‘ਸੇਬੀ ਦੇ ਨਵੇਂ ਖੁਲਾਸਾ ਮਾਪਦੰਡਾਂ ਨਾਲ ਜ਼ਿਆਦਾ ਐੱਫ. ਪੀ. ਆਈ. ਨਹੀਂ ਹੋਣਗੇ ਪ੍ਰਭਾਵਿਤ’
Thursday, Jan 25, 2024 - 04:34 PM (IST)
ਮੁੰਬਈ (ਭਾਸ਼ਾ) - ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੂੰ ਉਮੀਦ ਨਹੀਂ ਹੈ ਕਿ ਨਵੇਂ ਲਾਭਕਾਰੀ ਮਾਲਕੀ ਖੁਲਾਸਾ ਨਿਯਮਾਂ ਨਾਲ ਵੱਡੀ ਗਿਣਤੀ ’ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਪ੍ਰਭਾਵਿਤ ਹੋਣਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਮਾਪਦੰਡ 1 ਫਰਵਰੀ ਤੋਂ ਲਾਗੂ ਹੋਣ ਵਾਲੇ ਹਨ। ਅਜਿਹੇ ’ਚ ਸ਼ੇਅਰ ਬਾਜ਼ਾਰਾਂ ’ਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਇਕ ਸੂਤਰ ਨੇ ਬੁੱਧਵਾਰ ਨੂੰ ਕਿਹਾ, “ਵਧੇ ਹੋਏ ਖੁਲਾਸਾ ਨਿਯਮਾਂ ਤੋਂ ਛੋਟ ਉਨ੍ਹਾਂ ਐੱਫ. ਪੀ. ਆਈ. ਨੂੰ ਦਿੱਤੀ ਗਈ ਹੈ, ਜੋ ਐੱਸ. ਡਬਲਯੂ. ਐੱਫ. (ਸਾਵਰੇਨ ਵੈਲਥ ਫੰਡ), ਕੁਝ ਗਲੋਬਲ ਐਕਸਚੇਂਜਾਂ ’ਤੇ ਸੂਚੀਬੱਧ ਕੰਪਨੀਆਂ, ਜਨਤਕ ਰਿਟੇਲ ਫੰਡ ਅਤੇ ਵਿਭਿੰਨ ਗਲੋਬਲ ਹੋਲਡਿੰਗਜ਼ ਵਾਲੇ ਹੋਰ ਰੈਗੂਲੇਟਿਡ ਪੂਲ ਕੀਤੇ ਗਏ ਨਿਵੇਸ਼ ਸਾਧਨ ਹਨ।
ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਹੁਣ ਇੱਕੋ ਟ੍ਰੇਨ 'ਚ ਕਰ ਸਕੋਗੇ ਵੈਸ਼ਨੋ ਦੇਵੀ ਅਤੇ ਰਾਮ ਮੰਦਰ ਦੇ ਦਰਸ਼ਨ, ਜਾਣੋ ਸ਼ਡਿਊਲ
ਹਾਲ ਹੀ ਦੇ ਵਪਾਰਕ ਸੈਸ਼ਨਾਂ ’ਚ ਐੱਫ. ਪੀ. ਆਈ. ਲਗਾਤਾਰ ਬਿਕਵਾਲੀ ਕਰ ਰਹੇ ਹਨ। ਪਿਛਲੇ 4 ਵਪਾਰਕ ਸੈਸ਼ਨਾਂ ’ਚ ਐੱਫ. ਪੀ. ਆਈ. ਨੇ 27,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਸ਼ੇਅਰ ਵੇਚੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਖਰੀਦਦਾਰੀ ਦੀ ਮਦਦ ਨਾਲ ਸਥਾਨਕ ਸੂਚਕ ਅੰਕ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਏ ਸਨ।
ਇਹ ਵੀ ਪੜ੍ਹੋ : ਅੰਬਾਨੀ ਤੋਂ ਲੈ ਕੇ ਅਡਾਨੀ ਤੱਕ ਜਾਣੋ ਕਿਹੜੇ ਕਾਰੋਬਾਰੀ ਨੇ 'ਰਾਮ ਮੰਦਰ' ਲਈ ਦਿੱਤੀ ਕਿੰਨੀ ਦਾਨ ਭੇਟਾ
ਇਹ ਵੀ ਪੜ੍ਹੋ : Bank Holidays: ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ ਬੈਂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8