ਖ਼ਤਰੇ ਦੀ ਘੰਟੀ! ਨਾਜ਼ੁਕ ਬਣ ਗਏ ਹਾਲਾਤ, ਲੋਕਾਂ ਨੂੰ ਬੇਹੱਦ ਚੌਕਸ ਰਹਿਣ ਦੀ ਲੋੜ

Tuesday, Nov 12, 2024 - 09:45 AM (IST)

ਚੰਡੀਗੜ੍ਹ (ਅਧੀਰ ਰੋਹਾਲ) : ਲਗਾਤਾਰ ਪੰਜਵੇਂ ਦਿਨ ਚੰਡੀਗੜ੍ਹ ਵਾਸੀਆਂ ਨੂੰ ਪ੍ਰਦੂਸ਼ਣ ਕਾਰਨ ਬੇਹੱਦ ਖ਼ਰਾਬ ਹਵਾ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਨੂੰ ਦੇਸ਼ ਦੇ 5 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਚੰਡੀਗੜ੍ਹ ਤੀਜੇ ਸਥਾਨ 'ਤੇ ਸੀ। ਚਿੰਤਾ ਦੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਤੇਜ਼ ਹਵਾ ਜਾਂ ਮੀਂਹ ਦੇ ਸਹਾਈ ਹੋਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। 16 ਨਵੰਬਰ ਤੱਕ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਦੀ ਇਸ ਬੇਹੱਦ ਖ਼ਰਾਬ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋਮਵਾਰ ਨੂੰ ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਪੱਧਰ 331 ਸੀ। ਪਿਛਲੇ ਤਿੰਨ ਦਿਨਾਂ ਤੋਂ ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ 300 ਤੋਂ ਉਪਰ 330 ਤੋਂ 339 ਦੇ ਬਹੁਤ ਖ਼ਰਾਬ ਪੱਧਰ ਦੇ ਵਿਚ ਚੱਲ ਰਿਹਾ ਹੈ। ਇਸ ਦੌਰਾਨ ਸਿਹਤ ਲਈ ਜੌਖਮ ਬਣਨ ਵਾਲੇ ਪੀ. ਐੱਮ. 2.5 ਦੀ ਮਾਤਰਾ 390 ਤੱਕ ਜਾ ਪਹੁੰਚੀ ਤਾਂ ਪੀ. ਐੱਮ. 10 ਦਾ ਲੈਵਲ ਤਾਂ 405 ਤੱਕ ਜਾ ਪਹੁੰਚਿਆ। ਪਹਿਲੀ ਵਾਰ ਅਚਨਚੇਤ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਸ਼ਹਿਰ ਦੇ ਲੋਕਾਂ ਨੂੰ ਖ਼ਰਾਬ ਹਵਾ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ. ਪੀ. ਸੀ. ਸੀ.) ਨੇ ਨਗਰ ਨਿਗਮ ਅਤੇ ਹੋਰ ਸਬੰਧਿਤ ਵਿਭਾਗਾਂ ਨਾਲ ਐਮਰਜੈਂਸੀ ਮੀਟਿੰਗ ਕਰਕੇ ਕੁੱਝ ਫੌਰੀ ਕਦਮ ਵੀ ਚੁੱਕਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Punjab Diwali Bumper : ਨਿਕਲੀ 3 ਕਰੋੜ ਦੀ ਲਾਟਰੀ, ਰਾਤੋ-ਰਾਤ ਬਦਲੀ ਕਿਸਮਤ (ਵੀਡੀਓ)
ਮੀਂਹ ਤੇ ਹਨ੍ਹੇਰੀ ਦੀ ਕੋਈ ਸੰਭਾਵਨਾ ਨਹੀਂ, ਪ੍ਰਦੂਸ਼ਣ ਘਟੇਗਾ ਤਾਂ ਹੀ ਮਿਲੇਗੀ ਰਾਹਤ
ਪ੍ਰਦੂਸ਼ਣ ਕਾਰਨ ਸ਼ਹਿਰ ਦੇ ਮਾਹੌਲ 'ਚ ਫੈਲੇ ਕਣ ਮੀਂਹ ਜਾਂ ਹਨ੍ਹੇਰੀ ਨਾਲ ਹੀ ਘੱਟ ਕੀਤੇ ਜਾ ਸਕਦੇ ਹਨ ਪਰ ਫਿਲਹਾਲ ਮੀਂਹ ਜਾਂ ਹਨ੍ਹੇਰੀ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਫਿਲਹਾਲ ਵੈਸਟਰਨ ਡਿਸਟਰਬੈਂਸ ਜਾਂ ਕੋਈ ਹੋਰ ਅਜਿਹਾ ਸਿਸਟਮ ਆਉਣ ਵਾਲੇ ਦਿਨਾਂ 'ਚ ਬਣਦਾ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਸ਼ਹਿਰ 'ਚ ਹਨ੍ਹੇਰੀ ਜਾਂ ਮੀਂਹ ਪੈਣ ਦੀ ਸੰਭਾਵਨਾ ਹੈ। ਡਾ. ਪਾਲ ਦੀ ਇਸ ਗੱਲ ਤੋਂ ਬਾਅਦ ਸਾਫ਼ ਹੈ ਕਿ ਹੁਣ ਇਹ ਪ੍ਰਦੂਸ਼ਣ ਪਰਾਲੀ ਸਾੜਨ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਹੀ ਘੱਟ ਹੋ ਸਕਦਾ ਹੈ।

