ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਆਈ ਸਾਹਮਣੇ, 7 ਜ਼ਿਲ੍ਹਿਆਂ ''ਚ ਜਾਰੀ ਹੋਇਆ ਅਲਰਟ
Monday, Nov 25, 2024 - 07:22 PM (IST)
ਜਲੰਧਰ- ਦੇਸ਼ ਦੇ ਕਈ ਸੂਬਿਆਂ ਵਿਚ ਹੁਣ ਠੰਡ ਨੇ ਪੂਰੀ ਤਰ੍ਹਾਂ ਦਸਤਕ ਦੇ ਦਿੱਤੀ ਹੈ। ਲੋਕਾਂ ਨੇ ਸਵੈਟਰ ਅਤੇ ਜੈਕਟਾਂ ਪਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਪਰ ਅਜੇ ਵੀ ਕਈ ਰਾਜਾਂ ਵਿਚ ਮੌਸਮ ਵਿੱਚ ਬਦਲਾਅ ਹੋਣ ਵਾਲਾ ਹੈ। ਸਰਦੀਆਂ ਦੇ ਇਸ ਮੌਸਮ ਵਿਚ ਉੱਤਰੀ ਭਾਰਤ ਇਸ ਸਮੇਂ ਸੰਘਣੀ ਧੁੰਦ ਦੀ ਲਪੇਟ ਵਿਚ ਹੈ। ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਭਾਰਤ ਵਿੱਚ ਪਹਿਲਾਂ ਹੀ ਗਰਜ ਨਾਲ ਮੀਂਹ ਪੈ ਰਿਹਾ ਹੈ। ਪੰਜਾਬ ਦੇ ਮੌਸਮ ਨੂੰ ਲੈ ਕੇ ਨਵਾਂ ਅਲਰਟ ਜਾਰੀ ਹੋ ਗਿਆ ਹੈ। ਦਰਅਸਲ ਮੌਸਮ ਵਿਭਾਗ ਨੇ ਸੂਬੇ ਵਿਚ ਠੰਡ ਹੋਰ ਵਧਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਸੂਬੇ ਦੇ 7 ਜ਼ਿਲ੍ਹਿਆਂ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਅਤੇ ਧੂੰਏਂ ਵਾਲੀ ਸਥਿਤੀ ਦੀ ਚਿਤਾਵਨੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ- Best Hotel Jalandhar: ਜਲੰਧਰ ਨੂੰ ਸੀ ਵੱਡੇ ਹੋਟਲ ਦੀ ਲੋੜ, 'PARK PLAZA' ਨੇ ਪੂਰੀ ਕੀਤੀ
ਮੌਸਮ ਵਿਭਾਗ ਨੇ 24 ਤੋਂ 28 ਨਵੰਬਰ ਤੱਕ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਕਈ ਥਾਵਾਂ ‘ਤੇ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਸਾਮ ਅਤੇ ਮੇਘਾਲਿਆ, ਅਤੇ ਤਾਮਿਲਨਾਡੂ ਦੇ ਨਾਲ-ਨਾਲ ਕੇਰਲ ਅਤੇ ਪੁਡੂਚੇਰੀ ਵਰਗੇ ਪ੍ਰਮੁੱਖ ਖੇਤਰ ਖਾਸ ਤੌਰ ‘ਤੇ ਪ੍ਰਭਾਵਿਤ ਹੋਣਗੇ। 25 ਅਤੇ 26 ਨਵੰਬਰ ਨੂੰ ਕੇਰਲ, ਮਾਹੇ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਨਮ ਵਿੱਚ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਧੁੰਦ ਵੀ ਰਹੇਗੀ ਦੇਰ ਰਾਤ ਅਤੇ ਸਵੇਰ ਸਮੇਂ ਕਈ ਉੱਤਰੀ ਖੇਤਰਾਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਨ੍ਹਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ 26 ਨਵੰਬਰ ਤੱਕ, ਉੱਤਰਾਖੰਡ ਵਿੱਚ 25 ਤੋਂ 26 ਨਵੰਬਰ ਤੱਕ ਅਤੇ ਹਿਮਾਚਲ ਪ੍ਰਦੇਸ਼ ਵਿੱਚ 26 ਨਵੰਬਰ ਤੱਕ ਧੁੰਦ ਛਾਈ ਰਹੇਗੀ।
ਇਹ ਵੀ ਪੜ੍ਹੋ- ਪੰਜਾਬ ਕੇਸਰੀ 'ਜਲੰਧਰ' ਗਰੁੱਪ ਨੇ ਲਗਜ਼ਰੀ ਹੋਟਲ 'ਪਾਰਕ ਪਲਾਜ਼ਾ' ਲਈ ਸਰੋਵਰ ਗਰੁੱਪ ਨਾਲ ਕੀਤਾ ਕਰਾਰ
ਉਥੇ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਪੂਰਬੀ ਭੂਮੱਧ ਹਿੰਦ ਮਹਾਸਾਗਰ ਅਤੇ ਇਸ ਦੇ ਨਾਲ ਲੱਗਦੇ ਦੱਖਣ ਵਿਚ ਚੱਕਰਵਾਤੀ ਸਰਕੂਲੇਸ਼ਨ ਆਉਣ ਕਾਰਨ ਇਕ ਟਰਫ ਬਣ ਗਈ ਹੈ। ਅੰਡੇਮਾਨ ਸਾਗਰ ਤੋਂ ਮੰਨਾਰ ਦੀ ਖਾੜੀ ਤੱਕ ਹੇਠਲੇ ਅਤੇ ਮੱਧ ਟਰਪੋਸਫੀਅਰ ਪੱਧਰਾਂ ਵਿਚ ਉਚਾਈ ਵਾਲੀਆਂ ਹਵਾਵਾਂ ਦੇ ਦੱਖਣ ਵੱਲ ਝੁਕਾਅ ਕਾਰਨ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਇਸ ਕਾਰਨ ਤੱਟਵਰਤੀ ਰਾਜਾਂ ਵਿਚ ਤੂਫ਼ਾਨੀ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜ ਸਿੰਘ ਸਾਹਿਬਾਨਾਂ ਨੇ 2 ਦਸੰਬਰ ਨੂੰ ਸੱਦੀ ਮੀਟਿੰਗ, ਲਏ ਜਾਣਗੇ ਵੱਡੇ ਫ਼ੈਸਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8