ਰਾਮਾ ਮੰਡੀ ਬਾਜ਼ਾਰ ’ਚ ਕਾਂਗਰਸੀ ਆਗੂ ਦੀ ਪਤਨੀ ਦੀਆਂ ਵਾਲੀਆਂ ਝਪਟ ਕੇ ਲੈ ਗਏ ਲੁਟੇਰੇ

Saturday, Nov 09, 2024 - 05:33 AM (IST)

ਰਾਮਾ ਮੰਡੀ ਬਾਜ਼ਾਰ ’ਚ ਕਾਂਗਰਸੀ ਆਗੂ ਦੀ ਪਤਨੀ ਦੀਆਂ ਵਾਲੀਆਂ ਝਪਟ ਕੇ ਲੈ ਗਏ ਲੁਟੇਰੇ

ਜਲੰਧਰ (ਮਹੇਸ਼) : ਰਾਮਾ ਮੰਡੀ ਬਾਜ਼ਾਰ ਵਿਚ ਨਿਊ ਕ੍ਰਿਸ਼ਨਾ ਸਵੀਟਸ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਕਾਂਗਰਸੀ ਆਗੂ ਆਤਮ ਪ੍ਰਕਾਸ਼ ਪਾਸੀ ਦੀ ਪਤਨੀ ਗਿਆਨ ਕੌਰ ਦੀਆਂ ਬਾਈਕ ਸਵਾਰ ਲੁਟੇਰੇ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਦਕੋਹਾ ਵਿਚ ਸ੍ਰੀ ਗੁਰੂ ਰਵਿਦਾਸ ਗੁਰਦੁਆਰੇ ਨੇੜੇ ਰਹਿਣ ਵਾਲੇ ਕਾਂਗਰਸੀ ਆਗੂ ਪਾਸੀ ਨੇ ਇਹ ਸ਼ਿਕਾਇਤ ਥਾਣਾ ਰਾਮਾ ਮੰਡੀ (ਸੂਰਿਆ ਐਨਕਲੇਵ) ਦੀ ਪੁਲਸ ਕੋਲ ਦਰਜ ਕਰਵਾ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸਕੂਟਰ (ਚੇਤਕ ਬਜਾਜ) ’ਤੇ ਰਾਮਾ ਮੰਡੀ ਬਾਜ਼ਾਰ ਤੋਂ ਆਪਣੇ ਘਰ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਮੋੜ ਮੁੜਨ ਲੱਗੇ ਤਾਂ ਪਿੱਛਿਓਂ ਆਏ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੀ ਪਤਨੀ, ਜੋ ਕਿ ਸਕੂਟਰ ਦੇ ਪਿੱਛੇ ਵਾਲੀ ਸੀਟ ’ਤੇ ਬੈਠੀ ਹੋਈ ਸੀ, ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਭੁਗਤਾਨ ਦੇ ਨਵੇਂ ਪੇਮੈਂਟ ਸਿਸਟਮ ਨਾਲ 78 ਲੱਖ ਪੈਨਸ਼ਨਰਾਂ ਨੂੰ ਹੋਵੇਗਾ ਫ਼ਾਇਦਾ, ਨਵਾਂ CPPS ਇੰਝ ਕਰੇਗਾ ਕੰਮ

ਕਾਂਗਰਸੀ ਆਗੂ ਨੇ ਕਿਹਾ ਕਿ ਬਾਈਕ ਸਵਾਰ ਲੁਟੇਰਿਆਂ ਨੇ ਸਿਰ ’ਤੇ ਹੈਲਮੇਟ ਪਹਿਨੇ ਹੋਏ ਸਨ। ਉਨ੍ਹਾਂ ਕਿਹਾ ਕਿ ਲੁਟੇਰਿਆਂ ਦਾ ਬਾਈਕ ਕਾਲੇ ਰੰਗ ਦਾ ਸੀ ਪਰ ਉਹ ਨੰਬਰ ਪਲੇਟ ਨਹੀਂ ਪੜ੍ਹ ਸਕੇ। ਪਾਸੀ ਨੇ ਕਿਹਾ ਕਿ ਲਗਾਤਾਰ ਵਧ ਰਹੀਆਂ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ। ਪੁਲਸ ਪ੍ਰਸ਼ਾਸਨ ਨੂੰ ਇਨ੍ਹਾਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News