ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਇਸ ਤਾਰੀਖ਼ ਤੋਂ ਲਾਗੂ ਹੋਏ ਨਵੇਂ ਰੇਟ

Saturday, Nov 16, 2024 - 10:51 AM (IST)

ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਇਸ ਤਾਰੀਖ਼ ਤੋਂ ਲਾਗੂ ਹੋਏ ਨਵੇਂ ਰੇਟ

ਚੰਡੀਗੜ੍ਹ : ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਬਿਜਲੀ ਦਰਾਂ 'ਚ ਵਾਧਾ ਕਰ ਦਿੱਤਾ ਗਿਆ ਹੈ। ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਨੇ ਚੰਡੀਗੜ੍ਹ 'ਚ ਬਿਜਲੀ ਦੀਆਂ ਦਰਾਂ 'ਚ 9.4 ਫ਼ੀਸਦੀ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿਜਲੀ ਐਕਟ ਦੇ ਹੁਕਮਾਂ ਅਨੁਸਾਰ ਬਿਜਲੀ ਦੀਆਂ ਦਰਾਂ ਜੇ. ਈ. ਆਰ. ਸੀ. ਵਲੋਂ ਬਿਜਲੀ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਬਿਜਲੀ ਦੀ ਖ਼ਰੀਦ, ਮਾਲੀਏ ਅਤੇ ਖ਼ਰਚਿਆਂ ਨੂੰ ਧਿਆਨ 'ਚ ਰੱਖ ਕੇ ਤੈਅ ਕੀਤੀਆਂ ਜਾਂਦੀਆਂ ਹਨ। ਜੇ. ਈ. ਆਰ. ਸੀ. ਦੇ ਹੁਕਮ ਵਿੱਤੀ ਸਾਲ 2024-25 ਲਈ ਯੂ. ਟੀ. ਪਾਵਰ ਵਿਭਾਗ ਵਲੋਂ ਦਾਇਰ ਕੀਤੀ ਗਈ ਟੈਰਿਫ ਪਟੀਸ਼ਨ 'ਤੇ ਵਿਚਾਰ ਕਰਦਿਆਂ ਜਾਰੀ ਕੀਤੇ ਗਏ ਹਨ। ਇਸ 'ਚ ਪ੍ਰਸ਼ਾਸਨ ਨੇ 19.44 ਫ਼ੀਸਦੀ ਦੇ ਵਾਧੇ ਦੀ ਮੰਗ ਕਰਦਿਆਂ ਮਾਲੀਏ 'ਚ ਗਿਰਾਵਟ ਨੂੰ ਪੂਰਾ ਕਰਨ ਲਈ ਕਮਿਸ਼ਨ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਕਮਿਸ਼ਨ ਨੇ ਰੱਦ ਕਰ ਦਿੱਤਾ ਸੀ। ਕਮਿਸ਼ਨ ਨੇ ਕਿਹਾ ਕਿ ਇੰਨੇ ਜ਼ਿਆਦਾ ਵਾਧੇ ਨਾਲ ਖ਼ਪਤਕਾਰਾਂ 'ਤੇ ਵਾਧੂ ਵਿੱਤੀ ਬੋਝ ਵਧੇਗਾ, ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਾਇਰ ਪਟੀਸ਼ਨ ਖ਼ਿਲਾਫ਼ ਸਿਰਫ 9.40 ਰੁਪਏ ਦਾ ਵਾਧਾ ਸਵੀਕਾਰ ਕੀਤਾ ਗਿਆ ਹੈ। ਟੈਰਿਫ ਆਰਡਰ ਮੁਤਾਬਕ ਘਰੇਲੂ ਤੇ ਵਪਾਰਕ ਸ਼੍ਰੇਣੀ ਲਈ 0-150 ਯੂਨਿਟ ਦੀ ਖ਼ਪਤ ਸਲੈਬ ਵਾਲੇ ਖ਼ਪਤਕਾਰਾਂ ਲਈ ਟੈਰਿਫ 'ਚ ਕੋਈ ਵਾਧਾ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਕਿਸਾਨਾਂ ਨੇ ਕਰ 'ਤਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਨਵੀਆਂ ਦਰਾਂ (ਘਰੇਲੂ ਖ਼ਪਤਕਾਰ)
ਯੂਨਿਟ                 ਦਰ
0-150                2.75
151-400            4.80
400 ਤੋਂ ਵੱਧ          5.40
ਐੱਚ. ਟੀ. ਘਰੇਲੂ     4.90
ਐੱਲ. ਟੀ. ਵਪਾਰਕ
ਯੂਨਿਟ                               ਦਰਾਂ
0-150 (ਸਿੰਗਲ ਫੇਜ਼)            4.50
0-150 120 (3 ਪੜਾਅ)        4.50
151-400                          4.70
400 ਤੋਂ ਵੱਧ                        5.90
ਐੱਚ. ਟੀ.                          4.65
ਵੱਡੇ ਉਦਯੋਗ (240)             4.35
ਮੱਧਮ (240)                      4.50
ਛੋਟੇ (50)                          4.50
ਖੇਤੀਬਾੜੀ                           2.85

