ਬਿਨਾਂ ਰਜਿਸਟਰਡ ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ 2 ਮਾਲਕ ਗ੍ਰਿਫ਼ਤਾਰ
Saturday, Nov 09, 2024 - 12:53 PM (IST)

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-34 ’ਚ ਬਿਨਾਂ ਪ੍ਰਵਾਨਗੀ ਤੋਂ ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ। ਇਨ੍ਹਾਂ ਦੀ ਪਛਾਣ ਰਜਨੀਸ਼ ਦਾਦਾ ਤੇ ਪੁਨੀਤ ਦਾਦਾ ਵਾਸੀ ਫੇਜ਼-2 ਮੋਹਾਲੀ ਵਜੋਂ ਹੋਈ ਹੈ। ਸੈਕਟਰ-34 ਥਾਣਾ ਪੁਲਸ ਨੇ ਦੋਹਾਂ ਖ਼ਿਲਾਫ਼ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ।
ਹਾਲਾਂਕਿ ਬਾਅਦ ’ਚ ਜ਼ਮਾਨਤ ਦੇ ਦਿੱਤੀ ਗਈ। ਪੁਲਸ ਇਮੀਗ੍ਰੇਸ਼ਨ ਕੰਪਨੀਆਂ ਦੇ ਰਿਕਾਰਡ ਦੀ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਪਤਾ ਲੱਗਾ ਕਿ ਮੋਹਾਲੀ ਫੇਜ਼-2 ਦੇ ਵਸਨੀਕ ਰਜਨੀਸ਼ ਦਾਦਾ ਤੇ ਪੁਨੀਤ ਦਾਦਾ ਨੇ ਬਿਨਾਂ ਪ੍ਰਵਾਨਗੀ ਤੋਂ ਇਮੀਗ੍ਰੇਸ਼ਨ ਕੰਪਨੀ ਖੋਲ੍ਹੀ ਹੋਈ ਹੈ। ਟੀਮ ਨੇ ਜਦੋਂ ਕੰਪਨੀ ਦਾ ਰਿਕਾਰਡ ਮੰਗਿਆ ਤਾਂ ਉਹ ਨਹੀਂ ਦਿਖਾ ਸਕੇ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।