ਨੌਜਵਾਨ ਤੋਂ ਮੋਬਾਈਲ ਖੋਹ ਰਹੇ ਸਨ ਲੁਟੇਰੇ, ਇਕ ਨੂੰ ਲੋਕਾਂ ਦੀ ਮਦਦ ਨਾਲ ਫੜਿਆ, 2 ਹੋਏ ਫ਼ਰਾਰ

Wednesday, Nov 13, 2024 - 07:54 AM (IST)

ਨੌਜਵਾਨ ਤੋਂ ਮੋਬਾਈਲ ਖੋਹ ਰਹੇ ਸਨ ਲੁਟੇਰੇ, ਇਕ ਨੂੰ ਲੋਕਾਂ ਦੀ ਮਦਦ ਨਾਲ ਫੜਿਆ, 2 ਹੋਏ ਫ਼ਰਾਰ

ਲੁਧਿਆਣਾ (ਬੇਰੀ) : ਪਤਨੀ ਦੇ ਨਾਲ ਸਬਜ਼ੀ ਲੈਣ ਗਏ ਨੌਜਵਾਨ ਤੋਂ ਬਾਈਕ ਸਵਾਰ 3 ਨੌਜਵਾਨਾਂ ਨੇ ਮੋਬਾਈਲ ਲੁੱਟ ਲਿਆ। ਨੌਜਵਾਨ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਪਰ ਨੌਜਵਾਨ ਮੁਲਜ਼ਮਾਂ ਨਾਲ ਭਿੜ ਪਿਆ। ਰਾਹਗੀਰਾਂ ਦੀ ਮਦਦ ਨਾਲ ਉਸ ਨੇ ਇਕ ਲੁਟੇਰੇ ਨੂੰ ਫੜ ਲਿਆ, ਜਦੋਂਕਿ ਬਾਕੀ 2 ਲੁਟੇਰੇ ਬਾਈਕ ’ਤੇ ਮੋਬਾਈਲ ਲੈ ਕੇ ਫ਼ਰਾਰ ਹੋ ਗਏ। ਲੋਕਾਂ ਨੇ ਫੜੇ ਹੋਏ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਹਵਾਲੇ ਕਰ ਦਿੱਤਾ।

ਜਾਣਕਾਰੀ ਦਿੰਦਿਆਂ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਆਦਰਸ਼ ਨਗਰ ’ਚ ਰਹਿੰਦਾ ਹੈ। ਉਹ ਸ਼ਾਮ ਨੂੰ ਆਪਣੀ ਪਤਨੀ ਨਾਲ ਈ. ਡਬਲਯੂ. ਐੱਸ. ਕਾਲੋਨੀ ’ਚ ਸਬਜ਼ੀ ਲੈਣ ਗਿਆ ਸੀ। ਜਦੋਂ ਉਹ ਵਾਪਸ ਘਰ ਜਾ ਰਿਹਾ ਸੀ ਤਾਂ ਅਚਾਨਕ ਪਿੱਛੋਂ ਬਾਈਕ ’ਤੇ 3 ਨੌਜਵਾਨ ਆਏ, ਜੋ ਉਸ ਦਾ ਮੋਬਾਈਲ ਖੋਹਣ ਲੱਗੇ। ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰਨ ਲੱਗੇ। ਉਸ ਨੇ ਇਕ ਮੁਲਜ਼ਮ ਨੂੰ ਫੜ ਲਿਆ।

ਇਸ ਦੌਰਾਨ ਲੋਕਾਂ ਦੇ ਇਕੱਠੇ ਹੋਣ ’ਤੇ ਇਕ ਮੁਲਜ਼ਮ ਨੂੰ ਦਬੋਚ ਲਿਆ ਪਰ ਬਾਕੀ ਦੋਵੇਂ ਬਾਈਕ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਮੁਲਜ਼ਮ ਉਸ ਦਾ ਮੋਬਾਈਲ ਵੀ ਨਾਲ ਲੈ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News