ਦੇਸ਼ ''ਚ ਔਰਤਾਂ ਦੀ ਤਨਖਾਹ ਪੁਰਸ਼ਾਂ ਨਾਲੋਂ 16.1 ਫ਼ੀਸਦੀ ਘੱਟ

04/27/2018 10:11:44 PM

ਨਵੀਂ ਦਿੱਲੀ-ਦੇਸ਼ 'ਚ ਔਰਤ ਕਰਮਚਾਰੀਆਂ ਦੀ ਆਮਦਨ ਪੁਰਸ਼ਾਂ ਦੇ ਮੁਕਾਬਲੇ ਔਸਤਨ 16.1 ਫ਼ੀਸਦੀ ਘੱਟ ਹੈ, ਜੋ ਕੌਮਾਂਤਰੀ ਪੱਧਰ 'ਤੇ ਆਮਦਨ 'ਚ ਅੰਤਰ ਦੇ ਬਰਾਬਰ ਹੈ। ਤਨਖਾਹ ਘੱਟ ਹੋਣ ਦੀ ਵਜ੍ਹਾ ਉੱਚ ਤਨਖਾਹ ਵਾਲੇ ਅਹੁਦਿਆਂ 'ਤੇ ਔਰਤਾਂ ਦੀ ਅਗਵਾਈ ਘੱਟ ਹੋਣਾ ਹੈ। ਬਾਜ਼ਾਰ ਵਿਸ਼ਲੇਸ਼ਣ ਫਰਮ ਕਾਰਨ ਫੇਰੀ ਦੀ ਇਕ ਤਾਜ਼ਾ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ।     
ਕਾਰਨ ਫੇਰੀ ਸੂਚਕ ਅੰਕ ਮੁਤਾਬਕ ਕੌਮਾਂਤਰੀ ਪੱਧਰ 'ਤੇ ਔਰਤ ਅਤੇ ਪੁਰਸ਼ ਦੇ ਬਰਾਬਰ ਅਹੁਦਾ ਅਤੇ ਬਰਾਬਰ ਕੰਪਨੀ 'ਚ ਹੋਣ 'ਤੇ ਤਨਖਾਹ ਦਾ ਪਾੜਾ ਘਟ ਕੇ 1.5 ਫ਼ੀਸਦੀ ਰਹਿ ਜਾਂਦਾ ਹੈ ਅਤੇ ਜੇਕਰ ਦੋਵਾਂ ਦਾ ਪੱਧਰ, ਕੰਪਨੀ ਅਤੇ ਕੰਮ ਤਿੰਨੇ ਬਰਾਬਰ ਹੋਣ ਤਾਂ ਇਹ ਔਸਤ ਪਾੜਾ ਘਟ ਕੇ 0.5 ਫ਼ੀਸਦੀ ਆ ਜਾਂਦਾ ਹੈ। ਭਾਰਤ 'ਚ ਬਰਾਬਰ ਪੱਧਰ ਦੀ ਨੌਕਰੀ 'ਚ ਔਰਤ-ਪੁਰਸ਼ ਦੀ ਤਨਖਾਹ 'ਚ ਔਸਤ ਪਾੜਾ 4 ਫ਼ੀਸਦੀ ਹੈ।


Related News