ਖੇਤਾਂ ’ਚੋਂ ਇਕ ਡਰੋਨ ਬਰਾਮਦ, ਮਾਮਲਾ ਦਰਜ

Saturday, Jan 24, 2026 - 11:15 AM (IST)

ਖੇਤਾਂ ’ਚੋਂ ਇਕ ਡਰੋਨ ਬਰਾਮਦ, ਮਾਮਲਾ ਦਰਜ

ਗੁਰੂਹਰਸਹਾਏ (ਸਿਕਰੀ) : ਸਰਹੱਦੀ ਪਿੰਡ ਚੱਕ ਮਹਾਤਮ (ਪਾਲੀ ਵਾਲਾ) ਚੱਕੀ ਬਹਾਦਰ ਕੇ ਵਿਖੇ ਖੇਤਾਂ ਵਿਚੋਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਇਕ ਡਰੋਨ ਬਰਾਮਦ ਕੀਤਾ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਏਅਰ ਕਰਾਫਟ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਿਤੀ 22 ਜਨਵਰੀ 2026 ਨੂੰ ਕਰੀਬ 4.30 ਪੀਐੱਮ ’ਤੇ ਪਿੰਡ ਚੱਕ ਮਹਾਤਮ (ਪਾਲੀ ਵਾਲਾ) ਚੱਕੀ ਬਹਾਦਰ ਕੇ ਵਿਖੇ ਖੇਤਾਂ ਵਿਚ ਡਰੋਨ ਆਉਣ ਸਬੰਧੀ ਸੋਭੀ ਚੰਦ ਯਾਦਵ ਕੰਪਨੀ ਕਮਾਂਡਰ 160 ਬੀ. ਐੱਸ. ਐੱਫ. ਵੱਲੋਂ ਸੂਚਨਾ ਪ੍ਰਾਪਤ ਹੋਈ। ਜਾਂਚ ਕਰਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਫ. ਵੱਲੋਂ ਡਰੋਨ ਸਮੇਤ ਪੱਤਰ ਲਿਆ ਕੇ ਉਸ ਹਵਾਲੇ ਕੀਤਾ। ਜਾਂਚ ਕਰਤਾ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
 


author

Babita

Content Editor

Related News