ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
Tuesday, Jan 20, 2026 - 04:59 PM (IST)
ਫ਼ਿਰੋਜ਼ਪੁਰ (ਸੋਨੂੰ) : ਜ਼ਿਲ੍ਹੇ 'ਚ ਬਾਲ ਭਿੱਖਿਆ ਖ਼ਿਲਾਫ਼ ਚੱਲ ਰਹੀ ਮੁਹਿੰਮ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਅਤੇ ਗੁਰੂਹਰਸਹਾਏ ਵੱਲੋਂ ਪੁਲਸ ਵਿਭਾਗ ਨਾਲ ਤਾਲਮੇਲ ਕਰ ਕੇ ਬਾਲ ਭਿੱਖਿਆ ਨੂੰ ਰੋਕਣ ਲਈ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਲਜਿੰਦਰ ਕੌਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਛਾਉਣੀ ਅੰਦਰ 17 ਜਨਵਰੀ 2026 ਨੂੰ ਰੇਲਵੇ ਸਟੇਸ਼ਨ, ਸ਼ਨੀ ਮੰਦਿਰ, ਲਾਈਟਾਂ ਵਾਲਾ ਚੌਂਕ, ਗੁਰੂਹਰਸਹਾਏ ਵਿਖੇ ਰੇਲਵੇ ਸਟੇਸ਼ਨ, ਮੇਨ ਮਾਰਕੀਟ ਅਤੇ 18 ਜਨਵਰੀ 2026 ਨੂੰ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਚੈਕਿੰਗ ਕੀਤੀ ਗਈ। ਇਸ ਦੌਰਾਨ ਕੋਈ ਵੀ ਬੱਚਾ ਭਿੱਖਿਆ ਮੰਗਦਾ ਪ੍ਰਾਪਤ ਨਹੀ ਹੋਇਆ। ਇਸ ਚੈਕਿੰਗ ਦੌਰਾਨ ਜਸਵਿੰਦਰ ਕੌਰ ਬਾਲ ਸੁਰੱਖਿਆ ਅਫ਼ਸਰ (ਗੈਰ-ਸੰਗਠਨਾਤਮਤਕ, ਅਸ਼ੀਸ਼ ਕੁਮਾਰ, ਗਗਨਦੀਪ ਸਿੰਘ ਸੁਪਰਵਾਈਜ਼ਰ, ਪਾਇਲ, ਅਮਨਜੋਤ ਅਤੇ ਰੇਲਵੇ ਪੁਲਸ ਫੋਰਸ ਅਤੇ ਜਨਰਲ ਪੁਲਸ ਦੇ ਮੈਬਰ ਹਾਜ਼ਰ ਸਨ।
