ਸਰਹੱਦ ਨੇੜੇ ਡਰੋਨ ਦੇ ਨਾਲ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ
Saturday, Jan 31, 2026 - 04:27 PM (IST)
ਫਿਰੋਜ਼ਪੁਰ (ਮਲਹੋਤਰਾ) : ਸੀਮਾ ਸੁਰੱਖਿਆ ਬਲ ਨੇ ਅੰਤਰ ਰਾਸ਼ਟਰੀ ਹਿੰਦ-ਪਾਕਿ ਸਰਹੱਦ ਦੇ ਨੇੜੇ ਡਰੋਨ ਅਤੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। 99 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਰਜੇਸ਼ ਕੁਮਾਰ ਨੇ ਥਾਣਾ ਸਦਰ ਪੁਲਸ ਨੂੰ ਦਿੱਤੀ ਸੂਚਨਾ ਵਿਚ ਦੱਸਿਆ ਕਿ ਬੀ. ਓ. ਪੀ. ਸ਼ਾਮੇਕੇ ਵਿਚ ਤਾਇਨਾਤ ਜਵਾਨਾਂ ਨੇ ਸ਼ੁੱਕਰਵਾਰ ਐਂਟੀ ਡਰੋਨ ਸਿਸਟਮ ਤੋਂ ਮਿਲੇ ਸਿਗਨਲ ਦੀ ਜਾਂਚ ਕਰਦੇ ਹੋਏ ਪਿੰਡ ਟੇਂਡੀਵਾਲਾ ਦੇ ਕੋਲ ਕੰਡਿਆਲੀ ਤਾਰ ਪਾਰ ਇੱਕ ਡਰੋਨ ਅਤੇ ਇੱਕ ਪੈਕਟ ਬਰਾਮਦ ਕੀਤਾ।
ਇਸ ਪੈਕਟ ਵਿਚ 550 ਗ੍ਰਾਮ ਹੈਰੋਇਲ ਮਿਲੀ, ਜਿਸ ਦੀ ਕੀਮਤ ਕਰੀਬ 2.75 ਕਰੋੜ ਰੁਪਏ ਹੈ। ਪੁਲਸ ਨੇ ਇਸ ਬਰਾਮਦਗੀ ਦੇ ਸਬੰਧ ਵਿਚ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
