ਸੇਵਾ ''ਚ ਹੋਈ ਕਮੀ, ਬੀਮਾ ਕੰਪਨੀ ਦੇਵੇਗੀ ਮੁਆਵਜ਼ਾ

07/24/2017 12:20:53 AM

ਗੋਪਾਲਗੰਜ-ਜ਼ਿਲਾ ਖਪਤਕਾਰ ਫੋਰਮ ਨੇ ਸੇਵਾ 'ਚ ਕਮੀ ਦੇ ਕਾਰਨ ਭਾਰਤੀ ਜੀਵਨ ਬੀਮਾ ਨਿਗਮ ਦੀ ਗੋਪਾਲਗੰਜ ਬਰਾਂਚ ਦੀ ਬੀਮਾ ਕੰਪਨੀ ਨੂੰ ਬੀਮੇ ਦੀ ਪੂਰੀ ਰਾਸ਼ੀ ਵਿਆਜ ਸਮੇਤ, ਮਾਨਸਿਕ ਪ੍ਰੇਸ਼ਾਨੀ ਲਈ ਮੁਆਵਜ਼ਾ ਤੇ ਮੁਕੱਦਮਾ ਖਰਚ ਦੇਣ ਦਾ ਹੁਕਮ ਦਿੱਤਾ ਹੈ। 
ਗੋਪਲਾਮਠ ਪਿੰਡ ਦੇ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਨੇ ਆਪਣੀ ਪਤਨੀ ਨੀਰੂ ਦੇਵੀ ਦੇ ਨਾਂ ਨਾਲ ਐੱਲ. ਆਈ. ਸੀ. ਦੀ ਗੋਪਾਲਗੰਜ ਬਰਾਂਚ ਤੋਂ 28 ਮਾਰਚ, 2011 ਨੂੰ ਬੀਮਾ ਕਰਵਾਇਆ ਸੀ। ਇਸ 'ਚ ਉਹ ਖੁਦ ਨਾਮਿਨੀ ਸਨ। 9 ਜੁਲਾਈ, 2015 ਨੂੰ ਨੀਰੂ ਦੇਵੀ ਦੀ ਮੌਤ ਹੋ ਗਈ। 
ਇਸ ਤੋਂ ਬਾਅਦ ਬੀਮਾ ਕੰਪਨੀ ਨੇ ਬੀਮਾ ਰਾਸ਼ੀ 2,45,790 ਰੁਪਏ ਦਾ ਭੁਗਤਾਨ ਤਾਂ ਕਰ ਦਿੱਤਾ ਪਰ ਨੀਰੂ ਦੀ ਮੌਤ ਨੂੰ ਦੁਰਘਟਨਾ ਮੌਤ ਨਾ ਮੰਨਦਿਆਂ ਬੀਮਾ ਕੰਪਨੀ ਨੇ ਦੁਰਘਟਨਾ ਮੌਤ ਦਾ ਵਾਧੂ ਲਾਭ ਉਨ੍ਹਾਂ ਨੂੰ ਨਹੀਂ ਦਿੱਤਾ। ਇਸ ਤੋਂ ਬਾਅਦ ਸੁਸ਼ੀਲ ਨੇ ਖਪਤਕਾਰ ਫੋਰਮ 'ਚ ਕੇਸ ਦਰਜ ਕੀਤਾ।
ਮਾਮਲੇ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਫੋਰਮ ਨੇ ਨੀਰੂ ਦੀ ਮੌਤ ਨੂੰ ਦੁਰਘਟਨਾ ਮੌਤ ਮੰਨਦਿਆਂ 1.25 ਲੱਖ ਰੁਪਏ 6 ਫ਼ੀਸਦੀ ਵਿਆਜ ਦੇ ਨਾਲ 2 ਮਹੀਨਿਆਂ ਦੇ ਅੰਦਰ ਭੁਗਤਾਨ ਕਰਨ ਦਾ ਹੁਕਮ ਬੀਮਾ ਕੰਪਨੀ ਨੂੰ ਦਿੱਤਾ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਸਰੀਰਕ, ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਲਈ 20,000 ਰੁਪਏ ਅਤੇ ਮੁਕੱਦਮਾ ਖਰਚ ਲਈ 10,000 ਰੁਪਏ ਦੇਣ ਦਾ ਵੀ ਹੁਕਮ ਦਿੱਤਾ।


Related News