ਇੰਸਪੈਕਟਰ ਸਮੇਤ 10 ਪੁਲਸ ਮੁਲਾਜ਼ਮ ਇਸ ਮਹੀਨੇ ਹੋਣਗੇ ਸੇਵਾਮੁਕਤ

Monday, Nov 18, 2024 - 04:23 PM (IST)

ਇੰਸਪੈਕਟਰ ਸਮੇਤ 10 ਪੁਲਸ ਮੁਲਾਜ਼ਮ ਇਸ ਮਹੀਨੇ ਹੋਣਗੇ ਸੇਵਾਮੁਕਤ

ਚੰਡੀਗੜ੍ਹ (ਸੁਸ਼ੀਲ) : ਪੁਲਸ ਵਿਭਾਗ ’ਚ ਨਵੰਬਰ ਮਹੀਨੇ ’ਚ 10 ਪੁਲਸ ਮੁਲਾਜ਼ਮ ਸੇਵਾਮੁਕਤ ਹੋ ਜਾਣਗੇ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਸ ਵਿਭਾਗ ’ਚ ਉੱਚ ਅਧਿਕਾਰੀ ਬਦਲੀਆਂ ਕਰ ਸਕਦੇ ਹਨ। ਵਿਭਾਗ ’ਚ ਸਟੇਸ਼ਨ ਇੰਚਾਰਜ ਤੇ ਚੌਂਕੀ ਇੰਚਾਰਜ ਦੀਆਂ ਅਸਾਮੀਆਂ ਖ਼ਾਲੀ ਹਨ। ਸੈਕਟਰ-34 ਥਾਣੇ ਦੇ ਇੰਚਾਰਜ ਇੰਸਪੈਕਟਰ ਲਖਬੀਰ ਸਿੰਘ 80 ਦਿਨਾਂ ਦੀ ਛੁੱਟੀ ’ਤੇ ਹਨ। ਉਨ੍ਹਾਂ ਦਾ ਵਾਧੂ ਚਾਰਜ ਸੈਕਟਰ-49 ਥਾਣੇ ਦੇ ਇੰਚਾਰਜ ਓਮ ਪ੍ਰਕਾਸ਼ ਨੂੰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਸੈਕਟਰ-17 ਥਾਣੇ ਦਾ ਵਾਧੂ ਚਾਰਜ ਸੈਕਟਰ-3 ਥਾਣੇ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਮਹੀਨੇ ਕਈ ਇੰਸਪੈਕਟਰ ਸੇਵਾਮੁਕਤ ਹੋ ਜਾਣਗੇ। ਇਸ ਤੋਂ ਪਹਿਲਾਂ ਵਿਭਾਗ ’ਚ ਵੱਡੇ ਫੇਰਬਦਲ ਹੋਣ ਦੀ ਸੰਭਾਵਨਾ ਹੈ। ਸੇਵਾਮੁਕਤ ਹੋਣ ਵਾਲਿਆਂ 'ਚ ਮਲੋਆ ਥਾਣੇ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ (700/ਸੀ.ਐਚ.ਜੀ.), ਇੰਸਪੈਕਟਰ ਭੁਪਿੰਦਰ ਸਿੰਘ (1053/ ਸੀ.ਐਚ.ਜੀ.), ਇੰਸਪੈਕਟਰ ਗੁਰਬਾਜ਼ ਸਿੰਘ (1140/ ਸੀ.ਐਚ.ਜੀ.), ਇੰਸਪੈਕਟਰ ਨਸੀਬ ਸਿੰਘ (1231/ ਸੀ.ਐਚ.ਜੀ.), ਇੰਸਪੈਕਟਰ ਵਿੱਦਿਆ ਨੰਦ (1236/ ਸੀ.ਐਚ.ਜੀ.), ਇੰਸਪੈਕਟਰ ਸਤਬੀਰ ਸਿੰਘ (1339/ ਸੀ.ਐਚ.ਜੀ.), ਇੰਸਪੈਕਟਰ ਚੰਦਨ ਵਰਮਾ (1584/ ਸੀ.ਐਚ.ਜੀ.),ਐੱਸ.ਆਈ. ਸਤੀਸ਼ ਕੁਮਾਰ (1779/ ਸੀ.ਐਚ.ਜੀ.), ਏ.ਐੱਸ.ਆਈ. ਗਜਿੰਦਰ ਸਿੰਘ (1948/ ਸੀ.ਐਚ.ਜੀ.), ਏ.ਐਸ.ਆਈ. ਜਵਾਹਰ ਸਿੰਘ (1938/ ਸੀ.ਐਚ.ਜੀ.) ਤੇ ਐੱਸ.ਆਈ. ਮਾਲਾ ਦੇਵੀ (1969/ ਸੀ.ਐਚ.ਜੀ.) ਹਨ।


author

Babita

Content Editor

Related News