ਲੋਕ ਸਭਾ ਚੋਣਾਂ ਸੰਬੰਧੀ ਹੋ ਰਹੀ ਚੈਕਿੰਗ ਦੌਰਾਨ ਕਾਰ ''ਚੋਂ 10 ਲੱਖ ਰੁਪਏ ਬਰਾਮਦ

03/18/2024 5:47:03 PM

ਭੁਲੱਥ (ਰਜਿੰਦਰ)- ਲੋਕ ਸਭਾ ਚੋਣਾਂ-2024 ਸੰਬੰਧੀ ਲੱਗੇ ਕੋਡ ਆਫ ਕੰਡਕਟ ਦੌਰਾਨ ਜਲੰਧਰ- ਅੰਮ੍ਰਿਤਸਰ ਮੁੱਖ ਮਾਰਗ 'ਤੇ ਢਿੱਲਵਾਂ ਵਿਖੇ ਹਾਈਟੈੱਕ ਨਾਕੇ ਦੌਰਾਨ ਪੁਲਸ ਨੇ ਇਕ ਕਾਰ ਵਿਚੋਂ 10 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜੋ ਪੁਲਸ ਵੱਲੋਂ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤੀ ਗਈ ਹੈ।  ਇਹ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਭੁਲੱਥ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਸੰਬੰਧੀ ਕੋਡ ਆਫ ਕੰਡਕਟ 16 ਮਾਰਚ ਤੋਂ ਲਾਗੂ ਹੈ। ਐੱਸ.ਐੱਸ.ਪੀ. ਕਪੂਰਥਲਾ ਸ੍ਰੀਮਤੀ ਵਤਸਲਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਡਵੀਜ਼ਨ ਭੁਲੱਥ ਦੇ ਇਲਾਕੇ ਵਿਚ ਢਿੱਲਵਾਂ ਵਿਖੇ ਹਾਈਟੈੱਕ ਨਾਕੇ 'ਤੇ ਚੈਕਿੰਗ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਡੀ.ਐੱਸ.ਪੀ.ਭੁਲੱਥ ਨੇ ਦੱਸਿਆ ਕਿ ਅੱਜ ਉਹ ਖੁਦ ਅਤੇ  ਥਾਣਾ ਢਿੱਲਵਾਂ ਦੇ ਐੱਸ.ਐੱਚ.ਓ. ਇੰਸ: ਸੁਖਬੀਰ ਸਿੰਘ  ਪੁਲਸ ਪਾਰਟੀ ਸਮੇਤ ਅੱਜ ਹਾਈਟੈੱਕ ਨਾਕੇ ਢਿੱਲਵਾਂ 'ਤੇ ਚੈਕਿੰਗ ਕਰ ਰਹੇ ਸਨ। ਜਿਸ ਦੌਰਾਨ ਅੰਮ੍ਰਿਤਸਰ ਵੱਲੋਂ ਇਕ ਜੈੱਨ ਇਸਟੀਲੋ ਕਾਰ ਆਈ, ਜਿਸਨੂੰ ਰੁਟੀਨ ਵਿਚ ਚੈਕਿੰਗ ਲਈ ਰੋਕਿਆ। ਇਸ ਕਾਰ ਵਿਚ ਸਵਾਰ ਦੋ ਵਿਅਕਤੀ ਜਿਨ੍ਹਾਂ ਵਿਚੋ ਇਕ ਦਾ ਨਾਮ ਸ਼ਿਵਾ ਕਾਂਤ ਪੁੱਤਰ ਸ਼ਿਵ ਸ਼ਰਮਾ ਅਤੇ ਦੂਸਰੇ ਵਿਅਕਤੀ ਦਾ ਨਾਮ ਅਨੂਪ ਚਾਹੁਰੀਆ ਪੁੱਤਰ ਸੀਤਾ ਰਾਮ ਵਾਸੀਆਨ 33, ਬਰਿਯਾਮ ਪੁਰਵਾ,ਬਰਹਾਸ, ਮਧੂਗੰਜ ਗੋਤਾਰਾ, ਜਿਲਾ ਹਰਦੋਈ ਯੂ.ਪੀ. ਹਾਲ ਗਲੀ ਨੰਬਰ ਪਲਾਟ ਨੰਬਰ - 1 ਨੇੜੇ ਪਰਸ਼ੂ ਰਾਮ ਮੰਦਰ ਅੰਮ੍ਰਿਤਸਰ ਸਨ, ਜਿਨ੍ਹਾਂ ਪਾਸੋਂ ਚੈਕਿੰਗ ਦੌਰਾਨੇ 10 ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਹੋਈ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਪੁੱਛਗਿੱਛ ਦੌਰਾਨ ਕਾਰ ਸਵਾਰ ਵਿਅਕਤੀ 10 ਲੱਖ ਰੁਪਏ ਸੰਬੰਧੀ ਕੋਈ ਸਪੱਸ਼ਟੀਕਰਨ ਨਹੀਂ ਦੇ ਸਕੇ। ਮੌਕੇ 'ਤੇ ਫਲਾਇੰਗ ਸੁਕਐਡ ਟੀਮ ਅਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ। ਉਕਤ 10 ਲੱਖ ਰੁਪਏ ਇਨਕਮ ਟੈਕਸ ਵਿਭਾਗ ਹਵਾਲੇ ਕਰ ਦਿੱਤੇ ਗਏ ਹਨ, ਇਸ ਸੰਬੰਧੀ ਅਗਲੇਰੀ ਕਾਰਵਾਈ ਇਨਕਮ ਟੈਕਸ ਵਿਭਾਗ ਕਰੇਗਾ। 

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News