ਕੈਦੀਆਂ ਨੂੰ 5.11 ਕਰੋੜ ਰੁਪਏ ਦਾਨ ਕਰਨਾ ਚਾਹੁੰਦੈ ਮਹਾਠੱਗ ਸੁਕੇਸ਼ ਚੰਦਰਸ਼ੇਖਰ
Thursday, Mar 23, 2023 - 10:58 AM (IST)
ਨਵੀਂ ਦਿੱਲੀ (ਏ. ਐੱਨ. ਆਈ.)– 200 ਕਰੋੜ ਰੁਪਏ ਦੀ ਧੋਖਾਦੇਹੀ ਦੇ ਮਾਮਲੇ ’ਚ ਦਿੱਲੀ ਦੀ ਮੰਡੋਲੀ ਜੇਲ ’ਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਬੁੱਧਵਾਰ ਨੂੰ ਜੇਲ ਦੇ ਡਾਇਰੈਕਟਰ ਜਨਰਲ ਨੂੰ ਇਕ ਚਿੱਠੀ ਲਿਖੀ ਹੈ, ਜਿਸ ’ਚ ਉਸ ਨੇ ਕੈਦੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ 5.11 ਕਰੋੜ ਰੁਪਏ ਦਾ ਡਿਮਾਂਡ ਡ੍ਰਾਫਟ ਦੇਣ ਦੀ ਇਜਾਜ਼ਤ ਮੰਗੀ ਹੈ।
ਸੁਕੇਸ਼ ਜਿਨ੍ਹਾਂ ਕੈਦੀਆਂ ਦੀ ਭਲਾਈ ਲਈ ਪੈਸੇ ਦਾਨ ਕਰਨਾ ਚਾਹੁੰਦਾ ਹੈ, ਉਨ੍ਹਾਂ ’ਚ ਉਹ ਕੈਦੀ ਵੀ ਸ਼ਾਮਲ ਹਨ, ਜੋ ਕਈ ਸਾਲਾਂ ਤੋਂ ਆਪਣੇ ਜ਼ਮਾਨਤ ਬਾਂਡ ਦਾ ਭੁਗਤਾਨ ਨਾ ਕਰ ਸਕਣ ਕਾਰਨ ਜੇਲ ’ਚ ਬੰਦ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ਬੁੱਤ ਦੇਖ ਭਾਵੁਕ ਹੋਏ ਅਫਸਾਨਾ ਖ਼ਾਨ ਤੇ ਸਾਜ, ਦੇਖੋ ਵੀਡੀਓ
ਦੱਸ ਦੇਈਏ ਕਿ ਸੁਕੇਸ਼ ਚੰਦਰਸ਼ੇਖਰ ਦੇ ਚਲਦਿਆਂ ਕਈ ਬਾਲੀਵੁੱਡ ਅਦਾਕਾਰਾਂ ਵਿਵਾਦਾਂ ਦੇ ਘੇਰੇ ’ਚ ਹਨ ਪਰ ਇਨ੍ਹਾਂ ’ਚ ਸਭ ਤੋਂ ਵੱਡੇ ਨਾਂ ਜੈਕਲੀਨ ਫਰਨਾਂਡੀਜ਼ ਤੇ ਨੋਰਾ ਫਤੇਹੀ ਦੇ ਹਨ। ਸੁਕੇਸ਼ ਜੈਕਲੀਨ ਪ੍ਰਤੀ ਆਪਣੇ ਪਿਆਰ ਦਾ ਕਈ ਵਾਰ ਇਜ਼ਹਾਰ ਕਰ ਚੁੱਕਾ ਹੈ।
ਹਾਲ ਹੀ ’ਚ ਜੇਲ ’ਚੋਂ ਉਸ ਨੇ ਹੋਲੀ ਵਾਲੇ ਦਿਨ ਜੈਕਲੀਨ ਲਈ ਚਿੱਠੀ ਲਿਖੀ ਸੀ ਤੇ ਉਸ ਦੀ ਜ਼ਿੰਦਗੀ ’ਚ ਰੰਗ ਭਰਨ ਦੀ ਗੱਲ ਵੀ ਆਖੀ ਸੀ। ਸੁਕੇਸ਼ ਨੋਰਾ ਫਤੇਹੀ ਪ੍ਰਤੀ ਆਪਣਾ ਗੁੱਸਾ ਬਿਆਨ ਕਰ ਚੁੱਕਾ ਹੈ। ਉਸ ਨੇ ਨੋਰਾ ਨੂੰ ਗੋਲਡ ਡਿੱਗਰ ਕਿਹਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।