ਪਰਸ ਝਪਟ ਕੇ ਫਰਾਰ ਹੋਏ ਤਿੰਨ ਨੌਜਵਾਨ ਚੜ੍ਹੇ ਪੁਲਸ ਅੜਿੱਕੇ

Sunday, Jul 21, 2019 - 02:15 PM (IST)

ਪਰਸ ਝਪਟ ਕੇ ਫਰਾਰ ਹੋਏ ਤਿੰਨ ਨੌਜਵਾਨ ਚੜ੍ਹੇ ਪੁਲਸ ਅੜਿੱਕੇ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਬੀਤੇ ਦਿਨ ਗੈਸ ਏਜੰਸੀ ਗੋਦਾਮ ਮਿਆਣੀ ਨਜ਼ਦੀਕ ਇਕ ਵਿਦਿਆਰਥਣ ਕੋਲੋਂ ਪਰਸ ਝਪਟ ਕੇ ਫਰਾਰ ਹੋਏ ਤਿੰਨ ਝਪਟਮਾਰਾਂ ਦੀ ਪਛਾਣ ਕਰਦੇ ਹੋਏ ਟਾਂਡਾ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨ 12 ਵਜੇ ਦੇ ਕਰੀਬ ਮਾਂ ਧੀ ਕੋਲੋਂ ਪਰਸ ਝਪਟ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ ਇਨ੍ਹਾਂ ਝਪਟਮਾਰਾਂ ਖਲਾਫ ਟਾਂਡਾ ਪੁਲਸ ਨੇ ਵਿਦਿਆਰਥਣ ਸੁਰਿੰਦਰ ਕੌਰ ਦੀ ਮਾਂ ਬਲਜੀਤ ਕੌਰ ਪਤਨੀ ਨਿਰਮਲ ਸਿੰਘ ਵਾਸੀ ਨਿੱਕੀ ਮਿਆਣੀ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਸੀ। ਬਾਅਦ 'ਚ ਇਨ੍ਹਾਂ ਤਿੰਨਾਂ ਨੂੰ ਟਾਂਡਾ ਪੁਲਸ ਦੀ ਟੀਮ ਨੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਗਰ ਪੁੱਤਰ ਬਲਜੀਤ ਸਿੰਘ ਨਿਵਾਸੀ ਕਰਮ ਸਿੰਘ ਕਲੋਨੀ ਮੁਹੱਲਾ ਆਂਟੀ ਵਾਲਾ ਭੋਗਪੁਰ, ਜਸਵਿੰਦਰ ਸਿੰਘ ਉਰਫ ਸ਼ਾਲੂ ਪੁੱਤਰ ਅਮ੍ਰਿਤਪਾਲ ਸਿੰਘ ਨਿਵਾਸੀ ਵਾਰਡ ਨੰਬਰ 3 ਰੂਪਨਗਰ ਭੋਗਪੁਰ ਅਤੇ ਮਨਦੀਪ ਸਿੰਘ ਦੀਪੂ ਪੁੱਤਰ ਜਸਵੀਰ ਸਿੰਘ ਨਿਵਾਸੀ ਰੂਪਨਗਰ ਭੋਗਪੁਰ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿਆਕਤੀ ਚੋਰੀਆਂ ਕਰਨ ਦੇ ਆਦਿ ਹਨ ਅਤੇ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।


author

shivani attri

Content Editor

Related News