ਡਰਾਈਵਰ ਦੀ ਰਾਤੋਂ-ਰਾਤ ਬਦਲੀ ਕਿਸਮਤ: ਪੰਜਾਬ ਸਟੇਟ ਲੋਹੜੀ ਬੰਪਰ 'ਚ ਜਿੱਤਿਆ 10 ਕਰੋੜ
Sunday, Jan 18, 2026 - 04:28 PM (IST)
ਬਠਿੰਡਾ/ਸਿਰਸਾ- ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਾਨੀਆਂ ਅਧੀਨ ਪੈਂਦੇ ਪਿੰਡ ਮੁਹੰਮਦਪੁਰੀਆ ਦੇ ਰਹਿਣ ਵਾਲੇ ਇਕ ਸਧਾਰਨ ਡਰਾਈਵਰ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਪੇਸ਼ੇ ਤੋਂ ਡਰਾਈਵਰ ਪ੍ਰਿਥਵੀ ਸਿੰਘ ਨੇ ਪੰਜਾਬ ਸਟੇਟ ਡੀਅਰ ਲਾਟਰੀ (ਲੋਹੜੀ ਮਕਰ ਸੰਕ੍ਰਾਂਤੀ ਬੰਪਰ 2026) 'ਚ 10 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਵੱਡੀ ਜਿੱਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਇਲਾਕੇ 'ਚ ਖੁਸ਼ੀ ਦਾ ਮਾਹੌਲ ਹੈ।
ਤੀਜੀ ਕੋਸ਼ਿਸ਼ 'ਚ ਲੱਗੀ ਲਾਟਰੀ
35 ਸਾਲਾ ਪ੍ਰਿਥਵੀ ਸਿੰਘ ਨੇ ਆਪਣੀ ਜ਼ਿੰਦਗੀ 'ਚ ਸਿਰਫ਼ ਤੀਜੀ ਵਾਰ ਲਾਟਰੀ ਦੀ ਟਿਕਟ ਖਰੀਦੀ ਸੀ। ਉਸ ਨੇ ਇਹ ਕਿਸਮਤ ਵਾਲੀ ਟਿਕਟ (ਨੰਬਰ 327706) ਡੱਬਵਾਲੀ ਦੇ ਕੋਲ ਸਥਿਤ ਪਿੰਡ ਕਿਲਿਆਂਵਾਲੀ ਤੋਂ ਖਰੀਦੀ ਸੀ। ਸ਼ਨੀਵਾਰ ਨੂੰ ਨਤੀਜੇ ਐਲਾਨੇ ਜਾਣ ਤੋਂ ਬਾਅਦ ਜਦੋਂ ਉਸ ਨੂੰ ਜਿੱਤ ਬਾਰੇ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਇਹ ਵੀ ਪੜ੍ਹੋ- ਲੋਹੜੀ ਬੰਪਰ 2026 : ਇਸ ਲੱਕੀ ਨੰਬਰ ਦੀ ਚਮਕੀ ਕਿਸਮਤ, ਦੇਖੋ ਪੂਰੀ ਲਿਸਟ
ਪਰਿਵਾਰ ਨੇ ਢੋਲ-ਨਗਾੜੇ ਨਾਲ ਮਨਾਇਆ ਜਸ਼ਨ
ਇਸ ਇਤਿਹਾਸਕ ਜਿੱਤ ਤੋਂ ਬਾਅਦ ਪ੍ਰਿਥਵੀ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਪਰਿਵਾਰ ਨੇ ਢੋਲ-ਨਗਾੜੇ ਵਜਾ ਕੇ ਅਤੇ ਪ੍ਰਿਥਵੀ ਨੂੰ ਨੋਟਾਂ ਦੇ ਹਾਰ ਪਾ ਕੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ। ਪ੍ਰਿਥਵੀ ਦੇ 6 ਸਾਲਾ ਪੁੱਤਰ ਦਕਸ਼ ਦੀ ਮਾਸੂਮੀਅਤ ਨੇ ਸਭ ਦਾ ਦਿਲ ਜਿੱਤ ਲਿਆ, ਜਿਸ ਨੇ ਖੁਸ਼ੀ 'ਚ ਕਿਹਾ ਕਿ "ਹੁਣ ਅਸੀਂ ਥਾਰ ਗੱਡੀ ਲਵਾਂਗੇ।" ਪ੍ਰਿਥਵੀ ਦੀ ਪਤਨੀ ਸੁਮਨ, ਜੋ ਕਿ ਇਕ ਸਕੂਲ 'ਚ ਚਪੜਾਸੀ ਵਜੋਂ ਕੰਮ ਕਰਦੀ ਹੈ, ਨੇ ਇਸ ਨੂੰ ਪ੍ਰਮਾਤਮਾ ਦਾ ਆਸ਼ੀਰਵਾਦ ਦੱਸਿਆ ਹੈ।
ਸੰਘਰਸ਼ ਅਤੇ ਭਵਿੱਖ ਦੀਆਂ ਯੋਜਨਾਵਾਂ
ਪ੍ਰਿਥਵੀ ਸਿੰਘ ਇਕ ਬਹੁਤ ਹੀ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਰਿਵਾਰ 'ਚ ਪਿਤਾ ਦੇਵੀ ਲਾਲ, ਪਤਨੀ ਸੁਮਨ, ਬੇਟੀ ਰਿਤਿਕਾ ਅਤੇ ਬੇਟਾ ਦਕਸ਼ ਸ਼ਾਮਲ ਹਨ। ਪ੍ਰਿਥਵੀ ਨੇ ਦੱਸਿਆ ਕਿ ਇਸ ਇਨਾਮੀ ਰਾਸ਼ੀ ਨਾਲ ਉਹ ਆਪਣੇ ਅਧੂਰੇ ਸੁਪਨੇ ਪੂਰੇ ਕਰਨਗੇ ਅਤੇ ਆਪਣੇ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਦੇਵਾਂਗੇ।
ਇਹ ਵੀ ਪੜ੍ਹੋ- ਜਲੰਧਰ : ਸੋਮਵਾਰ ਨੂੰ 'ਬੰਦ' ਦੀ ਕਾਲ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
