ਪ੍ਰਿੰਕਲ ਫਾਇ.ਰਿੰਗ ਮਾਮਲੇ ''ਚ ਸਭ ਤੋਂ ਵੱਡਾ ਖੁਲਾਸਾ ; ਵਾਰ.ਦਾਤ ਸਮੇਂ ਦੁਕਾਨ ਦੇ ਅੰਦਰ ਵੀ ਮੌਜੂਦ ਸੀ ਹਮ.ਲਾਵਰ
Sunday, Nov 17, 2024 - 05:58 AM (IST)
ਲੁਧਿਆਣਾ (ਪੰਕਜ)- ਸ਼ੂਜ਼ ਵਿਕਰੇਤਾ ਪ੍ਰਿੰਕਲ ’ਤੇ ਹੋਈ ਫਾਈਰਿੰਗ ਦੇ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਵਾਰਦਾਤ ਵਾਲੇ ਦਿਨ ਗੋਲ਼ੀਆਂ ਚਲਾਉਣ ਤੋਂ ਪਹਿਲਾਂ ਦੋ ਹਮਲਾਵਰ ਉਸ ਦੀ ਦੁਕਾਨ ਤੋਂ ਨਾ ਸਿਰਫ ਸ਼ੂਜ਼ ਖਰੀਦ ਕੇ ਲਿਆਏ ਸਨ, ਸਗੋਂ ਘਟਨਾ ਤੋਂ ਚੰਦ ਮਿੰਟ ਪਹਿਲਾਂ ਹੀ ਦੋਵੇਂ ਸ਼ੂਜ਼ ਬਦਲਣ ਦੇ ਬਹਾਨੇ ਦੁਕਾਨ ’ਤੇ ਪੁੱਜੇ ਸਨ। ਇਸੇ ਦੌਰਾਨ ਸਾਥੀਆਂ ਦੇ ਆਉਂਦੇ ਹੀ ਉਨ੍ਹਾਂ ਨੇ ਵੀ ਫਾਈਰਿੰਗ ਸ਼ੁਰੂ ਕਰ ਦਿੱਤੀ।
ਦੱਸ ਦੇਈਏ ਕਿ ਖੁੱਡ ਮੁਹੱਲਾ ਇਲਾਕੇ ਵਿਚ ਸ਼ੂਜ਼ ਦੀ ਦੁਕਾਨ ਚਲਾਉਣ ਵਾਲੇ ਪ੍ਰਿੰਕਲ ਅਤੇ ਉਸ ਦੀ ਪਾਰਟਨਰ ਨਵਜੀਤ ਕੌਰ ’ਤੇ ਪਿਛਲੇ ਸ਼ੁੱਕਰਵਾਰ 8 ਨਵੰਬਰ ਨੂੰ ਸ਼ਾਮ ਦੇ ਸਮੇਂ ਉਸ ਸਮੇਂ ਕਾਤਲਾਨਾ ਹਮਲਾ ਹੋਇਆ ਸੀ, ਜਦੋਂ ਉਹ ਆਪਣੀ ਦੁਕਾਨ ਵਿਚ ਬੈਠੇ ਸਨ। ਗੰਭੀਰ ਰੂਪ ਵਿਚ ਜ਼ਖਮੀ ਹੋਏ ਪ੍ਰਿੰਕਲ ਦੇ ਬਿਆਨਾਂ ’ਤੇ ਪੁਲਸ ਨੇ ਹਮਲਾ ਕਰਨ ਵਾਲਿਆਂ ਵਿਚ ਸ਼ਾਮਲ ਰਿਸ਼ਭ ਬੈਨੀਪਾਲ ਉਰਫ ਨਾਨੂ, ਸੁਸ਼ੀਲ ਬਿੱਲਾ, ਸਾਹਿਲ ਸਪਰਾ, ਆਕਾਸ਼ ਸਮੇਤ ਕਈ ਲੋਕਾਂ ’ਤੇ ਅਪਰਾਧਕ ਕੇਸ ਦਰਜ ਸੀ। ਇਸ ਹਮਲੇ ਵਿਚ ਪ੍ਰਿੰਕਲ ਵੱਲੋਂ ਕੀਤੀ ਫਾਈਰਿੰਗ ਵਿਚ ਨਾਨੂ ਅਤੇ ਉਸ ਦਾ ਸਾਥੀ ਵੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦਾ ਡੀ.ਐੱਮ.ਸੀ. ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ
