ਪੈਟਰੋਲ ਪੰਪ ਦੇ ਮੈਨੇਜਰ ਨਾਲ ਵਾਪਰ ਗਿਆ ਬੇਹੱਦ ਦਰਦਨਾਕ ਹਾਦਸਾ, ਨਹੀਂ ਸੋਚਿਆ ਹੋਣਾ ਕਿ ਇੰਝ ਆਵੇਗੀ ਮੌਤ
Sunday, Nov 24, 2024 - 05:04 AM (IST)
ਲੌਂਗੋਵਾਲ (ਵਸ਼ਿਸ਼ਟ, ਵਿਜੇ)- ਇਥੋਂ ਬੱਸ ਸਟੈਂਡ ਦੇ ਨੇੜੇ ਇਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਜਾਣਕਾਰੀ ਮਿਲੀ ਹੈ, ਜਿਸ ਦੌਰਾਨ ਇਕ ਪੈਟਰੋਲ ਪੰਪ ਦੇ ਮੈਨੇਜਰ ਦੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸੁਨਾਮ ਰੋਡ ’ਤੇ ਸਥਿਤ ਕੇ.ਐੱਲ. ਫਿਊਲ ਸੈਂਟਰ ਦਾ ਮੈਨੇਜਰ ਹਰਜਿੰਦਰ ਸਿੰਘ (35) ਪੁੱਤਰ ਗੁਰਜੰਟ ਸਿੰਘ ਵਾਸੀ ਲੌਂਗੋਵਾਲ ਜੋ ਕਿ ਆਪਣੇ ਇਕ ਸਾਥੀ ਸਮੇਤ ਡਰੇਨ ਦੇ ਪੁਲ ਤੋਂ ਬੱਸ ਸਟੈਂਡ ਵੱਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਅਚਾਨਕ ਅੱਗੇ ਖੜ੍ਹੀ ਇਕ ਸਕੂਲ ਵੈਨ ਦੀ ਖਿੜਕੀ ਖੁੱਲ੍ਹ ਗਈ, ਜਿਸ ਕਾਰਨ ਉਹ ਉਸ ਨਾਲ ਜਾ ਟਕਰਾਏ ਤੇ ਮੋਟਰਸਾਈਕਲ ਤੋਂ ਡਿੱਗ ਗਏ। ਹਰਜਿੰਦਰ ਸਿੰਘ ਸੜਕ ਵਾਲੇ ਪਾਸੇ ਡਿੱਗਿਆ ਤਾਂ ਸਾਹਮਣੇ ਤੋਂ ਆਉਂਦੀ ਇਕ ਪਿੱਕਅਪ ਗੱਡੀ ਉਸ ’ਤੇ ਚੜ੍ਹ ਗਈ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ ਦੇ ਨਤੀਜਿਆਂ ਮਗਰੋਂ ਬੋਲੇ ਰਵਨੀਤ ਬਿੱਟੂ ; 'ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ...''
ਪੰਪ ਦੇ ਮਾਲਕ ਬਾਲ ਕ੍ਰਿਸ਼ਨ ਬਾਲੀ ਨੇ ਦੱਸਿਆ ਕਿ ਜ਼ਖਮੀ ਹਾਲਤ ’ਚ ਉਸ ਨੂੰ ਇੱਥੋਂ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ, ਪਰ ਉਥੋਂ ਉਸ ਦੀ ਹਾਲਤ ਗੰਭੀਰ ਪਟਿਆਲੇ ਲਈ ਰੈਫਰ ਕਰ ਦਿੱਤਾ ਗਿਆ। ਪਟਿਆਲੇ ਪਹੁੰਚਦਿਆਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਰਜਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ 3 ਸਾਲਾ ਬੇਟੀ ਅਤੇ ਸਮੁੱਚੇ ਪਰਿਵਾਰ ਨੂੰ ਰੋਂਦਿਆਂ-ਕੁਰਲਾਉਂਦਿਆਂ ਛੱਡ ਗਿਆ ਹੈ। ਜਾਣਕਾਰੀ ਅਨੁਸਾਰ ਦੂਜੇ ਸਾਥੀ ਕੱਚੇ ਰਸਤੇ 'ਤ ਡਿੱਗਿਆ, ਜਿਸ ਕਾਰਨ ਉਸ ਦਾ ਗੰਭੀਰ ਸੱਟਾਂ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ- ਜੀਜੇ ਦੇ ਆਏ ਫ਼ੋਨ ਨੇ ਨੌਜਵਾਨ ਦੇ ਉਡਾ'ਤੇ ਹੋਸ਼- ''ਹੈਲੋ ! ਤੇਰੀ ਭੈਣ ਨੇ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e