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਜਾਰੀ ਹੋਈ ਚਿਤਾਵਨੀ, ਲੋਕਾਂ ਨੂੰ ਦਿੱਤੀ ਗਈ ਸਲਾਹ
ਹਾਲੇ ਪੰਜਾਬ ਤੇ ਹਰਿਆਣਾ ਨਾਲੋਂ ਸਸਤੀ ਹੈ ਬਿਜਲੀ
ਚੰਡੀਗੜ੍ਹ ਦੇ ਮੁਕਾਬਲੇ ਘਰੇਲੂ ਸ਼੍ਰੇਣੀ ਤਹਿਤ ਪੰਜਾਬ ਅਤੇ ਹਰਿਆਣਾ ਦੀ ਬਿਜਲੀ ਦੀਆਂ ਦਰਾਂ ਹਾਲੇ ਵੀ ਵੱਧ ਹਨ। 1 ਯੂਨਿਟ ਤੇ ਇਸ ਤੋਂ ਵੱਧ ਲਈ ਇਹ 7.75 ਰੁਪਏ ਪ੍ਰਤੀ ਯੂਨਿਟ ਹੈ। ਹਰਿਆਣਾ 'ਚ ਵਪਾਰਕ ਸ਼੍ਰੇਣੀ ਲਈ ਟੈਰਿਫ 7.05 ਰੁਪਏ ਪ੍ਰਤੀ ਯੂਨਿਟ (10 ਕਿੱਲੋਵਾਟ ਤੱਕ ਲੋਡ ਲਈ), 7.38 ਰੁਪਏ ਪ੍ਰਤੀ ਯੂਨਿਟ (ਲੋਡ ਸਲੈਬ 10 ਕਿੱਲੋਵਾਟ-20 ਕਿੱਲੋਵਾਟ ਲਈ) ਤੇ 6.40 ਰੁਪਏ ਪ੍ਰਤੀ ਯੂਨਿਟ (ਲੋਡ ਸਲੈਬ 20 ਕਿੱਲੋਵਾਟ-50 ਕਿੱਲੋਵਾਟ ਲਈ) ਹਨ। ਘਰੇਲੂ ਅਤੇ ਵਪਾਰਕ ਸ਼੍ਰੇਣੀ ਦੇ ਖ਼ਪਤਾਕਰਾਂ ਲਈ ਚੰਡੀਗੜ੍ਹ 'ਚ ਦਰਾਂ ਪੰਜਾਬ ਅਤੇ ਹਰਿਆਣਾ 'ਚ ਪ੍ਰਵਾਨਿਤ ਟੈਰਿਫਾਂ ਨਾਲੋਂ ਘੱਟ ਰਹਿਣਗੀਆਂ।    

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News