ਨੈਸ਼ਨਲ ਹਾਈਵੇਅ ''ਤੇ ਬੇਕਾਬੂ ਹੋ ਕੇ ਕਾਰ ਪਲਟੀ, ਵੱਡਾ ਹਾਦਸਾ ਹੋਣ ਤੋਂ ਟਲਿਆ
Saturday, Jan 24, 2026 - 03:27 PM (IST)
ਜਲਾਲਾਬਾਦ (ਬਜਾਜ) : ਅੱਜ ਸਵੇਰੇ ਪਿੰਡ ਚੱਕ ਅਰਾਈਆਵਾਲਾ (ਫਲੀਆਵਾਲਾ) ਵਿਖੇ ਸ੍ਰੀ ਮੁਕਤਸਰ ਸਾਹਿਬ-ਜਲਾਲਾਬਾਦ ਨੈਸ਼ਨਲ ਹਾਈਵੇਅ ਸੜਕ ’ਤੇ ਆ ਰਹੀ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ, ਜਦੋਂ ਕਿ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਇਕ ਕਾਰ ਪਿੰਡ ਤੰਬੂਵਾਲਾ ਤੋਂ ਜਲਾਲਾਬਾਦ ਸ਼ਹਿਰ ਨੂੰ ਆ ਰਹੀ ਸੀ। ਇਸ ਨੂੰ ਇਕ ਨੌਜਵਾਨ ਵਿਅਕਤੀ ਚਲਾ ਰਿਹਾ ਸੀ।
ਪਿੰਡ ਫਲੀਆਂਵਾਲਾ ਦੇ ਕੋਲ ਨੈਸ਼ਨਲ ਹਾਈਵੇਅ ਮਾਰਗ ’ਤੇ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਹੋ ਕੇ ਸੜਕ ਕਿਨਾਰੇ ਤੇ ਬੀ. ਐੱਸ. ਐੱਫ. ਦੀ ਕੰਧ ਨਾਲ ਟਕਰਾਉਂਦੀ ਪਲਟ ਗਈ ਅਤੇ ਇਸ ਦੌਰਾਨ ਏਅਰਬੈਗ ਖੁੱਲ੍ਹ ਜਾਣ ਕਾਰਨ ਕਾਰ ਚਾਲਕ ਵਾਲ-ਵਾਲ ਬਚ ਗਿਆ। ਇਹ ਹਾਦਸਾ ਭਿਆਨਕ ਸੀ, ਜਿਸ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਪਰ ਜਾਨੀ ਨੁਕਸਾਨ ਨਹੀਂ ਹੋਇਆ, ਜਦੋਂ ਕਿ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