ਇਹ ਵੀ ਪੜ੍ਹੋ : ਆਹ ਕੀ! ਨਵਾਂ ਈ-ਸਕੂਟਰ ਖ਼ੁਦ ਹੀ ਸਟਾਰਟ ਹੋ ਕੇ ਚੱਲਣ ਲੱਗਾ
ਪਹਿਲੀ ਵਾਰ ਵਿੰਡ ਪੈਟਰਨ ਦੇ ਕਾਰਨ ਪ੍ਰਦੂਸ਼ਣ ਨਾਲ ਘਿਰਿਆ ਚੰਡੀਗੜ੍ਹ
ਵਾਤਾਵਰਨ ਮਾਹਿਰਾਂ ਅਨੁਸਾਰ ਹਰ ਸਾਲ ਇਨ੍ਹਾਂ ਦਿਨਾਂ 'ਚ ਗੁਆਂਢੀ ਰਾਜਾਂ 'ਚ ਪਰਾਲੀ ਸਾੜੀ ਜਾਂਦੀ ਹੈ ਪਰ ਚੰਡੀਗੜ੍ਹ ਇਸ ਤਰ੍ਹਾਂ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਦੀ ਸੂਚੀ ਵਿਚ ਨਹੀਂ ਆਇਆ। ਇਸ ਦਾ ਕਾਰਨ ਇਹ ਸੀ ਕਿ ਅਕਤੂਬਰ ਦੇ ਅਖ਼ੀਰ ਜਾਂ ਨਵੰਬਰ ਦੇ ਮਹੀਨੇ ਵਿਚ ਹਰ ਹਫ਼ਤੇ ਪੱਛਮੀ ਗੜਬੜੀ ਕਾਰਨ ਹਲਕੀ ਬਾਰਸ਼ ਹੋ ਜਾਂਦੀ ਸੀ। ਜੇਕਰ ਬਾਰਸ਼ ਨਾ ਵੀ ਹੋਵੇ ਤਾਂ ਵਿੰਟ ਪੈਟਰਨ ਭਾਵ ਹਵਾ ਦਾ ਰੁਖ ਇਨ੍ਹਾਂ ਦਿਨਾਂ ਦੌਰਾਨ ਪੂਰਵ ਤੋਂ ਪੱਛਣ ਵੱਲ ਰਹਿੰਦਾ ਸੀ ਤਾਂ ਪਰਾਲੀ ਦਾ ਧੂੰਆਂ ਚੰਡੀਗੜ੍ਹ ਵੱਲੋਂ ਨਹੀਂ ਆਉਂਦਾ ਸੀ। ਇਸ ਵਾਰ ਵਿੰਡ ਪੈਟਰਨ ਪੱਛਮ ਤੋਂ ਦੱਖਣ ਵੱਲ ਹੋਣ ਕਾਰਨ ਪ੍ਰਦੂਸ਼ਣ ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁੱਝ ਹਿੱਸਿਆਂ ਤੱਕ ਪਹੁੰਚ ਗਿਆ ਹੈ। ਹਵਾ ਦੀ ਗਤੀ ਇਨ੍ਹੀਂ ਦਿਨੀਂ ਵਿਚ ਵਿਚ 25 ਤੋਂ 35 ਕਿਲੋਮੀਟਰ ਦੇ ਵਿਚਕਾਰ ਹੋਣ ਕਾਰਨ ਹਵਾ ਵਿਚ ਪ੍ਰਦੂਸ਼ਣ ਦੇ ਕਣ ਅੱਗੇ ਨਿਕਲਦੇ ਰਹਿੰਦੇ ਸੀ। ਇਸ ਵਾਰ ਹਵਾ ਦੀ ਘੱਟੋ-ਘੱਟ ਰਫ਼ਤਾਰ ਵੀ 5 ਕਿਲੋਮੀਟਰ ਹੈ, ਜਦੋਂ ਕਿ ਵੱਧ ਤੋਂ ਵੱਧ ਰਫ਼ਤਾਰ 10 ਕਿਲੋਮੀਟਰ ਹੋਣ ਕਾਰਨ ਪ੍ਰਦੂਸ਼ਣ ਦੂਰ ਨਹੀਂ ਹੋ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News