕਾਰ ਵੈਨਿਊ ( ਪੀ ਬੀ 08 ਈ ਐੱਚ-3609) ਅਤੇ ਤੀਜੀ ਐੱਕਸ. ਯੂ. ਵੀ. (ਪੀ ਬੀ 08 ਈ ਐੱਫ-0900) ਕਾਰ ਨੁਕਸਾਨੀਆਂ ਗਈਆਂ ਸਨ।
ਇਹ ਵੀ ਪੜ੍ਹੋ- ਉਪਾਅ ਕਰਨ ਘਰ ਆਇਆ ਬਾਬਾ, ਕਰ ਗਿਆ ਵੱਡਾ ਕਾਰਾ, ਸੋਚਿਆ ਨਹੀਂ ਸੀ ਹੋਵੇਗਾ ਇਹ ਕੁਝ
ਪਰਿਵਾਰ ਨੇ ਅੰਤਿਮ ਸੰਸਕਾਰ ਨਾ ਕਰਨ ਦੀ ਦਿੱਤੀ ਚਿਤਾਵਨੀ
ਸ਼ਨੀਵਾਰ ਮ੍ਰਿਤਕ ਸੰਦੀਪ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਸਕਾਰ ਨਾ ਕਰਨ ਦੀ ਚਿਤਾਵਨੀ ਨੂੰ ਲੈ ਕੇ ਪੁਲਸ ਦਾ ਇਸ ਮਾਮਲੇ ’ਚ ਬਿਆਨ ਸਾਹਮਣੇ ਆਇਆ ਸੀ, ਜਿਸ ਵਿਚ ਆਦਿੱਤਿਆ ਆਈ. ਪੀ. ਐੱਸ., ਡੀ. ਸੀ. ਪੀ. ਹੈੱਡਕੁਆਰਟਰ ਜਲੰਧਰ ਨੇ ਮੀਡੀਆ ਨੂੰ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਹਾਦਸੇ ਬਾਰੇ ਇਕ ਰਿਪੋਰਟ ਵਾਇਰਲ ਹੋਈ ਹੈ, ਜਿਸ ਵਿਚ 2 ਤੇਜ਼ ਰਫ਼ਤਾਰ ਗੱਡੀਆਂ ਵਿਚ ਟੱਕਰ ਦੇ ਨਤੀਜੇ ਵਜੋਂ ਪਿਤਾ-ਪੁੱਤਰ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੀੜਤ ਸੜਕ ਕੰਢੇ ਖੜ੍ਹੇ ਸਨ, ਜਦੋਂ ਇਕ ਕਾਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਪੁਲਸ ਥਾਣਾ ਨੰਬਰ 6 ਵਿਚ ਧਾਰਾ 106, 281, 324 (4), 324 (5) ਬੀ. ਐੱਨ. ਐੱਸ. ਤਹਿਤ ਇਕ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਕੇਸ ਦੀ ਜਾਂਚ ਸੀ. ਆਈ. ਏ. ਸਟਾਫ਼-1 ਨੂੰ ਸੌਂਪੀ, ਥਾਰ ਚਾਲਕ ’ਤੇ ਹੋਵੇਗੀ ਵੱਖਰੀ ਐੱਫ਼. ਆਈ. ਆਰ. ਦਰਜ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਵਾਪਰੇ ਇਸ ਕਥਿਤ ਹਿੱਟ ਐਂਡ ਰਨ ਕੇਸ ਦੀ ਜਾਂਚ ਥਾਣਾ ਨੰਬਰ 6 ਦੀ ਪੁਲਸ ਤੋਂ ਹਟਾ ਕੇ ਸੀ. ਆਈ. ਏ. ਸਟਾਫ਼-1 ਨੂੰ ਸੌਂਪ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਥਾਰ ਚਾਲਕ ਜੋਕਿ ਨਿਸ਼ਚਯ ਅਤੇ ਉਸ ਦੇ ਦੋਸਤ ਨੂੰ ਲੈ ਕੇ ਭੱਜਿਆ ਸੀ, ਉਸ ਖ਼ਿਲਾਫ਼ ਵੱਖਰੀ ਐੱਫ਼. ਆਈ. ਆਰ. ਦਰਜ ਹੋਵੇਗੀ।
ਪਿਤਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਸ ’ਤੇ ਪਿਆ ਸਿਆਸੀ ਦਬਾਅ
ਇਸ ਮਾਮਲੇ ਵਿਚ ਜਿਊਲਰ ਪਿਤਾ ਸੰਜੀਵ ਵਰਮਾ ਦੀ ਗ੍ਰਿਫ਼ਤਾਰੀ ਹੁਣ ਤਕ ਪੁਲਸ ਨੇ ਨਹੀਂ ਕੀਤੀ ਹੈ। ਸੂਤਰਾਂ ਦੀ ਮੰਨੀਏ ਤਾਂ ਉਕਤ ਮੁਲਜ਼ਮ ਦੇ ਪਿਤਾ ਸੰਜੀਵ ਵਰਮਾ ਨੂੰ ਗ੍ਰਿਫ਼ਤਾਰ ਹੋਣ ਤੋਂ ਬਚਾਉਣ ਲਈ ਸ਼ਹਿਰ ਦੇ ਕਈ ਪ੍ਰਸਿੱਧ ਆਗੂ ਨਿੱਤਰ ਪਏ ਹਨ, ਜੋ ਕਿ ਸਿਆਸੀ ਫਾਇਦੇ ਲਈ ਉਕਤ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਜਿਊਲਰ ਸੰਜੀਵ ਵਰਮਾ ਕਈ ਧਾਰਮਿਕ ਕਥਾ ਕਰਵਾਉਣ ਲਈ ਵੀ ਮਸ਼ਹੂਰ ਹੈ।
ਇਹ ਵੀ ਪੜ੍ਹੋ- ਕਪੂਰਥਲਾ: MBBS ਦੀ ਵਿਦਿਆਰਥਣ ਨੂੰ ਕਮਰੇ 'ਚ ਇਸ ਹਾਲ 'ਚ ਵੇਖ ਹੈਰਾਨ ਰਹਿ ਗਿਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8