ਓਧਰ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਪੁਲਸ ਦੇ ਹੱਥ ਜੋ ਸੁਰਾਗ ਲੱਗੇ ਹਨ, ਉਸ ਵਿਚ ਸਭ ਤੋਂ ਅਹਿਮ ਘਟਨਾ ਵਾਲੀ ਦੁਪਹਿਰ ਹਮਲਾਵਰਾਂ ’ਚੋਂ ਦੋ ਬਾਕਾਇਦਾ ਪ੍ਰਿੰਕਲ ਦੀ ਦੁਕਾਨ ਤੋਂ ਸ਼ੂਜ਼ ਖਰੀਦਣ ਲਈ ਪੁੱਜੇ ਸਨ। ਇੰਨਾ ਹੀ ਨਹੀਂ ਹਮਲੇ ਦੇ ਸਮੇਂ ਦੋਵੇਂ ਮੁਲਜ਼ਮ ਸੁਸ਼ੀਲ ਬਿੱਲਾ ਅਤੇ ਜਾਟ ਸ਼ੂਜ਼ ਬਦਲਵਾਉਣ ਦੇ ਬਹਾਨੇ ਦੁਕਾਨ ਦੇ ਅੰਦਰ ਹੀ ਆਪਣੇ ਸਾਥੀਆਂ ਦਾ ਇੰਤਜ਼ਾਰ ਕਰ ਰਹੇ ਸਨ। ਦੋਵਾਂ ਨੇ ਸ਼ੂਜ਼ ਵਾਲੇ ਡੱਬਿਆਂ ਵਿਚ ਆਪਣੇ ਹਥਿਆਰ ਲੁਕੋਏ ਹੋਏ ਸਨ ਅਤੇ ਜਿਵੇਂ ਹੀ ਨਾਨੂ ਅਤੇ ਉਸ ਦੇ ਸਾਥੀ ਦੁਕਾਨ ਵਿਚ ਦਾਖਲ ਹੋ ਕੇ ਫਾਈਰਿੰਗ ਕਰਨੀ ਸ਼ੁਰੂ ਕਰਦੇ ਹਨ। ਇਸੇ ਦੌਰਾਨ ਦੁਕਾਨ ਦੇ ਅੰਦਰ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਦੋਵੇਂ ਮੁਲਜ਼ਮਾਂ ਨੇ ਵੀ ਡੱਬਿਆਂ ’ਚੋਂ ਆਪਣੇ ਹਥਿਆਰ ਕੱਢ ਕੇ ਫਾਈਰਿੰਗ ਸ਼ੁਰੂ ਕਰ ਦਿੱਤੀ।
ਥਾਣਾ ਮੁਖੀ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਦੇ ਵਾਰਦਾਤ ਤੋਂ ਪਹਿਲਾਂ ਦੁਕਾਨ ਤੋਂ ਸ਼ੂਜ਼ ਖਰੀਦਣ ਅਤੇ ਵਾਰਦਾਤ ਦੌਰਾਨ ਦੁਕਾਨ ਦੇ ਅੰਦਰ ਹੋਣ ਦੀ ਪੁਸ਼ਟੀ ਸੀ.ਸੀ.ਟੀ.ਵੀ. ਫੁਟੇਜ ਨੂੰ ਚੈੱਕ ਕਰਨ ਦੌਰਾਨ ਹੋਈ ਹੈ, ਜਿਸ ਵਿਚ ਦੋਵੇਂ ਮੁਲਜ਼ਮ ਹੱਥ ਵਿਚ ਫੜੇ ਡੱਬਿਆਂ ’ਚੋਂ ਹਥਿਆਰ ਕੱਢ ਕੇ ਫਾਈਰਿੰਗ ਕਰਦੇ ਸਾਫ ਦੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਘਰ ਦਾ ਸਾਮਾਨ ਲੈਣ ਗਿਆ ਨੌਜਵਾਨ ਨਾ ਮੁੜਿਆ ਵਾਪਸ, ਰਸਤੇ 'ਚ ਹੀ 'ਕਾਲ਼' ਨੇ ਪਾਇਆ ਘੇਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e