BSF ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ

05/10/2024 11:37:42 AM

ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 'ਚ ਅਧਿਕਾਰੀ ਦੀ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਇਸ ਲਈ ਬੀ.ਐੱਸ.ਐੱਫ. ਨੇ ਇੰਜੀਨੀਅਰਜ਼ ਅਤੇ ਲਾਜਿਸਟਿਕ ਅਫ਼ਸਰ ਲਈ ਬੀ.ਐੱਸ.ਐੱਫ. ਏਅਰ ਵਿੰਗ 'ਚ ਗਰੁੱਪ 'ਏ' ਕਾਮਬੈਟਾਈਜ਼ਡ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ 'ਚ ਡਿਪਟੀ ਚੀਫ਼ ਇੰਜੀਨੀਅਰ, ਸੀਨੀਅਰ ਏਅਰਕ੍ਰਾਫਟ ਮੇਂਟੇਨੇਂਸ ਇੰਜੀਨੀਅਰ ਅਤੇ ਅਸਿਸਟੈਂਟ ਕਮਾਂਡੈਂਟ (ਲਾਜਿਸਟਿਕ) ਦਾ ਅਹੁਦਾ ਸ਼ਾਮਲ ਹੈ।

ਅਹੁਦਿਆਂ ਦਾ ਵੇਰਵਾ

ਡਿਪਟੀ ਚੀਫ਼ ਇੰਜੀਨੀਅਰ- 3 ਅਹੁਦੇ
ਸੀਨੀਅਰ ਏਅਰਕ੍ਰਾਫਟ ਮੇਂਟੇਨੇਂਸ ਇੰਜੀਨੀਅਰ- 7 ਅਹੁਦੇ
ਅਸਿਸਟੈਂਟ ਕਮਾਂਡੈਂਟ (ਲਾਜਿਸਟਿਕ)- 2 ਅਹੁਦੇ
ਕੁੱਲ 12 ਅਹੁਦਆਂ 'ਤੇ ਭਰਤੀ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼

ਉਮੀਦਵਾਰ 31 ਦਸੰਬਰ 2024 ਜਾਂ ਉਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।

PunjabKesari

ਸਿੱਖਿਆ ਯੋਗਤਾ

ਜੋ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ ਅਧਿਕਾਰਤ ਨੋਟੀਫਿਕੇਸ਼ਨ 'ਚ ਦਿੱਤੀ ਗਈ ਸੰਬੰਧਤ ਯੋਗਤਾ ਹੋਣੀ ਚਾਹੀਦੀ ਹੈ।

ਉਮਰ

ਉਮੀਦਵਾਰ ਦੀ ਉਮਰ 52 ਸਾਲ ਤੱਕ ਤੈਅ ਕੀਤੀ ਗਈ ਹੈ।

ਤਨਖਾਹ

ਡਿਪਟੀ ਚੀਫ਼ ਇੰਜੀਨੀਅਰ- 123100 ਰੁਪਏ ਤੋਂ 215900 ਰੁਪਏ
ਸੀਨੀਅਰ ਏਅਰਕ੍ਰਾਫਟ ਮੇਂਟੇਨੇਂਸ ਇੰਜੀਨੀਅਰ- 78,800 ਰੁਪਏ ਤੋਂ 209200 ਰੁਪਏ
ਅਸਿਸਟੈਂਟ ਕਮਾਂਡੈਂਟ (ਲਾਜਿਸਟਿਕ)- 56100 ਰੁਪਏ ਤੋਂ 177500 ਰੁਪਏ

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News